22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕÏਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

Ad Position 21
No active advertisement
ਅਜੀਤ ਡੈਸਕ 02-05-2026
ਗੁਰੂਹਰਸਹਾਏ, 1 ਮਈ (ਕਪਿਲ ਕੰਧਾਰੀ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਇਲਾਕਾ ਜਥੇਬੰਦਕ ਕਮੇਟੀ ਗੁਰੂਹਰਸਹਾਏ ਵੱਲੋਂ ਕÏਮਾਂਤਰੀ ਮਜ਼ਦੂਰ ਦਿਹਾੜੇ ਮÏਕੇ 1 ਮਈ ਦੇ ਮਜ਼ਦੂਰ ਸ਼ਹੀਦਾਂ ਨੂੰ ਸਮਰਪਿਤ ਇਕ ਵਿਸ਼ੇਸ਼ ਮੀਟਿੰਗ ਜਥੇਬੰਦਕ ਕਨਵੀਨਰ ਕੁਲਦੀਪ ਸਿੰਘ ਮੋਠਾਂਵਾਲਾ ਦੀ ਅਗਵਾਈ ਹੇਠ ਕੀਤੀ ਗਈ¢ਮੀਟਿੰਗ ਦÏਰਾਨ ਹਾਜ਼ਰ ਆਗੂਆਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ¢ਇਸ ਤੋਂ ਬਾਅਦ ਇਲਾਕਾ ਜਥੇਬੰਦਕ ਕੈਸ਼ੀਅਰ ਇੰਦਰਜੀਤ ਸਿੰਘ ਕ੍ਰਾਂਤੀ ਅਤੇ ਸੰਦੀਪ ਸਿੰਘ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਗ਼ਦਰ ਪਾਰਟੀ ਦੇ ਮਹਾਨ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਮÏਕੇ 24 ਮਈ ਨੂੰ ਪਿੰਡ ਛਾਂਗਾ ਰਾਏ ਉਤਾੜ ਵਿਖੇ ਇਨਕਲਾਬੀ ਸਮਾਗਮ ਕਰਵਾਇਆ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਸਮਾਗਮ ਦੇ ਪ੍ਰਬੰਧਾਂ ਦੀ ਠੋਸ ਰੂਪਰੇਖਾ ਤਿਆਰ ਕਰਨ ਅਤੇ ਚੱਲ ਰਹੀ ਤਿਆਰੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਮਜ਼ਦੂਰ ਯੂਨੀਅਨ ਵਲੋਂ ਕਮਿਊਨਿਟੀ ਹਾਲ, ਸ਼ਰੀਂਹ ਵਾਲਾ ਰੋਡ, ਗੁਰੂਹਰਸਹਾਏ ਵਿਖੇ ਇਹ ਮੀਟਿੰਗ ਕੀਤੀ ਗਈ | ਆਗੂਆਂ ਨੇ ਕਿਹਾ ਕਿ ਇਨਕਲਾਬੀ ਸਮਾਗਮ ਵਿਚ ਵੱਡੀ ਗਿਣਤੀ ਵਿਚ ਮਜ਼ਦੂਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਹੱਥ ਪਰਚੇ ਵੰਡੇ ਜਾਣਗੇ ਅਤੇ ਵੱਧ ਤੋਂ ਵੱਧ ਮਜ਼ਦੂਰਾਂ ਤੱਕ ਸੁਨੇਹਾ ਪਹੁੰਚਾਇਆ ਜਾਵੇਗਾ, ਤਾਂ ਜੋ ਮਜ਼ਦੂਰ ਵਰਗ ਨੂੰ ਆਪਣੇ ਹੱਕਾਂ ਅਤੇ ਜੀਵਨ ਸੰਘਰਸ਼ਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ | ਮੀਟਿੰਗ ਵਿਚ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਸਬੰਧੀ ਪੰਜਾਬ ਸਰਕਾਰ ਵਲੋਂ ਜਾਰੀ 2026 ਦੇ ਨੋਟੀਫ਼ਿਕੇਸ਼ਨ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜਾਰੀ ਨਵੀਆਂ ਲਿਸਟਾਂ ਪ੍ਰਾਪਤ ਕਰਨ ਲਈ 4 ਮਈ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੀ.ਡੀ.ਪੀ.ਓ. ਗੁਰੂਹਰਸਹਾਏ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਇਲਾਕਾ ਜਥੇਬੰਦਕ ਕਮੇਟੀ ਵਲੋਂ ਇੱਕ ਭਰਵਾਂ ਡੈਪੂਟੇਸ਼ਨ ਮਿਲਣ ਦਾ ਵੀ ਫ਼ੈਸਲਾ ਕੀਤਾ ਗਿਆ¢ ਇਸ ਮÏਕੇ ਰਾਣਾ ਸਿੰਘ ਕੋਹਰ ਸਿੰਘ ਵਾਲਾ, ਪਾਲਾ ਸਿੰਘ ਮੋਠਾਂ ਵਾਲਾ, ਰਤਨ ਸਿੰਘ ਝੰਡੂ ਵਾਲਾ ਅਤੇ ਛਿੰਦਰ ਸਿੰਘ ਚੱਕ ਸਵਾਹ ਵਾਲਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਰੇਲ ਮੰਡਲ ਵਲੋਂ ਇਕ ਦਿਨ ਵਿਚ ਰਿਕਾਰਡ 13 ਮਾਲ ਗੱਡੀਆਂ ਦੀ ਲੋਡਿੰਗ ਅਗਲੀ ਖ਼ਬਰ ਮਜ਼ਦੂਰ ਦਿਵਸ ਦੇ ਪ੍ਰੋਗਰਾਮਾਂ 'ਤੇ ਲੱਖਾਂ ਖ਼ਰਚ ਦਿੰਦੀਆਂ ਸਰਕਾਰਾਂ, ਪਰ ਮਜ਼ਦੂਰਾਂ ਨੂੰ ਇਸ ਦਿਨ ਵੀ ਨਹੀਂ ਮਿਲਦੀ ਦਿਹ...
Ad Position 24