19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਚੰਗੀਆਂ ਸਿਹਤ ਸਹੂਲਤਾਂ ਲਈ ਫਿਜ਼ੀਓਥਰੈਪਿਸਟ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 11-05-2026
ਮੰਡੀ ਲਾਧੂਕਾ, 10 ਮਈ (ਰਾਕੇਸ਼ ਛਾਬੜਾ)-ਮੰਡੀ ਦੇ ਫਿਜ਼ੀਓਥਰੈਪਿਸਟ ਡਾ. ਸੁਰਿੰਦਰ ਗੁੰਬਰ ਨੂੰ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਲਈ ਸਨਮਾਨਿਤ ਕੀਤਾ ਗਿਆ ਹੈ | ਏਲੀਟ ਆਲਟਰਨੇਟਿਵ ਮੈਡੀਸਨ ਐਸੋਸੀਏਸ਼ਨ ਪਟਿਆਲਾ ਵਲੋਂ ਬੈੱਸਟ ਹੈਲਥ ਕੇਅਰ 2026 ਦਾ ਆਯੋਜਨ ਕੀਤਾ ਗਿਆ ਹੈ | ਇਸ ਵਿਚ ਮੰਡੀ ਦੇ ਸੁਰਿੰਦਰ ਗੂੰਬਰ ਫਿਜਿਓਥਰੈਪਿਸ਼ਟ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਹੈ | ਡਾ. ਗੁੰਬਰ ਪਿਛਲੇ ਕਈ ਸਾਲਾਂ ਤੋਂ ਮੰਡੀ ਵਿਚ ਫਿਜਿਓਥਰੈਸ਼ਿਟ ਦੇ ਤੌਰ 'ਤੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ | ਇਸ ਦੌਰਾਨ ਕਈ ਛੋਟੇ ਬੱਚੇ ਜਿਹੜੇ ਕਿ ਹੱਡੀ ਰੋਗਾਂ ਦੇ ਸ਼ਿਕਾਰ ਸਨ, ਨੂੰ ਠੀਕ ਕਰਕੇ ਘਰ ਭੇਜ ਚੁੱਕੇ ਹਨ | ਡਾ. ਸੁਰਿੰਦਰ ਗੂੰਬਰ ਨੂੰ ਬੈੱਸਟ ਹੈਲਥ ਕੇਅਰ ਐਵਾਰਡ ਮਿਲਣ 'ਤੇ ਉਨ੍ਹਾਂ ਦੇ ਦੋਸਤਾਂ, ਰਿਸ਼ਤੇਦਾਰਾਂ ਅਤੇ ਸ਼ੁੱਭਚਿੰਤਕਾਂ ਨੇ ਸਵਾਗਤ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮਹਾ ਐਗਰੀਕਲਚਰ ਆਉਟਰੀਚ ਪ੍ਰੋਗਰਾਮ 'ਪੀ.ਐਨ.ਬੀ. ਕਿ੍ਸ਼ੀ ਆਰੰਭ' ਦਾ ਸਫਲ ਆਯੋਜਨ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
Ad Position 24