19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਹਾ ਐਗਰੀਕਲਚਰ ਆਉਟਰੀਚ ਪ੍ਰੋਗਰਾਮ 'ਪੀ.ਐਨ.ਬੀ. ਕਿ੍ਸ਼ੀ ਆਰੰਭ' ਦਾ ਸਫਲ ਆਯੋਜਨ

Ad Position 21
No active advertisement
ਅਜੀਤ ਡੈਸਕ 11-05-2026
ਫ਼ਾਜ਼ਿਲਕਾ, 10 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਨੈਸ਼ਨਲ ਬੈਂਕ ਵਲੋਂ ਪਿੰਡ ਨਿਹਾਲ ਖੇੜਾ 'ਚ ਮਹਾ ਐਗਰੀਕਲਚਰ ਆਉਟਰੀਚ ਪ੍ਰੋਗਰਾਮ 'ਪੀ.ਐਨ.ਬੀ. ਕਿ੍ਸ਼ੀ ਆਰੰਭ' ਦਾ ਸਫਲ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਪ੍ਰਧਾਨ ਦਫ਼ਤਰ ਤੋਂ ਪਹੁੰਚੇ ਸ਼ੈਲੇਂਦਰ ਕੁਮਾਰ ਸ੍ਰੀਵਾਸਤਵ ਨੇ ਸੀਨੀਅਰ ਅਧਿਕਾਰੀ ਵਜੋਂ ਆਪਣੀ ਹਾਜ਼ਰੀ ਦਰਜ ਕਰਵਾਈ | ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਜਗਵਿੰਦਰਜੀਤ ਸਿੰਘ ਗਰੇਵਾਲ ਏ.ਡੀ.ਸੀ. ਫ਼ਾਜ਼ਿਲਕਾ ਹਾਜ਼ਰ ਰਹੇ | ਪ੍ਰੋਗਰਾਮ ਵਿਚ ਬੈਂਕ ਦੇ ਵੱਖ-ਵੱਖ ਅਧਿਕਾਰੀਆਂ, ਸ਼ਾਖਾ ਮੁਖੀਆਂ, ਕਰਮਚਾਰੀਆਂ ਅਤੇ ਸਨਮਾਨਿਤ ਕਿਸਾਨ ਗਾਹਕਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਫ਼ਾਜ਼ਿਲਕਾ ਐਲ.ਡੀ.ਐਮ. ਬਿਸਵਜੀਤ ਮੈਤਰਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਆਮ ਜਨਤਾ ਅਤੇ ਕਿਸਾਨਾਂ ਨੂੰ ਵਿੱਤੀ ਸਮਾਵੇਸ਼ ਅਤੇ ਬੈਂਕਿੰਗ ਜਾਗਰੂਕਤਾ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ | ਪ੍ਰੋਗਰਾਮ ਦੌਰਾਨ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਵੱਖ-ਵੱਖ ਬੈਂਕਿੰਗ ਯੋਜਨਾਵਾਂ ਅਤੇ ਵਿੱਤੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਬੈਂਕ ਦੀਆਂ ਖੇਤੀ-ਕੇਂਦਰਿਤ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਮੌਕੇ ਮੌਜੂਦ ਅਧਿਕਾਰੀਆਂ ਨੇ ਕਿਸਾਨਾਂ ਅਤੇ ਗਾਹਕਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਖੇਤਰ ਵਿਚ ਬੈਂਕ ਦੀ ਭੂਮਿਕਾ, ਉੱਤਮ ਗਾਹਕ ਸੇਵਾ ਅਤੇ ਪਿੰਡਾਂ ਅਤੇ ਖੇਤੀ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਬੈਂਕ ਦੀ ਵਚਨਬੱਧਤਾ 'ਤੇ ਰੌਸ਼ਨੀ ਪਾਈ | ਇਹ ਪ੍ਰੋਗਰਾਮ ਖੇਤੀਬਾੜੀ ਖੇਤਰ ਵਿਚ ਵਿੱਤੀ ਸਮਾਵੇਸ਼ ਅਤੇ ਕਾਰੋਬਾਰ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਪਹਿਲ ਸਾਬਤ ਹੋਇਆ | ਪ੍ਰੋਗਰਾਮ ਦੌਰਾਨ ਲਗਭਗ 93 ਕਰੋੜ ਦੀਆਂ ਐਗਰੀਕਲਚਰ ਆਉਟਰੀਚ ਲੀਡਜ਼ ਸੋਰਸ ਕੀਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, 20 ਹਜ਼ਾਰ ਦੀਆਂ ਚਾਕਲੇਟਾਂ ਚੋਰੀ ਅਗਲੀ ਖ਼ਬਰ ਚੰਗੀਆਂ ਸਿਹਤ ਸਹੂਲਤਾਂ ਲਈ ਫਿਜ਼ੀਓਥਰੈਪਿਸਟ ਨੂੰ ਕੀਤਾ ਸਨਮਾਨਿਤ
Ad Position 24