02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸ਼ਹਿਰ ਦੇ ਹਰ ਕੋਨੇ 'ਤੇ ਲੱਗੇ ਰੰਗ-ਬਰੰਗੇ ਬੈਨਰਾਂ ਅਤੇ ਪੋਸਟਰਾਂ ਨੇ ਚੋਣਾਂ ਨੂੰ ਬਣਾਇਆ ਰੋਚਕ

Ad Position 21
repet_subhas-goyals [Copy P29]
ਅਜੀਤ ਡੈਸਕ 23-05-2026
ਫ਼ਿਰੋਜ਼ਪੁਰ, 22 ਮਈ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)-ਸੂਬੇ ਅੰਦਰ ਜਦ ਤੋਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਬਿਗਲ ਵੱਜਿਆ ਸੀ, ਉਸ ਦਿਨ ਤੋਂ ਮੁਹੱਲਿਆਂ, ਦੁਕਾਨਾਂ, ਘਰਾਂ ਅਤੇ ਗਲੀਆਂ ਦੇ ਮੋੜਾ ਤੇ ਵਿਚਾਰ ਚਰਚਾ ਸ਼ੁਰੂ ਹੋ ਗਈ ਸੀ, ਕਿ ਚੋਣਾਂ ਵਿਚ ਕਿਸ ਪਾਰਟੀ ਦਾ ਕਿਹੜਾ ਉਮੀਦਵਾਰ ਜਿੱਤ ਹਾਸਲ ਕਰੇਗਾ, ਪਰ ਪਾਰਟੀਆਂ ਦੀਆ ਟਿਕਟਾਂ ਦੀ ਵੰਡ ਪਿੱਛੋਂ ਕਈ ਆਗੂਆਂ ਦੀਆਂ ਸਿਆਸੀ ਰੋਟੀਆਂ ਤੇ ਪਾਣੀ ਫਿਰ ਗਿਆ ਤੇ ਕਈਆਂ ਦੀਆਂ ਚੋਣਾਂ ਜਿੱਤਣ ਦੀਆਂ ਆਸਾ ਟੁੱਟ ਗਈਆਂ, ਕਿਉਂਕਿ ਰਵਾਇਤੀ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਆਪਣੇ ਪੱਕੇ ਵੋਟ ਬੈਂਕ ਦੇ ਸਿਰ ਤੇ ਆਪਣੀ ਜਿੱਤ ਨੂੰ ਯਕੀਨੀ ਬਣ ਚੁੱਕੇ ਸਨ | ਜਦ ਟਿਕਟਾਂ ਨਾ ਮਿਲੀਆਂ ਤਾਂ ਅਜਿਹੇ ਆਗੂਆਂ ਨੇ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਦੀ ਜਗ੍ਹਾ ਆਜ਼ਾਦ ਉਮੀਦਵਾਰ ਖੜਨਾ ਪਸੰਦ ਕੀਤਾ | ਜਿਸ ਦਾ ਅਸਰ ਚੋਣ ਨਤੀਜਿਆਂ ਵਾਲੇ ਦਿਨ ਹੀ ਪਤਾ ਲੱਗੇਗਾ | ਦੂਸਰੇ ਪਾਸੇ ਸ਼ਹਿਰ ਦੇ ਹਰ ਕੋਨੇ ਤੇ ਲੱਗੇ ਰੰਗ ਬਿਰੰਗੇ ਬੈਨਰਾਂ ਅਤੇ ਪੋਸਟਰਾਂ ਨੇ ਜਿੱਥੇ ਗਲੀਆਂ ਅਤੇ ਮੁਹੱਲਿਆਂ ਦਾ ਨਕਸ਼ਾ ਬਦਲ ਦਿੱਤਾ ਹੈ | ਉੱਥੇ ਸਮੂਹ ਵਾਰਡ ਵਾਸੀ ਪੂਰੀ ਤਰ੍ਹਾਂ ਸ਼ੰਸ਼ੋਪੰਜ (ਦੁਬਿਧਾ) ਵਿਚ ਪੈ ਗਏ ਹਨ ਕਿ ਆਖ਼ਰ ਉਹ ਆਪਣੀ ਕੀਮਤੀ ਵੋਟ ਕਿਸ ਉਮੀਦਵਾਰ ਦੀ ਝੋਲੀ ਵਿਚ ਪਾਉਣ, ਤਾਂ ਕਿ ਇਲਾਕੇ ਦਾ ਵਿਕਾਸ ਤੇ ਸਹੂਲਤਾਂ ਮੁਹੱਈਆ ਹੋ ਸਕਣ | ਜਿਸ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੀ ਸਥਿਤੀ ਜਾਣਨ ਲਈ ਦੌਰਾ ਕੀਤਾ ਗਿਆ ਤਾਂ ਦੇਖਣ ਵਿਚ ਆਇਆ ਕਿ ਕਿਸੇ ਗਲੀ ਮੁਹੱਲੇ ਦੀ ਗਲੀ ਜਾਂ ਘਰਾਂ ਦੀ ਕੋਈ ਅਜਿਹੀ ਕੰਧ ਨਹੀਂ ਜਿੱਥੇ ਅਪੀਲ ਵਾਲੇ ਪੋਸਟਰ ਜਾ ਬੈਨਰ ਨਾ ਲੱਗੇ ਹੋਣ ਇਸਦੇ ਨਾਲ ਸ਼ਹਿਰ ਅੰਦਰ ਦੇਖਣ ਨੂੰ ਮਿਲ ਰਿਹਾ ਹੈ ਕਿ ਰਵਾਇਤੀ ਪਾਰਟੀਆਂ ਦੇ ਨਾਮਵਰ ਆਗੂ ਤੇ ਸਾਬਕਾ ਵਿਧਾਇਕ ਤਾਂ ਆਪਣੇ ਉਮੀਦਵਾਰਾਂ ਲਈ ਵੋਟ ਮੰਗ ਹੀ ਰਹੇ ਹਨ, ਪਰ ਆਪ ਦੇ ਕੁਝ ਆਗੂ ਸ਼ਹਿਰ ਦੀ ਰਾਜਨੀਤੀ ਵਿਚ ਆਪਣਾ ਅਧਾਰ ਬਣਾਉਣ ਲਈ ਚੁਣਵੇਂ ਵਾਰਡਾਂ ਵਿਚ ਬਾਹਰੀ ਕਸਬਿਆਂ ਦੇ ਲੋਕਾਂ ਨਾਲ ਆਪ ਉਮੀਦਵਾਰਾਂ ਦੇ ਹੱਕ ਲਈ ਵੋਟ ਮੰਗ ਰਹੇ ਹਨ ਜਿਨ੍ਹਾਂ ਦਾ ਸ਼ਹਿਰ ਦੀ ਰਾਜਨੀਤੀ ਨਾਲ ਕੋਈ ਵਾਸਤਾ ਨਹੀਂ ਹੈ | ਇੱਥੇ ਇਹ ਵੀ ਦੇਖਣ ਵਿਚ ਆਇਆ ਹੈ ਕਿ ਉਕਤ ਆਗੂ ਸੋਸ਼ਲ ਮੀਡੀਆ ਦਾ ਵੀ ਸਹਾਰਾ ਲੈਂਦੇ ਹੋਏ ਪਿ੍ੰਟ ਮੀਡੀਆ ਤੋਂ ਦੂਰੀ ਬਣਾ ਕੇ ਬੈਠੇ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਗਗਨਦੀਪ ਜੰਮੂ 'ਤੇ ਹੋਏ ਹਮਲੇ ਦੀ ਜ਼ਿਲ੍ਹਾ ਪੈੱ੍ਰਸ ਕਲੱਬ ਫ਼ਿਰੋਜ਼ਪੁਰ ਦਿਹਾਤੀ ਨੇ ਕੀਤੀ ਨਿਖੇਧੀ ਅਗਲੀ ਖ਼ਬਰ ਹੈਰੋਇਨ ਵੇਚਣ ਲਈ ਗਾਹਕ ਉਡੀਕਦੇ ਨੂੰ ਪੁਲਿਸ ਨੇ ਦਬੋਚਿਆ, 5 ਗ੍ਰਾਮ ਹੈਰੋਇਨ ਬਰਾਮਦ
Ad Position 24