02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗਗਨਦੀਪ ਜੰਮੂ 'ਤੇ ਹੋਏ ਹਮਲੇ ਦੀ ਜ਼ਿਲ੍ਹਾ ਪੈੱ੍ਰਸ ਕਲੱਬ ਫ਼ਿਰੋਜ਼ਪੁਰ ਦਿਹਾਤੀ ਨੇ ਕੀਤੀ ਨਿਖੇਧੀ

Ad Position 21
repet_subhas-goyals [Copy P29]
ਅਜੀਤ ਡੈਸਕ 23-05-2026
ਮਮਦੋਟ, 22 ਮਈ(ਰਾਜਿੰਦਰ ਸਿੰਘ ਹਾਂਡਾ)-ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਦੇ ਸਪੁੱਤਰ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਗਗਨਦੀਪ ਜੰਮੂ ਉੱਪਰ ਹੋਏ ਜਾਨਲੇਵਾ ਹਮਲੇ ਦੀ ਜ਼ਿਲ੍ਹਾ ਪੈੱ੍ਰਸ ਕਲੱਬ ਫ਼ਿਰੋਜਪੁਰ ਦਿਹਾਤੀ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਪੈੱ੍ਰਸ ਕਲੱਬ ਵਲੋਂ ਹਮਲਾਵਰਾਂ ਦੀ ਤੁਰੰਤ ਗਿ੍ਫ਼ਤਾਰੀ ਅਤੇ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ | ਜ਼ਿਲ੍ਹਾ ਪੈੱ੍ਰਸ ਕਲੱਬ ਦਿਹਾਤੀ ਦੇ ਪ੍ਰਧਾਨ ਜਸਵੰਤ ਸਿੰਘ ਥਿੰਦ ਅਤੇ ਚੇਅਰਮੈਨ ਜਸਬੀਰ ਸਿੰਘ ਮਹਿਰੋਕ ਸਮੇਤ ਸਾਥੀ ਪੱਤਰਕਾਰਾਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ | ਪੈੱ੍ਰਸ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਗਗਨਦੀਪ ਜੰਮੂ ਉੱਪਰ ਕੁਰਾਲੀ ਖਰੜ ਮਾਰਗ 'ਤੇ ਕੁੱਝ ਦਿਨ ਪਹਿਲਾਂ ਜਾਨਲੇਵਾ ਹਮਲਾ ਕੀਤਾ ਗਿਆ ਸੀ | ਹਾਲਾਂਕਿ ਉਹ ਸੁਰੱਖਿਅਤ ਹਨ | ਪਰ ਅਜਿਹੀਆਂ ਅਪਰਾਧਿਕ ਘਟਨਾਵਾਂ ਵਕੀਲ ਭਾਈਚਾਰੇ ਦੀ ਆਜ਼ਾਦੀ, ਮਾਣ-ਸਨਮਾਨ ਉੱਪਰ ਹਮਲਾ ਹੈ | ਪੈੱ੍ਰਸ ਕਲੱਬ ਦੇ ਸਮੂਹ ਅਹੁਦੇਦਾਰਾਂ 'ਤੇ ਮੈਂਬਰ ਸਾਹਿਬਾਨ ਨੇ ਇਸ ਮੁਸੀਬਤ ਦੀ ਘੜੀ 'ਚ ਬਲਵਿੰਦਰ ਜੰਮੂ ਅਤੇ ਗਗਨਦੀਪ ਜੰਮੂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾਂ ਕਰਦਿਆਂ ਸਰਕਾਰ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ 'ਤੇ ਕਾਨੂੰਨੀ ਭਾਈਚਾਰੇ ਨੂੰ ਉਚਿੱਤ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਬਿਨਾਂ ਕਿਸੇ ਡਰ ਤੋਂ ਪੇਸ਼ਾਵਰ ਜ਼ਿੰਮੇਵਾਰੀਆਂ ਨਿਭਾਅ ਸਕਣ | ਜਥੇਬੰਦੀ ਨੇ ਅਜਿਹੀਆਂ ਹਿੰਸਕ 'ਤੇ ਗੈਰ- ਕਾਨੂੰਨੀ ਘਟਨਾਵਾਂ ਉੱਪਰ ਵੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਵਿਚ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ | ਇਸ ਮੌਕੇ ਪੈੱ੍ਰਸ ਕਲੱਬ ਮਮਦੋਟ ਦੇ ਪ੍ਰਧਾਨ ਤਜਿੰਦਰ ਢੀਗੜਾ, ਚੇਅਰਮੈਨ ਹਰਪਾਲ ਸਿੰਘ ਸੋਢੀ, ਸੀਨੀਅਰ ਪੱਤਰਕਾਰ ਜਸਬੀਰ ਸਿੰਘ ਕੰਬੋਜ,ਰਜਿੰਦਰ ਸਿੰਘ ਹਾਂਡਾ, ਬਗ਼ੀਚਾ ਸਿੰਘ ਕੰਬੋਜ, ਜੋਗਿੰਦਰ ਸਿੰਘ ਭੋਲਾ, ਰਵਿੰਦਰ ਸਿੰਘ ਕਾਲਾ, ਗੁਰਪ੍ਰੀਤ ਸਿੰਘ ਸੰਧੂ, ਨਿਸ਼ਾਨ ਸਿੰਘ ਖ਼ਾਲਸਾ, ਬਲਜੀਤ ਸਿੰਘ ਕਚੂਰਾ, ਹਰਪ੍ਰੀਤ ਸਿੰਘ ਹੈਪੀ,ਸੰਜੀਵ ਮਦਾਨ, ਸੰਦੀਪ ਸੋਨੀ ਆਦਿ ਨੇ ਵੀ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਹਮਲਾਵਰਾਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ-ਲਹਿਰਾ, ਸ਼ੀਂਹਾਂਪਾੜੀ ਅਗਲੀ ਖ਼ਬਰ ਸ਼ਹਿਰ ਦੇ ਹਰ ਕੋਨੇ 'ਤੇ ਲੱਗੇ ਰੰਗ-ਬਰੰਗੇ ਬੈਨਰਾਂ ਅਤੇ ਪੋਸਟਰਾਂ ਨੇ ਚੋਣਾਂ ਨੂੰ ਬਣਾਇਆ ਰੋਚਕ
Ad Position 24