ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਫ਼ਿਰੋਜ਼ਪੁਰ ਵਾਰਡ ਨੰਬਰ 21 ਤੋਂ ਬਹੁਜਨ ਸਮਾਜ ਪਾਰਟੀ ਦੀ ਇਕਲੌਤੀ ਉਮੀਦਵਾਰ ਨੇ ਮਾਰੀ ਬਾਜ਼ੀ

Ad Position 21
No active advertisement
ਅਜੀਤ ਡੈਸਕ 30-05-2026
ਫ਼ਿਰੋਜ਼ਪੁਰ, 29 ਮਈ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 21 ਤੋਂ ਬਹੁਜਨ ਸਮਾਜ ਪਾਰਟੀ ਦੀ ਇਕਲੌਤੀ ਉਮੀਦਵਾਰ ਸੁਨੀਤਾ ਰਾਣੀ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਪਣੀ ਪਾਰਟੀ ਲਈ ਇਤਿਹਾਸਕ ਬਾਜ਼ੀ ਮਾਰੀ ਹੈ | ਸੁਨੀਤਾ ਰਾਣੀ ਨੇ ਸਖ਼ਤ ਅਤੇ ਫਸਵੇਂ ਮੁਕਾਬਲੇ ਵਿਚ ਆਜ਼ਾਦ ਗਰੁੱਪ ਦੇ ਉਮੀਦਵਾਰ ਰਾਣੀ ਨੂੰ ਹਰਾ ਕੇ ਇਹ ਜਿੱਤ ਆਪਣੇ ਨਾਮ ਕੀਤੀ | ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ ਜਸ਼ਨ ਮਨਾਇਆ | ਦੱਸਿਆ ਜਾ ਰਿਹਾ ਹੈ ਕਿ ਵਾਰਡ ਨੰਬਰ 21 ਵਿਚ ਇਸ ਵਾਰ ਮੁਕਾਬਲਾ ਕਾਫ਼ੀ ਰੋਚਕ ਅਤੇ ਟੱਕਰ ਵਾਲਾ ਰਿਹਾ | ਦੋਵਾਂ ਧਿਰਾਂ ਵਲੋਂ ਪੂਰੀ ਤਾਕਤ ਨਾਲ ਚੋਣ ਪ੍ਰਚਾਰ ਕੀਤਾ ਗਿਆ ਸੀ, ਪਰ ਆਖ਼ਰਕਾਰ ਲੋਕਾਂ ਨੇ ਸੁਨੀਤਾ ਰਾਣੀ ਦੇ ਹੱਕ ਵਿਚ ਫੈਸਲਾ ਦਿੱਤਾ | ਇਲਾਕਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਵੋਟ ਪਾਈ ਹੈ | ਜਿੱਤ ਤੋਂ ਬਾਅਦ ਸੁਨੀਤਾ ਰਾਣੀ ਨੇ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਰਡ ਦੇ ਵਿਕਾਸ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇਣਗੇ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨਾ ਹੀ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਰੇਲਵੇ ਫ਼ਿਰੋਜ਼ਪੁਰ ਮੰਡਲ ਦੀ ਬੀ.ਡੀ.ਯੂ. ਟੀਮ ਵਲੋਂ ਰਿਲਾਇੰਸ ਇੰਡਸਟਰੀਜ਼ ਅਤੇ ਸੈਂਚੁਰੀ ਪਲਾਈਬੋਰਡਸ ਨਾਲ ਅਹਿਮ ਬੈਠਕ ਅਗਲੀ ਖ਼ਬਰ ਵਾਰਡ ਨੰਬਰ 1 'ਚ ਭਾਜਪਾ ਉਮੀਦਵਾਰ ਦੀ ਸ਼ਾਨਦਾਰ ਜਿੱਤ-ਸੀਤਾ 226 ਵੋਟਾਂ ਨਾਲ ਜੇਤੂ
Ad Position 24
No active advertisement