ਜ਼ੀਰਾ, 29 ਮਈ (ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀ ਬਾਰ ਕੌਂਸਲ ਦੀਆਂ ਚੋਣਾਂ ਵਿਚ ਜੇਤੂ ਰਹੇ ਐਡਵੋਕੇਟ ਡਾ. ਦਿਆਲ ਪ੍ਰਤਾਪ ਸਿੰਘ ਰੰਧਾਵਾ ਦਾ ਜ਼ੀਰਾ ਪੁੱਜਣ 'ਤੇ ਬਾਰ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਕਰਵਲ ਅਤੇ ਸਮੁੱਚੇ ਵਕੀਲ ਸਾਹਿਬਾਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਦਿਆਲ ਪ੍ਰਤਾਪ ਸਿੰਘ ਨੇ ਸਮੂਹ ਵਕੀਲ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵਕੀਲ ਭਾਈਚਾਰੇ ਵਲੋਂ ਕੀਮਤੀ ਬਹੁਮਤ ਦੇ ਕੇ ਮੈਨੂੰ ਮੈਂਬਰ ਬਣਾਇਆ ਗਿਆ ਹੈ | ਉਹਨਾਂ ਯਕੀਨ ਦਵਾਇਆ ਕਿ ਬਾਰ ਐਸੋਸੀਏਸ਼ਨ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਕਰਵਲ ਅਤੇ ਸਾਥੀਆਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਰ ਐਸੋਸੀਏਸ਼ਨ ਜ਼ੀਰਾ ਦੇ ਮੈਂਬਰ ਸਤਿਨ ਬਾਂਸਲ ਵਾਈਸ ਪ੍ਰਧਾਨ, ਨਿਰਮਲ ਹੰਜਰਾ ਸੈਕਟਰੀ, ਨਵਦੀਪ ਸਿੰਘ ਕਰੀਰ ਕੈਸ਼ੀਅਰ, ਵਿਜੇ ਬਾਂਸਲ, ਹਰਗੁਰਵੀਰ ਸਿੰਘ ਗਿੱਲ, ਸਪਨਦੀਪ ਸਿੰਘ,ਅਮਰੀਕ ਸਿੰਘ ਵਿਰਕ, ਮੇਜਰ ਸਿੰਘ, ਸਰਵਨ ਸਿੰਘ, ਬਲਵੰਤ ਸਿੰਘ ਧੰਜੂ, ਪਰਮਜੀਤ ਸਿੰਘ ਧੰਜੂ, ਸੁਰਿੰਦਰ ਸਿੰਗਲਾ, ਫਤਹਿਜੀਤ ਸਿੰਘ, ਮਨਪ੍ਰੀਤ ਸਿੰਘ ਸਿੱਧੂ, ਗੌਰਵ ਪਾਸੀ, ਬਬਲਜੀਤ ਸਿੰਘ ਗਿੱਲ, ਜਗਦੀਪ ਸਿੰਘ ਗਰੇਵਾਲ, ਤਜਿੰਦਰ ਭੁੱਲਰ, ਕਰਮਵੀਰ ਸਿੰਘ, ਅਜੀਤ ਅਗਰਵਾਲ, ਇੰਦਰਜੀਤ ਧੰਜੂ, ਨਵਦੀਪ ਸ਼ਰਮਾ, ਹਰਦੀਪ ਸਿੰਘ ਗਿੱਲ, ਵਰੁਨ ਅਗਰਵਾਲ, ਬਲਬੀਰ ਸਿੰਘ, ਰੋਹਿਤ ਭਾਟੀਆ, ਮਿਸ ਨੰਦਿਨੀ ਅਗਰਵਾਲ, ਪ੍ਰੀਤੀ ਅਗਰਵਾਲ ਆਦਿ ਹਾਜ਼ਰ ਸਨ |