ਮੁੱਦਕੀ, 30 ਮਈ (ਭਾਰਤ ਭੂਸ਼ਨ ਅਗਰਵਾਲ)-ਨਗਰ ਪੰਚਾਇਤ ਮੁੱਦਕੀ ਦੀ ਨਵੀਂ ਬਣੀ ਕਮੇਟੀ ਵਲੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੁਆਏ ਗਏ | ਇਸ ਮੌਕੇ ਪਿ੍ਤਪਾਲ ਸਿੰਘ ਬਰਗਾੜੀ ਦੇ ਢਾਡੀ ਜਥੇ ਨੇ ਵਾਰਾਂ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਗ੍ਰੰਥੀ ਸਿੰਘ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਗਗਨਾਂ ਬਰਾੜ ਨੂੰ ਸਾਰਿਆਂ ਦੀ ਸਹਿਮਤੀ ਉਪਰੰਤ ਨਗਰ ਪੰਚਾਇਤ ਮੁੱਦਕੀ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਉੱਘੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਨੇ ਆਪਣੇ ਸੰਬੋਧਨ ਵਿਚ ਨਵੇਂ ਚੁਣੇ ਗਏ ਪ੍ਰਧਾਨ ਅਤੇ ਸਮੂਹ ਐਮ.ਸੀਜ਼ ਨੂੰ ਵਧਾਈ ਦਿੱਤੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ | ਇਸ ਦੌਰਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀ ਸਮੁੱਚੀ ਕਮੇਟੀ ਵਲੋਂ ਨਵੇਂ ਬਣੇ ਐਮ.ਸੀਜ਼ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਇਕਾਈ ਮੁੱਦਕੀ ਦੇ ਪ੍ਰਧਾਨ ਗੁਰਜੰਟ ਸਿੰਘ 'ਤੇ ਸਮੂਹ ਮੈਂਬਰਾਂ ਵਲੋਂ ਵੀ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਚੈਨ ਸਿੰਘ ਖੋਸਾ ਸਾਬਕਾ ਬਲਾਕ ਪ੍ਰਧਾਨ ਕਾਂਗਰਸ, ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ, ਜਥੇ. ਪਰਮਜੀਤ ਸਿੰਘ ਸਰਾਂ ਮੁੱਦਕੀ, ਦਵਿੰਦਰ ਕੁਮਾਰ ਪਿੰਕਾ ਐਮ.ਸੀ., ਮਹਿੰਦਰ ਸਿੰਘ ਸਿੱਧੂ, ਗੁਰਜੰਟ ਸਿੰਘ ਬਾਸੀ, ਅਮਰੀਕ ਸਿੰਘ ਸਰਾਂ, ਬਾਬਾ ਸ਼ੇਰ ਸਿੰਘ, ਗੁਰਜੰਟ ਸਿੰਘ ਮੈਨੇਜਰ, ਹਰਦੀਪ ਸਿੰਘ ਬਰਾੜ ਪ੍ਰਧਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਇੰਦਰਜੀਤ ਸਿੰਘ, ਹਰਸਿਮਰਨ ਸਿੰਘ ਸੰਧੂ ਝੋਕ ਹਰੀ ਹਰ, ਗੁਰਲਾਲ ਸਿੰਘ ਸਾਬਕਾ ਸਰਪੰਚ, ਬਾਬਾ ਅਤਰ ਸਿੰਘ, ਗੁਰਜੰਟ ਸਿੰਘ ਬਰਾੜ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ, ਦਰਸ਼ਨ ਸਿੰਘ ਬਰਾੜ ਜ਼ਿਲ੍ਹਾ ਕੈਸ਼ੀਅਰ ਮੁੱਦਕੀ, ਮੇਜਰ ਸਿੰਘ ਯੂਥ ਪ੍ਰਧਾਨ, ਸਤਿਨਾਮ ਸਿੰਘ ਬਾਸੀ, ਜਤਿੰਦਰ ਸਿੰਘ ਘਾਲੀ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ, ਰਣਜੀਤ ਸਿੰਘ ਰਾਣਾ ਭੈਲ, ਬੋਹੜ ਸਿੰਘ ਭੈਲ, ਲਵਪ੍ਰੀਤ ਸਿੰਘ ਲੋਹਾਮ, ਲਖਵੀਰ ਸਿੰਘ ਸੇਖੋਂ, ਦਲੇਰ ਸਿੰਘ ਭੈਲ, ਗੁਰਵਿੰਦਰ ਸਿੰਘ ਭੈਲ, ਸੁਲਤਾਨ ਸਿੰਘ, ਗਗਨਾਂ ਕਲਸੀ, ਕੁਲਵਿੰਦਰ ਸਿੰਘ ਕਲਸੀ, ਸੁਰਿੰਦਰ ਸਿੰਘ ਸਰਪੰਚ ਕੱਬਰ ਵੱਛਾ, ਸਵਰਨ ਸਿੰਘ ਬਾਠ ਪੰਜਾਬ ਪ੍ਰਧਾਨ ਦੀਪ ਸਿੱਧੂ, ਬਲਵੀਰ ਸਿੰਘ ਪਟਵਾਰੀ, ਮਨੀ ਸੇਖੋਂ, ਜੰਗੀਰ ਸਿੰਘ ਸੇਖੋਂ, ਸੂਬੇਦਾਰ ਬਲਵਿੰਦਰ ਸਿੰਘ, ਰਛਪਾਲ ਸਿੰਘ ਢੁੱਟਾ, ਹਰਭਜਨ ਸਿੰਘ ਭੱਜੂ, ਬਿੱਕਰ ਸਿੰਘ, ਜਗਸੀਰ ਸਿੰਘ ਸੀ.ਓ., ਬਲਦੇਵ ਸਿੰਘ ਬਰਾੜ ਵਾੜੀ ਵਾਲਾ, ਜਗਸੀਰ ਸਿੰਘ ਜੱਗਾ ਸਰਪੰਚ, ਸੁਖਦੇਵ ਸਿੰਘ ਬਰਾੜ, ਹਰੀਸ਼ ਚਾਵਲਾ, ਗੁਰਚਰਨ ਸਿੰਘ ਬਰਾੜ, ਅਮਰਜੀਤ ਸਿੰਘ ਖ਼ਾਲਸਾ, ਲੱਕੀ ਸ਼ਰਮਾ, ਫ਼ਕੀਰ ਚੰਦ ਅਗਰਵਾਲ, ਸੁਰਿੰਦਰ ਚਾਵਲਾ ਪੈਟਰੋਲ ਪੰਪ ਵਾਲੇ, ਰਾਮ ਕੁਮਾਰ ਆੜ੍ਹਤੀਆ, ਨਰੇਸ਼ ਅਗਰਵਾਲ, ਸਤੀਸ਼ ਅਗਰਵਾਲ, ਪਿੰ੍ਰਸ ਗਰਗ, ਲੱਕੀ ਮਨਚੰਦਾ, ਜੋਗਿੰਦਰ ਸਿੰਘ ਸੰਧੂ, ਸਤਿਨਾਮ ਸਿੰਘ ਮਾਨ ਆਦਿ ਹਾਜ਼ਰ ਪਤਵੰਤਿਆਂ ਨੇ ਨਵੇਂ ਬਣੇ ਪ੍ਰਧਾਨ ਗੁਰਤੇਜ ਸਿੰਘ ਗਗਨਾਂ ਬਰਾੜ ਨੂੰ ਵਧਾਈ ਦਿੱਤੀ | ਸਮਾਗਮ ਦੌਰਾਨ ਸੁਖਮੰਦਰ ਸਿੰਘ ਖੋਸਾ ਮੁੱਦਕੀ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ |