ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵਾਰਡ ਨੰਬਰ 24 ਤੋਂ ਆਪ ਉਮੀਦਵਾਰ ਨਰੇਸ਼ ਕੁਮਾਰ ਕੰਤੋੜ ਦੀ ਹੋਈ ਸ਼ਾਨਦਾਰ ਜਿੱਤ

Ad Position 21
No active advertisement
ਅਜੀਤ ਡੈਸਕ 31-05-2026
ਫ਼ਿਰੋਜ਼ਪੁਰ, 30 ਮਈ (ਕੁਲਬੀਰ ਸਿੰਘ ਸੋਢੀ)-ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 24 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਕੁਮਾਰ ਕੰਤੋੜ ਵਲੋਂ 43 ਵੋਟਾਂ ਦੀ ਲੀਡ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਗਈ | ਆਪ ਉਮੀਦਵਾਰ ਨਰੇਸ਼ ਕੰਤੋੜ ਦੇ ਜੇਤੂ ਹੋਣ ਦੀ ਖ਼ਬਰ ਮਿਲਦੇ ਹੀ ਪਰਿਵਾਰਿਕ ਮੈਂਬਰਾਂ 'ਤੇ ਸਮਰਥਕਾਂ ਵਲੋਂ ਜਿੱਥੇ ਭੰਗੜੇ ਪਾਏ ਗਏ ਉੱਥੇ ਆਪ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਭਾਜਪਾ ਦੇ ਉਮੀਦਵਾਰ ਨੂੰ ਹਰਾ ਕੇ ਮਿਲੀ ਜਿੱਤ ਦਾ ਸਿਹਰਾ ਆਪ ਉਮੀਦਵਾਰ ਕੰਤੋੜ ਨੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਦਿੱਤਾ | ਉਨ੍ਹਾਂ ਵਿਧਾਇਕ ਭੁੱਲਰ 'ਤੇ ਮੈਡਮ ਅਮਨਦੀਪ ਕੌਰ ਗੋਸਲ ਦਾ ਧੰਨਵਾਦ ਕੀਤਾ | ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਉਹ ਚੋਣ ਜਿੱਤਣ ਵਿਚ ਕਾਮਯਾਬ ਹੋਏ ਹਨ | ਕੰਤੋੜ ਨੇ ਵਿਸ਼ਵਾਸ ਦਿੱਤਾ ਕਿ ਲੋਕਾਂ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਵਾਰਡ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉੱਤਰਨਗੇ 'ਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰੇ ਕਰਵਾਉਣਗੇ | ਇਸ ਮੌਕੇ ਗਗਨ ਕੰਤੋੜ, ਗੌਰਵ ਕੁਮਾਰ, ਟੋਨੀ, ਅਗਮ, ਮਦਨ ਲਾਲ, ਨਿਤਿਨ ਕੁਮਾਰ ਅਤੇ ਰਾਜੀਵ ਗਰੋਵਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਪਿਆਂ ਦੀ ਭਾਗੀਦਾਰੀ ਨਾਲ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਅਤੇ ਨਤੀਜਿਆਂ ਵਿਚ ਹੁੰਦਾ ਹੈ ਸਕਾਰਾਤਮਿਕ ਸੁਧਾਰ- ਮੁਨੀਲਾ ਅਰ... ਅਗਲੀ ਖ਼ਬਰ ਮਹਿੰਗਾਈ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਖ਼ਿਲਾਫ਼ ਕੁਲਬੀਰ ਸਿੰਘ ਜ਼ੀਰਾ ਵਲੋਂ ਬਲਦ ਰੇਹੜੇ 'ਤੇ ਰੋਸ ਪ੍ਰਦਰਸ਼ਨ
Ad Position 24
No active advertisement