16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਵਿਸ਼ਵ ਵਿਟਿਲੀਗੋ ਵਰਕਸ਼ਾਪ ਅਤੇ ਕਾਨਫ਼ਰੰਸ 2026 ਵਿਚ ਫਿਰੋਜ਼ਪੁਰ ਦੇ ਡਾ. ਨਰੇਸ਼ ਖੰਨਾ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026
ਫ਼ਿਰੋਜ਼ਪੁਰ 29 ਜੂਨ (ਕੁਲਬੀਰ ਸਿੰਘ ਸੋਢੀ): ਫਿਰੋਜ਼ਪੁਰ ਸ਼ਹਿਰ ਸਥਿਤ ਖੰਨਾ ਨਰਸਿੰਗ ਹੋਮ ਦੇ ਸੰਚਾਲਕ ਅਤੇ ਸੀਨੀਅਰ ਚਮੜੀ ਰੋਗ ਮਾਹਿਰ ਡਾ. ਨਰੇਸ਼ ਖੰਨਾ ਨੂੰ ਵਰਲਡ ਵਿਟਿਲੀਗੋ ਵਰਕਸ਼ਾਪ ਐਂਡ ਕਾਨਫਰੰਸ 2026 ਦੌਰਾਨ ਚਮੜੀ ਰੋਗਾਂ ਦੇ ਇਲਾਜ ਅਤੇ ਖ਼ਾਸ ਕਰਕੇ ਵਿਟਿਲੀਗੋ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਐਪਰੀਸੀਏਸ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ 25 ਤੋਂ 28 ਜੂਨ 2026 ਤੱਕ ਪੀ.ਜੀ.ਆਈ.ਐੱਮ.ਈ.ਆਰ, ਚੰਡੀਗੜ੍ਹ ਅਤੇ ਹਯਾਤ ਰੀਜੈਂਸੀ, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ। ਇਸ ਕਾਨਫਰੰਸ ਵਿਚ ਦੇਸ਼-ਵਿਦੇਸ਼ ਦੇ ਪ੍ਰਸਿੱਧ ਚਮੜੀ ਰੋਗ ਮਾਹਿਰਾਂ ਨੇ ਹਿੱਸਾ ਲਿਆ ਅਤੇ ਵਿਟਿਲੀਗੋ (ਚਿੱਟੇ ਦਾਗ) ਦੇ ਇਲਾਜ ਨਾਲ ਸਬੰਧਤ ਨਵੀਆਂ ਤਕਨੀਕਾਂ, ਸਰਜਰੀ ਅਤੇ ਰੀਜਨਰੇਟਿਵ ਸੈੱਲ ਥੈਰੇਪੀ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਡਾ. ਨਰੇਸ਼ ਖੰਨਾ ਨੇ ਇਸ ਕਾਨਫਰੰਸ ਵਿਚ ਫੈਕਲਟੀ ਮੈਂਬਰ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਟਿਲੀਗੋ ਸਰਜਰੀ ਨਾਲ ਸਬੰਧਤ ਵਿਗਿਆਨਕ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ ਅਤੇ ਆਪਣੇ ਤਜਰਬੇ ਤੇ ਮਾਹਿਰਾਂ ਨੂੰ ਹੋਰ ਡਾਕਟਰਾਂ ਨਾਲ ਸਾਂਝਾ ਕੀਤਾ। ਮੈਡੀਕਲ ਖੇਤਰ ਵਿਚ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਅਤੇ ਵਿਟਿਲੀਗੋ ਦੇ ਇਲਾਜ ਵਿਚ ਸ਼ਾਨਦਾਰ ਯੋਗਦਾਨ ਨੂੰ ਦੇਖਦੇ ਹੋਏ ਆਯੋਜਕਾਂ ਵਲੋਂ ਉਨ੍ਹਾਂ ਨੂੰ ਐਪਰੀਸੀਏਸ਼ਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਨਰੇਸ਼ ਖੰਨਾ ਦੀ ਇਸ ਪ੍ਰਾਪਤੀ ’ਤੇ ਫਿਰੋਜ਼ਪੁਰ ਦੇ ਡਾਕਟਰਾਂ, ਸਮਾਜਿਕ ਸੰਸਥਾਵਾਂ, ਮਰੀਜ਼ਾਂ ਅਤੇ ਸ਼ੁਭਚਿੰਤਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਸ਼ਹਿਰ ਲਈ ਮਾਣ ਵਾਲੀ ਗੱਲ ਕਰਾਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸੱਟਾਂ ਮਾਰਨ ਦੇ ਦੋਸ਼ਾਂ ਹੇਠ 4 ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਕੀਤੇ ਜਾ ਰਹੇ ਯਤਨ- ਨਿਮਰਤ ਸਿੰਘ ਭੁੱਚੋ ਕਾ
Ad Position 24