05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਘਰ ਨੂੰ ਅੱਗ ਲਗਾਉਣ, ਸੋਨਾ, ਨਕਦੀ ਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ਾਂ ਹੇਠ ਇਕ ਨਾਮਜ਼ਦ

Ad Position 21
No active advertisement
ਅਜੀਤ ਡੈਸਕ 05-07-2026
ਮੱਲਾਂਵਾਲਾ, 4 ਜੁਲਾਈ (ਗੁਰਦੇਵ ਸਿੰਘ)-ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਘਰ ’ਚ ਅੱਗ ਲਗਾਉਣ, ਸੋਨਾ, ਨਕਦੀ ਅਤੇ ਹੋਰ ਜ਼ਰੂਰੀ ਸਾਮਾਨ ਚੋਰੀ ਕਰਨ ਦੇ ਦੋਸ਼ਾਂ ਹੇਠ ਨਾਮਜ਼ਦ ਕੀਤਾ ਹੈ। ਘਰ ਦੇ ਮਾਲਕ ਦਰਸ਼ਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚੂਚਕ ਵਿੰਡ ਥਾਣਾ ਮੱਲਾਂਵਾਲਾ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ 2-3 ਜੁਲਾਈ ਦੀ ਰਾਤ ਨੂੰ 1 ਵਜੇ ਉਸ ਦੇ ਗੁਆਂਢੀ ਦੀਪਕ ਦਾ ਫ਼ੋਨ ਆਇਆ ਕਿ ਤੁਹਾਡੇ ਘਰ ਵਿਚ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ। ਜਦੋਂ ਉਨ੍ਹਾਂ ਨੇ ਘਰੇ ਆ ਕੇ ਸੀ.ਸੀ.ਟੀ.ਵੀ ਦਾ ਡੀ.ਵੀ.ਆਰ ਚੈੱਕ ਕੀਤਾ ਤਾਂ ਇਕ ਵਿਅਕਤੀ ਦਾ ਮੂੰਹ ਬੰਨ੍ਹਿਆ ਹੋਇਆ ਸੀ, ਜੋ ਘਰ ’ਚ 2 ਤੋਲੇ ਸੋਨਾ ਅਤੇ 2 ਲੱਖ ਰੁਪਏ ਚੋਰੀ ਕਰਕੇ ਲੈ ਗਿਆ। ਨਾਲ 16 ਪਰੋ ਆਈ ਫ਼ੋਨ ਵੀ ਲੈ ਗਏ। ਮੁੱਦਈ ਅਨੁਸਾਰ ਜਦੋਂ ਡੀ.ਵੀ.ਆਰ ਨੂੰ ਵੱਡੀ ਸਕਰੀਨ ’ਤੇ ਲਾਇਆ ਤਾਂ ਪਛਾਣ ਆਈ ਕਿ ਉਕਤ ਮੁਲਜ਼ਮ ਜਸਪ੍ਰੀਤ ਸਿੰਘ ਨੇ ਮੁੱਦਈ ਘਰ ਅੱਗ ਲਗਾਈ ਹੈ, ਜੋ ਸਾਡਾ ਕਰੀਬ 10 ਲੱਖ ਦਾ ਨੁਕਸਾਨ ਹੋਇਆ। ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਪੁਲਿਸ ਵਲੋਂ ਬਿਆਨਾਂ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਜੱਗਾ ਪੁੱਤਰ ਨਿਰਮਲ ਸਿੰਘ ਵਾਸੀ ਚੂਚਕ ਵਿੰਡ ਥਾਣਾ ਮੱਲਾਂਵਾਲਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਸਟੇਸ਼ਨ ਤੋਂ ਪਹਿਲੀ ਵਾਰ ਮੱਕੀ ਦੀ ਮਿੰਨੀ ਰੈਕ ਰਵਾਨਾ ਅਗਲੀ ਖ਼ਬਰ ਪਿੰਡ ਬਾਦਲ ਵਿਖੇ ਭਾਕਿਯੂ ਪੰਜਾਬ ਦੇ ਵਫ਼ਦ ਵਲੋਂ ਸੁਖਬੀਰ ਨਾਲ ਮੀਟਿੰਗ
Ad Position 24
No active advertisement