05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

‘ਵੀਰਬੈਕ ਐਨੀਮਲ ਹੈਲਥ’ ਵਲੋਂ ਸਰਕਾਰੀ ਹਾਈ ਸਕੂਲ ਗਿੱਲ ਨੂੰ ਆਰ.ਓ. ਸਿਸਟਮ ਭੇਟ

Ad Position 21
No active advertisement
ਅਜੀਤ ਡੈਸਕ 05-07-2026
ਮੁੱਦਕੀ, 4 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਸਿਹਤ ਅਤੇ ਸਿੱਖਿਆ ਦੇ ਸੁਮੇਲ ਨੂੰ ਸਮਰਪਿਤ ਇਕ ਮਿਸਾਲੀ ਕਦਮ ਚੁੱਕਦਿਆਂ ਪਸ਼ੂਆਂ ਦੀ ਸਿਹਤ ਸੰਭਾਲ ਦੇ ਖੇਤਰ ਵਿਚ ਨਾਮਵਰ ਕੰਪਨੀ ‘ਵੀਰਬੈਕ ਐਨੀਮਲ ਹੈਲਥ ਇੰਡੀਆ ਲਿਮਟਿਡ’ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਗਿੱਲ ਸਥਿਤ ਸਰਕਾਰੀ ਹਾਈ ਸਕੂਲ ਨੂੰ ਇਕ ਆਧੁਨਿਕ ਆਰ.ਓ. ਵਾਟਰ ਪਿਊਰੀਫਾਇਰ ਸਿਸਟਮ ਭੇਟ ਕੀਤਾ ਗਿਆ ਹੈ। ਇਸ ਉੱਦਮ ਨਾਲ ਸਕੂਲ ਵਿਚ ਪੜ੍ਹਦੇ 100 ਤੋਂ ਵੱਧ ਵਿਦਿਆਰਥੀਆਂ ਨੂੰ ਹੁਣ ਸਾਫ਼ ਅਤੇ ਸੁਰੱਖਿਅਤ ਪੀਣਯੋਗ ਪਾਣੀ ਉਪਲਬਧ ਹੋ ਸਕੇਗਾ । ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਕੰਪਨੀ ਦੇ ਰਿਜਨਲ ਬਿਜ਼ਨੈੱਸ ਮੈਨੇਜਰ ਅਤੁਲ ਧੂਮਲ, ਸਾਹਿਲ ਕੁਮਾਰ ਏਰੀਆ ਮੈਨੇਜਰ ਅਤੇ ਰਾਹੁਲ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਨੇ ਕਿਹਾ ਕਿ ਖੇਤਰ ਵਿਚ ਪੀਣਯੋਗ ਪਾਣੀ ਦੀ ਸਮੱਸਿਆ ਇਕ ਗੰਭੀਰ ਚੁਣੌਤੀ ਰਹੀ ਹੈ, ਜਿਸ ਦੇ ਮੱਦੇਨਜ਼ਰ ਵੀਰਬੈਕ ਕੰਪਨੀ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਸਿਹਤ ਲਈ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਅਤੇ ਸਵੈ-ਸੇਵੀ ਨਿਰਮਲ ਸਿੰਘ (ਸੇਵਾ ਮੁਕਤ ਕਾਨੂੰਗੋ), ਇਕਬਾਲ ਸਿੰਘ ਗਿੱਲ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸਕੂਲ ਸਟਾਫ਼ ਵਲੋਂ ਵੀਰਬੈਕ ਕੰਪਨੀ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਉਮੀਦ ਜਤਾਈ ਗਈ ਕਿ ਕੰਪਨੀ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਆਪਣਾ ਸਹਿਯੋਗ ਜਾਰੀ ਰੱਖੇਗੀ। ਸਮਾਗਮ ਦੇ ਅੰਤ ਵਿਚ ਸਕੂਲ ਪ੍ਰਬੰਧਨ ਵਲੋਂ ਅਤੁਲ ਧੂਮਲ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ, ਪਿੰਡ ਦੇ ਪਤਵੰਤੇ ਸੱਜਣ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚਿੱਟਾ ਵੇਚਣ ਲਈ ਗਾਹਕ ਉਡੀਕਦੇ ਨੂੰ ਪੁਲਿਸ ਨੇ ਕੀਤਾ ਕਾਬੂ, 8.35 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਸੜਕ ਦੇ ਬਰਮ ਖ਼ਤਮ ਹੋਣ ਕਾਰਨ ਰੋਜ਼ਾਨਾ ਹਾਦਸੇ ਵਾਪਰਨ ਦਾ ਖ਼ਤਰਾ ਵਧਿਆ
Ad Position 24
No active advertisement