05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਲੈਂਡ ਪੁਲਿੰਗ ਪਾਲਿਸੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਸਾਜਿਸ਼, ਡਟ ਕੇ ਕਰਾਂਗੇ ਵਿਰੋਧ-ਭਾਕਿਯੂ ਕਾਦੀਆਂ

Ad Position 21
No active advertisement
ਅਜੀਤ ਡੈਸਕ 05-07-2026
ਫ਼ਾਜ਼ਿਲਕਾ, 4 ਜੁਲਾਈ (ਅਮਰਜੀਤ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫ਼ਾਜ਼ਿਲਕਾ ਨੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਦਾ ਤਿੱਖਾ ਵਿਰੋਧ ਕਰਦਿਆਂ ਇਸ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੀਤੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਅਤੇ ਪੰਜਾਬ ਪ੍ਰੈੱਸ ਸਕੱਤਰ ਮਾਸਟਰ ਬੂਟਾ ਸਿੰਘ ਚਿਮਨੇਵਾਲਾ ਨੇ ਜ਼ਿਲ੍ਹਾ ਕਮੇਟੀ ਦੀ ਹਾਜ਼ਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਕੈਬਨਿਟ ਦੀ ਵਿਸ਼ੇਸ਼ ਮੀਟਿੰਗ ਵਿਚ ਪੁਰਾਣੀ ਨੀਤੀ ’ਚ ਸੋਧ ਦਾ ਭੁਲੇਖਾ ਪੈਦਾ ਕਰਕੇ ਅਤੇ ਥੋੜ੍ਹੇ ਜਿਹੇ ਲਾਲਚ ਦਾ ਪ੍ਰਲੋਭਨ ਦੇ ਕੇ ਲੈਂਡ ਪੁਲਿੰਗ ਪਾਲਿਸੀ ਤਹਿਤ ਕਿਸਾਨਾਂ ਤੋਂ ਜ਼ਮੀਨ ਲੈਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਦੇ ਸਬੰਧ ਵਿਚ ਨਾ ਤਾਂ ਕਿਸੇ ਕਿਸਾਨ ਜਥੇਬੰਦੀ, ਨਾ ਖੇਤੀ ਮਾਹਿਰਾਂ ਅਤੇ ਨਾ ਹੀ ਜ਼ਮੀਨ ਮਾਲਕਾਂ ਨਾਲ ਕੋਈ ਸਲਾਹ-ਮਸ਼ਵਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਉਨ੍ਹਾਂ ਨੂੰ ਕਾਰਪੋਰੇਟ ਘਰਾਨਿਆਂ ਨੂੰ ਸੌਂਪਣਾ ਚਾਹੁੰਦੀ ਹੈ ਅਤੇ ਕਿਸਾਨਾਂ ਨੂੰ ਭੂਮੀਹੀਣ ’ਤੇ ਬੇਘਰ ਕਰਨ ’ਤੇ ਤੁਲੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਪਸ਼ਟ ਕੀਤਾ ਕਿ ਜਥੇਬੰਦੀ ਇਸ ਨੀਤੀ ਨੂੰ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀਂ ਕਰੇਗੀ ਅਤੇ ਸੰਘਰਸ਼ ਦੇ ਰਾਹੀਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਸਿੰਘ ਪਾਕਾ ਜ਼ਿਲ੍ਹਾ ਮੁੱਖ ਸਕੱਤਰ, ਬਾਜ਼ ਸਿੰਘ ਘੱਟਿਆਂਵਾਲੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਬੰਨਾਵਾਲੀ, ਗੁਰਪ੍ਰੀਤ ਸਿੰਘ ਉੱਪਲ ਮੈਂਬਰ ਆਈ.ਟੀ.ਸੈੱਲ, ਲਖਵਿੰਦਰ ਸਿੰਘ ਕੁਹਾੜਿਆਂ ਵਾਲੀ ਬਲਾਕ ਪ੍ਰਧਾਨ ਅਰਨੀਵਾਲਾ, ਫ਼ੌਜਾ ਸਿੰਘ ਪ੍ਰਧਾਨ ਬਾਰਡਰ ਬੈਲਟ, ਚੰਨਣ ਸਿੰਘ ਕਮਾਲ ਵਾਲਾ, ਬਲਵੰਤ ਸਿੰਘ ਰਾਣਾ ਨੰਬਰਦਾਰ, ਕਸ਼ਮੀਰ ਸਿੰਘ ਰਾਣਾ, ਗੁਰਚਰਨ ਸਿੰਘ ਪਟਵਾਰੀ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੀਤਾ ਭਵਨ ਮੰਦਰ ਵਿਖੇ ਅੱਜ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਜਾਵੇਗਾ ਰਾਸ਼ਨ ਅਗਲੀ ਖ਼ਬਰ 9ਵੀਂ ਏਸ਼ੀਆ ਕੱਪ ਓਪਨ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਪੰਜਾਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement