ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਥਾਣਾ ਸਦਰ ਜ਼ੀਰਾ ਦੀ ਪੁਲਿਸ ਵਲੋਂ ਕਾਰ ਚਾਲਕ ਸਣੇ 2 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 09-07-2026
ਮਾਮਲਾ ਸ਼ਾਹ ਅੱਬੂ ਬੱਕਰ ਵਿਖੇ ਕਾਰ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਹੋਈ ਮੌਤ ਦਾ
ਜ਼ੀਰਾ,8 ਜੁਲਾਈ (ਰਜਨੀਸ਼ ਕਥੂਰੀਆ)-ਪਿੰਡ ਸ਼ਾਹ ਅੱਬੂ ਬੱਕਰ ਨੇੜੇ ਇਕ ਤੇਜ਼ ਰਫ਼ਤਾਰ ਕਾਰ ਚਾਲਕ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਰਕੇ ਮੋਟਰਸਾਈਕਲ ਚਾਲਕ ਦੀ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਲਿਸ ਨੇ ਕਾਰ ਚਾਲਕ ਸਣੇ 2 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਹਾਦਸੇ ਦੇ ਚਸ਼ਮਦੀਦ ਅਤੇ ਮ੍ਰਿਤਕ ਦੇ ਭਰਾ ਗੁਰਭੇਜ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਪਿੰਡ ਸ਼ਾਹ ਅੱਬੂ ਬੁੱਕਰ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਗੁਰਮੀਤ ਸਿੰਘ ਆਪਣੇ ਕਿਸੇ ਨਿੱਜੀ ਕੰਮ ਦੇ ਸਿਲਸਿਲੇ ਵਿਚ ਪਿੰਡ ਬੇਰੀ ਵਾਲਾ ਵੱਲ ਜਾ ਰਹੇ ਸਨ। ਗੁਰਮੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਅੱਗੇ-ਅੱਗੇ ਜਾ ਰਿਹਾ ਸੀ। ਜਦੋਂਕਿ ਗੁਰਭੇਜ ਸਿੰਘ ਆਪਣੀ ਆਲਟੋ ਕਾਰ ਵਿਚ ਉਸ ਦੇ ਪਿੱਛੇ ਆ ਰਿਹਾ ਸੀ। ਜਦੋਂ ਉਹ ਪਿੰਡ ਸ਼ਾਹ ਅੱਬੂ ਬੁੱਕਰ ਦੇ ਬੱਸ ਅੱਡੇ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫਟ ਡਿਜਾਇਰ ਕਾਰ ਦੇ ਚਾਲਕ ਨੇ ਆਪਣੀ ਗੱਡੀ ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਚਲਾਉਂਦੇ ਹੋਏ ਗੁਰਮੀਤ ਸਿੰਘ ਦੇ ਮੋਟਰਸਾਈਕਲ ਵਿਚ ਸਿੱਧੀ ਮਾਰ ਦਿੱਤੀ। ਇਸ ਕਾਰ ਨੂੰ ਖਜ਼ਾਨ ਸਿੰਘ ਪੁੱਤਰ ਜੋਗਿੰਦਰ ਸਿੰਘ, ਵਾਸੀ ਭੂਰਾ ਕੋਨਾ, ਖੇਮਕਰਨ, ਜ਼ਿਲ੍ਹਾ ਤਰਨਤਾਰਨ ਚਲਾ ਰਿਹਾ ਸੀ। ਗੁਰਭੇਜ ਸਿੰਘ ਨੇ ਹੋਰ ਦੱਸਿਆ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਗੁਰਮੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਕਾਰ ਵੀ ਹਾਦਸੇ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਨੂੰ ਵੀ ਸੱਟਾਂ ਵੱਜੀਆਂ। ਗੁਰਭੇਜ ਸਿੰਘ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਮੁੱਖ ਮੁਲਜ਼ਮ ਕਾਰ ਚਾਲਕ ਖਜ਼ਾਨ ਸਿੰਘ ਅਤੇ ਉਸ ਦੇ ਨਾਲ ਮੌਜੂਦ ਇਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਮੰਗਾਂ ਨਾ ਮੰਨੇ ’ਤੇ ਜਾਣ ’ਤੇ ਸ਼ੁਰੂ ਕੀਤੀ ਕੰਮ ਛੋੜ ਹੜਤਾਲ ਅਗਲੀ ਖ਼ਬਰ ਡੀ.ਸੀ.ਰੇਟ ਨੂੰ ਲੈ ਕੇ ਪੰਜਾਬ ਰੋਡਵੇਜ਼ ਤੇ ਪਨਬਸ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ, ਫਿਰੋਜ਼ਪੁਰ ਡਿਪੂ ਤੋਂ ਨਹੀਂ ਚੱਲੀ ਕੋ...
Ad Position 24
No active advertisement