02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਫ਼ਿਰੋਜ਼ਪੁਰ ਮੰਡਲ ਦੇ ਅੰਮ੍ਰਿਤਸਰ ਤੋਂ ਬਾਂਦਰਾ ਪਹੁੰਚਿਆ 3.9 ਟਨ ਆਲੂ ਬੁਖਾਰਾ, ਵਪਾਰੀਆਂ ਨੂੰ ਮਿਲਿਆ ਵੱਡਾ ਬਾਜ਼ਾਰ

Ad Position 21
No active advertisement
ਅਜੀਤ ਡੈਸਕ 31-07-2026
ਫ਼ਿਰੋਜ਼ਪੁਰ, 30 ਜੁਲਾਈ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਫ਼ਿਰੋਜ਼ਪੁਰ ਮੰਡਲ ਨੇ ਜਲਦੀ ਖ਼ਰਾਬ ਹੋਣ ਵਾਲੇ (ਪੈਰੀਸ਼ੇਬਲ) ਫਲਾਂ ਦੀ ਢੋਆ-ਢੁਆਈ ਵਿਚ ਇਕ ਹੋਰ ਪ੍ਰਾਪਤੀ ਹਾਸਿਲ ਕੀਤੀ ਹੈ। 29 ਜੁਲਾਈ 2026 ਨੂੰ ਟਰੇਨ ਨੰਬਰ 12904 (ਗੋਲਡਨ ਟੈਂਪਲ ਮੇਲ) ਰਾਹੀਂ ਅੰਮ੍ਰਿਤਸਰ ਤੋਂ ਬਾਂਦਰਾ ਟਰਮੀਨਲ ਲਈ 349 ਬਾਕਸ (3.9 ਟਨ) ਆਲੂ ਬੁਖਾਰਾ ਭੇਜੇ ਗਏ। ਇਹ ਆਲੂ ਬੁਖਾਰਾ ਵਪਾਰੀਆਂ ਵਲੋਂ ਜੰਮੂ ਤੋਂ ਲੋਡਿੰਗ ਲਈ ਲਿਆਂਦਾ ਗਿਆ ਸੀ। ਇਸ ਲੋਡਿੰਗ ਤੋਂ ਫ਼ਿਰੋਜ਼ਪੁਰ ਮੰਡਲ ਨੂੰ 29 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ। ਰੇਲ ਮਾਰਗ ਰਾਹੀਂ ਪੈਰੀਸ਼ੇਬਲ ਫਲਾਂ ਦੀ ਤੇਜ਼, ਸੁਰੱਖਿਅਤ ਅਤੇ ਸਸਤੀ ਢੋਆ-ਢੁਆਈ ਯਕੀਨੀ ਹੋਣ ਨਾਲ ਉਨ੍ਹਾਂ ਦੀ ਗੁਣਵੱਤਾ ਬਰਕਰਾਰ ਰਹਿੰਦੀ ਹੈ ਅਤੇ ਵਪਾਰੀਆਂ ਤੇ ਕਿਸਾਨਾਂ ਨੂੰ ਲਾਭ ਮਿਲਦਾ ਹੈ। ਹੁਣ ਛੋਟੇ ਵਪਾਰੀ ਵੀ ਵੱਡੇ ਵਪਾਰੀਆਂ ਨਾਲ ਮਿਲ ਕੇ ਆਪਣੇ ਫਲਾਂ ਦੀ ਖੇਪ ਰੇਲ ਮਾਰਗ ਰਾਹੀਂ ਦੇਸ਼ ਦੇ ਵੱਖ-ਵੱਖ ਬਾਜ਼ਾਰਾਂ ਤੱਕ ਭੇਜ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਵੱਡਾ ਬਾਜ਼ਾਰ ਮਿਲਣ ਦੇ ਨਾਲ-ਨਾਲ ਢੋਆ-ਢੁਆਈ ਦੇ ਖ਼ਰਚੇ ਵਿਚ ਵੀ ਕਮੀ ਆ ਰਹੀ ਹੈ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ/ਫ਼ਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਗਾਹਕਾਂ ਨੂੰ ਬਿਹਤਰ, ਭਰੋਸੇਮੰਦ ਅਤੇ ਸਮੇਂ ਸਿਰ ਮਾਲ ਢੋਆ-ਢੁਆਈ ਸੇਵਾਵਾਂ ਉਪਲਬੱਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਵਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਅਤੇ ਵਪਾਰੀਆਂ ਨਾਲ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ ਮਾਲ ਢੋਆ-ਢੁਆਈ ਵਿਚ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਰੋਸ ’ਚ ਜੈਤੋ ਰਿਹਾ ਬੰਦ, ਸਫ਼ਾਈ ਸੇਵਕਾਂ ਨੇ ਕੀਤਾ ਰੋਸ ਮਾਰਚ ਅਗਲੀ ਖ਼ਬਰ ਮੱਖੂ ਦੇ ਸੇਮ-ਨਾਲੇ ਦੀ ਸਫ਼ਾਈ ਨੂੰ ਲੈ ਕੇ ਪ੍ਰਸ਼ਾਸਨ ਦੀ ਬੇਰੁਖ਼ੀ
Ad Position 24
No active advertisement