01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਓਰੀ ਵਾਂਡਰ ਦੇ ਜਨਮ ਦਿਨ ’ਤੇ ਲਗਾਇਆ ਗਿਆ ਖ਼ੂਨਦਾਨ ਕੈਂਪ

ਫ਼ਾਜ਼ਿਲਕਾ, 30 ਅਗਸਤ (ਅਮਰਜੀਤ ਸ਼ਰਮਾ)-ਟੌਗ ਦ ਓਰੀ ਜਿੰਮ ਫ਼ਾਜ਼ਿਲਕਾ ਵਿਖੇ ਓਰੀ ਵਾਂਡਰ ਦੇ ਜਨਮਦਿਨ ਦੇ ਸ਼ੁੱਭ ਅਵਸਰ ’ਤੇ ਇਕ ਵਿਸ਼ੇਸ਼ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਫ਼ਾਜ਼ਿਲਕਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਪਹੁੰਚੇ ਨੌਜਵਾਨਾਂ ਅਤੇ ਖ਼ੂਨਦਾਨੀਆਂ ਨੇ ਭਾਰੀ ਉਤਸ਼ਾਹ ਦਿਖਾਉਂਦੇ ਹੋਏ 15 5 ਯੂਨਿਟ ਖ਼ੂਨਦਾਨ ਕੀਤਾ।

Ad Position 21
No active advertisement
ਅਜੀਤ ਡੈਸਕ 31-08-2026
ਫ਼ਾਜ਼ਿਲਕਾ, 30 ਅਗਸਤ (ਅਮਰਜੀਤ ਸ਼ਰਮਾ)-ਟੌਗ ਦ ਓਰੀ ਜਿੰਮ ਫ਼ਾਜ਼ਿਲਕਾ ਵਿਖੇ ਓਰੀ ਵਾਂਡਰ ਦੇ ਜਨਮਦਿਨ ਦੇ ਸ਼ੁੱਭ ਅਵਸਰ ’ਤੇ ਇਕ ਵਿਸ਼ੇਸ਼ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਫ਼ਾਜ਼ਿਲਕਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਪਹੁੰਚੇ ਨੌਜਵਾਨਾਂ ਅਤੇ ਖ਼ੂਨਦਾਨੀਆਂ ਨੇ ਭਾਰੀ ਉਤਸ਼ਾਹ ਦਿਖਾਉਂਦੇ ਹੋਏ 15 5 ਯੂਨਿਟ ਖ਼ੂਨਦਾਨ ਕੀਤਾ। ਓਰੀ ਵਾਂਡਰ ਨੇ ਆਪਣੇ ਜਨਮਦਿਨ ਨੂੰ ਕੇਵਲ ਜਸ਼ਨ ਤੱਕ ਸੀਮਤ ਨਾ ਰੱਖ ਕੇ ਮਾਨਵਤਾ ਦੀ ਸੇਵਾ ਅਤੇ ਖ਼ੂਨਦਾਨ ਵਰਗੇ ਨੇਕ ਕੰਮ ਲੇਖੇ ਲਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਇਹ ਖ਼ੂਨਦਾਨ ਕੈਂਪ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ, ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਅਤੇ ਟੌਗ ਦ ਓਰੀ ਜਿੰਮ ਦੇ ਵਿਸ਼ੇਸ਼ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਦੇ ਮੈਂਬਰ ਸੰਜੀਵ ਗਰੋਵਰ, ਸੁਨੀਲ ਰਾਣਾ, ਨਰੇਸ਼ ਜੁਨੇਜਾ, ਨਰਿੰਦਰ ਸਚਦੇਵਾ, ਸ਼ੇਖਰ ਛਾਬੜਾ, ਰਾਜੇਸ਼ ਭੁਸਰੀ, ਮਹੇਸ਼ ਬੱਬਰ, ਅਮਿੱਤ ਬਾਂਸਲ, ਗੌਰਵ ਸਪੜਾ, ਗੌਰਵ ਕੁੱਕੜ, ਗੁਲਸ਼ਨ ਅਨੇਜਾ, ਅਲੋਕ ਕਟਾਰੀਆ, ਪ੍ਰਦੀਪ ਸੇਠੀ, ਅਜੇ ਨਾਰੰਗ, ਅਸ਼ੀਸ਼ ਸ਼ਰਮਾ, ਰਾਜੀਵ ਕੁੱਕੜ, ਰਮਨ ਸਚਦੇਵਾ, ਪਵਨ ਬਜਾਜ, ਨੀਰਜ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ। ਜਿੰਮ ਦੇ ਸੰਚਾਲਕ ਓਰੀ ਵਾਂਡਰ, ਉਨ੍ਹਾਂ ਦੇ ਪਿਤਾ ਬਲਦੇਵ, ਗੁਰਲਾਲ, ਸੁਧੀਰ ਜੱਜੀ ਅਤੇ ਸਮੁੱਚੀ ਟੀਮ ਨੇ ਇਸ ਸੇਵਾ ਕਾਰਜ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਖ਼ੂਨਦਾਨੀਆਂ ਨੂੰ ਲਾਇਨਜ਼ ਕਲੱਬ ਵਿਸ਼ਾਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸੰਸਥਾ ਦੇ ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਨੀਰਜ ਖੋਸਲਾ, ਵਿਕਾਸ ਝਿੰਝਾ, ਜਸਵੰਤ ਪਰਜਾਪਤੀ ਅਤੇ ਮਨੋਜ ਅਰੋੜਾ ਨੇ ਦੱਸਿਆ ਕਿ ਫ਼ਾਜ਼ਿਲਕਾ ਬਲੱਡ ਬੈਂਕ ਵਿਚ ਖ਼ੂਨ ਦਾ ਸਟਾਕ ਘੱਟ ਕੇ ਲਗਭਗ 80 ਯੂਨਿਟ ਹੀ ਰਹਿ ਗਿਆ ਸੀ ਅਤੇ ਏ.ਬੀ.ਪਾਜ਼ੀਟਿਵ ਗਰੁੱਪ ਤਾਂ ਬਿਲਕੁਲ ਸਿਫ਼ਰ ਸੀ। ਅਜਿਹੇ ਸਮੇਂ ਵਿਚ ਇਹ ਕੈਂਪ ਬਹੁਤ ਮਹੱਤਵਪੂਰਨ ਸਾਬਤ ਹੋਇਆ। ਖ਼ੂਨ ਦਾ ਇਕੱਠ ਫ਼ਾਜ਼ਿਲਕਾ ਬਲੱਡ ਬੈਂਕ ਦੇ ਡਾਕਟਰ ਮਨੀਸ਼ ਦੀ ਅਗਵਾਈ ਹੇਠ ਮੈਡਮ ਰੰਜੂ ਗਿਰਧਰ, ਬਲਵਿੰਦਰ ਕੌਰ, ਹੇਮੰਤ ਸੁਥਾਰ, ਰਾਜ ਸਿੰਘ, ਰਣਜੀਤ ਸਿੰਘ ਅਤੇ ਗੁਰਭਿੰਦਰ ਸਿੰਘ ਦੀ ਟੀਮ ਵਲੋਂ ਕੀਤਾ ਗਿਆ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਅਗਲਾ ਖ਼ੂਨਦਾਨ ਕੈਂਪ 6 ਸਤੰਬਰ ਨੂੰ ਬਾਬਾ ਰਾਮਦੇਵ ਜੀ ਰੂਣੇਚਾ ਧਾਮ ਦੇ ਜਨਮਦਿਨ ਨੂੰ ਸਮਰਪਿਤ ਹੋਟਲ ਸਨਰਾਈਜ਼ ਵਿਖੇ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬੌਬੀ ਮਾਨ ਵਲੋਂ ਬੱਲੂਆਣਾ ਹਲਕੇ ਵਿਚ ਅਕਾਲੀ ਦਲ ਦੀ ਮਜ਼ਬੂਤੀ ਲਈ ਮੀਟਿੰਗਾਂ ਦਾ ਦੌਰ ਜਾਰੀ ਪੰਜਾਬ ਦੇ ਲੋਕ ਮੁੜ ਖੇਤਰੀ ਪਾ... ਅਗਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਨੇ 28 ਕਿੱਲੋ ਅਫ਼ੀਮ ਸਮੇਤ 2 ਤਸਕਰ ਕੀਤੇ ਗ੍ਰਿਫ਼ਤਾਰ
Ad Position 24