30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕਿਸੇ ਵੱਡੇ ਹਾਦਸੇ ਦੀ ਉ ਡੀਕ ’ਚ ਹੈ ਸੀਵਰੇਜ ਵਿਭਾਗ

ਮੱਲਾਂਵਾਲਾ ਖਾਸ, 29 ਅਗਸਤ (ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਮੱਖੂ ਮੇਨ ਰੋਡ ’ਤੇ ਸੀਵਰੇਜ ਦੇ ਚੈਂਬਰ ਦਾ ਖੁਲ੍ਹਿਆ ਢੱਕਣ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਅਤੇ ਸ਼ਾਇਦ ਵਿਭਾਗ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ। ਖੁਲ੍ਹੇ ਮੇਨਹਾਲ ਨੂੰ ਬੰਦ ਕਰਵਾਉਣ ਦੀ ਬਜਾਏ ਅੱਖਾਂ ਮੀਚੀ ਬੈਠਾ ਹੈ।

Ad Position 21
No active advertisement
ਅਜੀਤ ਡੈਸਕ 30-08-2026
ਮੱਲਾਂਵਾਲਾ ਖਾਸ, 29 ਅਗਸਤ (ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਮੱਖੂ ਮੇਨ ਰੋਡ ’ਤੇ ਸੀਵਰੇਜ ਦੇ ਚੈਂਬਰ ਦਾ ਖੁਲ੍ਹਿਆ ਢੱਕਣ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਅਤੇ ਸ਼ਾਇਦ ਵਿਭਾਗ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ। ਖੁਲ੍ਹੇ ਮੇਨਹਾਲ ਨੂੰ ਬੰਦ ਕਰਵਾਉਣ ਦੀ ਬਜਾਏ ਅੱਖਾਂ ਮੀਚੀ ਬੈਠਾ ਹੈ। ਇਹ ਸੀਵਰੇਜ ਦਾ ਢੱਕਣ ਗੁਰਦੁਆਰਾ ਬਾਬਾ ਕੁੰਦਨ ਸਿੰਘ ਦੇ ਬਿਲਕੁਲ ਸਾਹਮਣੇ ਹੈ। ਇੱਥੇ ਦੱਸਣਯੋਗ ਹੈ ਕਿ ਸਵੇਰੇ ਸਵੇਰੇ ਇਸ ਜਗ੍ਹਾ ’ਤੇ ਸਕੂਲੀ ਬੱਚੇ ਬੱਸਾਂ ’ਤੇ ਚੜ੍ਹਦੇ ਹਨ ਅਤੇ ਲੋਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ। ਸੀਵਰੇਜ ਦਾ ਇਹ ਢੱਕਣ ਕਾਫ਼ੀ ਸਮੇਂ ਤੋਂ ਗਾਇਬ ਹੈ। ਜਿਸ ਕਾਰਨ ਇੱਥੇ ਕਿਸੇ ਵੀ ਵੇਲੇ ਵੱਡਾ ਹਾਦਸਾ ਹੋ ਸਕਦਾ ਹੈ। ਇਲਾਵਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮੇਨ ਹਾਲ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਕਿਸੇ ਵੱਡੀ ਅਣਸੁਖਾਂਵੀ ਘਟਨਾਂ ਤੋਂ ਪਹਿਲਾਂ ਹੀ ਬਚਾਅ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਬਿਆਸ ਤੋਂ ਫ਼ਿਰੋਜ਼ ਪੁ ਰ ਕੈਂਟ ਲਈ ਅੱਜ ਚੱਲੇਗੀ ਵਿਸ਼ੇਸ਼ ਰੇਲ ਗੱਡੀ ਅਗਲੀ ਖ਼ਬਰ ਫ਼ਿਰੋਜ਼ ਪੁ ਰ ਡਾਕ ਮੰਡਲ ਵਲੋਂ 2 ਸਤੰਬਰ ਨ ੂੰ ਲਗਾਈ ਜਾਵੇਗੀ ‘ਡਾਕ ਅਦਾਲਤ’
Ad Position 24