ਬਿਆਸ ਤੋਂ ਫ਼ਿਰੋਜ਼ ਪੁ ਰ ਕੈਂਟ ਲਈ ਅੱਜ ਚੱਲੇਗੀ ਵਿਸ਼ੇਸ਼ ਰੇਲ ਗੱਡੀ
ਫ਼ਿਰੋਜ਼ਪੁਰ, 29 ਅਗਸਤ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ 30 ਅਗਸਤ ਨੂੰ ਰਾਧਾ ਸੁਆਮੀ ਸਤਿਸੰਗ ਦਿਵਸ ਦੇ ਮੌਕੇ ’ਤੇ ਬਿਆਸ ਤੋਂ ਫ਼ਿਰੋਜ਼ਪੁਰ ਕੈਂਟ ਲਈ ਇਕ ਵਿਸ਼ੇਸ਼ ਅਨ-ਰਿਜ਼ਰਵਡ (ਇਕ-ਤਰਫ਼ਾ) ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬਸੰਤ ਕੁਮਾਰ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਤੋਂ ਇਹ ਵਿਸ਼ੇਸ਼ ਟਰੇਨ ਨੰਬਰ 04612 ਬਿਆਸ ਤੋਂ ਦੁਪਹਿਰ 12.
ਫ਼ਿਰੋਜ਼ਪੁਰ, 29 ਅਗਸਤ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ 30 ਅਗਸਤ ਨੂੰ ਰਾਧਾ ਸੁਆਮੀ ਸਤਿਸੰਗ ਦਿਵਸ ਦੇ ਮੌਕੇ ’ਤੇ ਬਿਆਸ ਤੋਂ ਫ਼ਿਰੋਜ਼ਪੁਰ ਕੈਂਟ ਲਈ ਇਕ ਵਿਸ਼ੇਸ਼ ਅਨ-ਰਿਜ਼ਰਵਡ (ਇਕ-ਤਰਫ਼ਾ) ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬਸੰਤ ਕੁਮਾਰ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਤੋਂ ਇਹ ਵਿਸ਼ੇਸ਼ ਟਰੇਨ ਨੰਬਰ 04612 ਬਿਆਸ ਤੋਂ ਦੁਪਹਿਰ 12.40 ਵਜੇ ਰਵਾਨਾ ਹੋ ਕੇ ਸ਼ਾਮ 05.25 ਵਜੇ ਫ਼ਿਰੋਜ਼ਪੁਰ ਛਾਉਣੀ ਪਹੁੰਚੇਗੀ। ਇਹ ਸਪੈਸ਼ਲ ਟਰੇਨ ਰਸਤੇ ਵਿਚ ਇਹ ਰੇਲਵੇ ਸਟੇਸ਼ਨਾਂ ’ਤੇ ਢਿੱਲਵਾਂ, ਹਮੀਰਾ, ਕਰਤਾਰਪੁਰ, ਸੁਰਾਨੁੱਸੀ, ਜਲੰਧਰ ਸਿਟੀ, ਜਲੰਧਰ ਕੈਂਟ, ਫਗਵਾੜਾ, ਫਿਲੌਰ, ਲੁਧਿਆਣਾ, ਜਗਰਾਉਂ, ਮੋਗਾ, ਤਲਵੰਡੀ ਭਾਈ ਠਹਿਰੇਗੀ।