ਸੰਗਤ ਮੰਡੀ, 1 ਜਨਵਰੀ (ਸੁਖਤੇਜ ਧਾਲੀਵਾਲ)-ਨਵੇਂ ਸਾਲ ਦੀ ਆਮਦ ਦੇ ਪਹਿਲੇ ਦਿਨ ਪਿਆ ਹਲਕਾ ਮੀਂਹ ਹਾੜ੍ਹੀ ਦੀਆਂ ਫ਼ਸਲਾਂ ਲਈ ਅੰਮਿ੍ਤ ਦਾ ਕੰਮ ਕਰੇਗਾ ਇਹ ਕਹਿਣਾ ਹੈ ਮੀਂਹ ਤੋਂ ਬਾਅਦ ਬਾਗੋਬਾਗ ਹੋਏ ਪਿੰਡਾਂ ਦੇ ਕਿਸਾਨਾਂ ਦਾ ਪਿੰਡ ਕੋਟਗੁਰੂ ਦੇ ਕਿਸਾਨ ਜਗਜੀਤ ਸਿੰਘ, ਗੁਰਮੀਤ ਸਿੰਘ, ਸੰਦੀਪ ਸਿੰਘ, ਜਸਪਾਲ ਸਿੰਘ ਤੇ ਭੁੱਲਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਪੋਹ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਬਿਨ੍ਹਾਂ ਬਰਸਾਤ ਦੇ ਪੈ ਰਹੇ ਕੋਰੇ ਨਾਲ ਕਣਕ ਤੇ ਆਲੂਆਂ ਦੀ ਫ਼ਸਲ ਦੇ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਹੋ ਰਿਹਾ ਸੀ | ਪਰ ਨਵੇਂ ਸਾਲ ਦੇ ਪਹਿਲੇ ਦਿਨ ਪਏ ਹਲਕੇ ਮੀਂਹ ਨੇ ਕਿਸਾਨਾਂ ਨੂੰ ਫ਼ਿਕਰਾਂ 'ਚੋਂ ਕੱਢ ਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ | ਕਿਸਾਨਾਂ ਦੱਸਿਆ ਕਿ ਇਹ ਮੀਂਹ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸੇ ਅਮਿ੍ਤ ਤੋਂ ਘੱਟ ਨਹੀਂ |
ਨਵੇਂ ਸਾਲ ਦੇ ਪਹਿਲੇ ਦਿਨ ਪਏ ਮੀਂਹ ਨੂੰ ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਲਈ ਅੰਮਿ੍ਤ ਦੱਸਿਆ
ਅਜੀਤ ਡੈਸਕ
02-01-2026