07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਪ੍ਰੋਗਰਾਮ ਦੀ ਸ਼ੁਰੂਆਤ 5 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਬਠਿੰਡਾ, 1 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਜ ਪੱਧਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਦੀ ਮੁੱਖ ਯੋਜਨਾ 'ਮਿਸ਼ਨ ਪ੍ਰਗਤੀ' ਦੀ ਸ਼ੁਰੂਆਤ 5 ਜਨਵਰੀ 2026 ਨੂੰ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਕੀਤੀ ਜਾਵੇਗੀ | ਇਸ ਦਾ ਉਦਘਾਟਨ ਪ੍ਰਮੁੱਖ ਅਕਾਦਮਿਕ ਵਿਦਵਾਨਾਂ ਤੇ ਪ੍ਰਸਿੱਧ ਯੂਨੀਵਰਸਿਟੀਆਂ ਜਿਵੇਂਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਵਾਈਸ ਚਾਂਸਲਰਾਂ ਦੀ ਮੌਜੂਦਗੀ ਵਿਚ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਪਿੰਡਾਂ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਮੈਰੀਟੋਰੀਅਸ ਵਿਦਿਆਰਥੀਆਂ ਦੀ ਸਹਾਇਤਾ ਲਈ ਤਿਆਰ ਕੀਤੀ ਗਈ ਹੈ, ਜਿਨ੍ਹਾਂ ਕੋਲ ਉੱਚ-ਗੁਣਵੱਤਾ ਤੇ ਕਿਫ਼ਾਇਤੀ ਕੋਚਿੰਗ ਤੱਕ ਪਹੁੰਚ ਨਹੀਂ ਹੁੰਦੀ | ਉਨ੍ਹਾਂ ਕਿਹਾ ਕਿ ਇਹ ਸੁਪਰ-30 ਮਾਡਲ ਅਧੀਨ ਹੋਵੇਗਾ, ਜਿਸ 'ਚ 30 ਵਿਦਿਆਰਥੀਆਂ ਦੀ ਚੋਣ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ | ਜਿਸ ਅਧੀਨ ਅਕਾਦਮਿਕ ਕੋਚਿੰਗ ਦੇ ਨਾਲ-ਨਾਲ ਸਰੀਰਕ ਤਿਆਰੀ ਵੀ ਕਰਵਾਈ ਜਾਵੇਗੀ, ਖ਼ਾਸ ਕਰਕੇ ਪੰਜਾਬ ਪੁਲਿਸ, ਸੈਨਾ ਭਰਤੀ ਤੇ ਸੀ-ਪਾਈਟ ਵਰਗੀਆਂ ਭਰਤੀਆਂ ਲਈ | ਇਸ ਯੋਜਨਾ ਅਧੀਨ ਮਾਹਿਰ ਅਧਿਆਪਕ ਗਣਿਤ, ਤਰਕਸ਼ੀਲਤਾ, ਜਨਰਲ ਸਟੱਡੀਜ਼/ਕਰੰਟ ਅਫੇਅਰਜ਼ ਅਤੇ ਅੰਗ੍ਰੇਜ਼ੀ ਵਰਗੇ ਮੁੱਖ ਵਿਸ਼ਿਆਂ ਵਿਚ ਕੋਚਿੰਗ ਪ੍ਰਦਾਨ ਕਰਨਗੇ, ਨਾਲ ਹੀ ਨਿਯਮਤ ਮੌਕ ਟੈਸਟ, ਪ੍ਰਦਰਸ਼ਨ ਟਰੈਕਿੰਗ ਅਤੇ ਮਾਰਗ ਦਰਸ਼ਨ ਵੀ ਕੀਤਾ ਜਾਵੇਗਾ | ਸਰੀਰਕ ਟਰੇਨਿੰਗ ਪ੍ਰਸ਼ਿਕਸ਼ਿਤ ਇੰਸਟਰਕਟਰਾਂ ਦੀ ਦੇਖ-ਰੇਖ ਹੇਠ ਨਿਰਧਾਰਿਤ ਮੈਦਾਨਾਂ 'ਚ ਕਰਵਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਦੀ ਪੂਰਨ ਤਿਆਰੀ ਯਕੀਨੀ ਬਣਾਈ ਜਾ ਸਕੇ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰੀ ਢਾਂਚੇ ਤੇ ਸੰਸਥਾਗਤ ਸਾਂਝੇਦਾਰੀਆਂ ਦੀ ਵਰਤੋਂ ਕਰਕੇ ਇਸ ਯੋਜਨਾ ਨੂੰ ਟਿਕਾਊ ਅਤੇ ਵਧਾਏ ਜਾਣ ਯੋਗ ਬਣਾਇਆ ਗਿਆ ਹੈ | ਪਾਇਲਟ ਬੈਚ ਦੇ ਨਤੀਜਿਆਂ ਦੇ ਆਧਾਰ 'ਤੇ ਭਵਿੱਖ 'ਚ ਇਸ ਨੂੰ ਵੱਡੇ ਪੱਧਰ 'ਤੇ ਫੈਲਾਇਆ ਵੀ ਜਾ ਸਕਦਾ ਹੈ | ਮਿਸ਼ਨ ਪ੍ਰਗਤੀ ਨੌਜਵਾਨ ਸਸ਼ਕਤੀਕਰਨ, ਸਿੱਖਿਆ ਤੱਕ ਸਾਮਾਨ ਪਹੁੰਚ ਅਤੇ ਸਰਕਾਰੀ ਸੇਵਾਵਾਂ ਵਿਚ ਜ਼ਿਲ੍ਹੇ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਵਧਾਉਣ ਵੱਲ ਜ਼ਿਲ੍ਹਾ ਪ੍ਰਸ਼ਾਸਨ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਰਾਹੀਂ ਸਥਾਨਕ ਪੱਧਰ 'ਤੇ ਢਾਂਚਾਬੱਧ ਮਾਰਗਦਰਸ਼ਨ, ਅਨੁਸ਼ਾਸਨ ਤੇ ਮੌਕੇ ਉਪਲੱਬਧ ਕਰਵਾਏ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪੁਨਰਜੋਤੀ ਆਈ ਹਸਪਤਾਲ ਵਿਖੇ 138ਵਾਂ ਅੱਖਾਂ ਦਾ ਆਪ੍ਰੇਸ਼ਨ ਅਤੇ ਚੈੱਕਅੱਪ ਕੈਂਪ ਲਗਾਇਆ ਅਗਲੀ ਖ਼ਬਰ ਬੋਹਾ ਦੇ ਵਾਰਡ ਨੰ. 5 ਦੇ ਵਾਸੀ ਨਵੀਂ ਵਾਰਡਬੰਦੀ ਦੀ ਤਜਵੀਜ਼ ਤੋਂ ਹੈਰਾਨ
Ad Position 24