07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੁਨਰਜੋਤੀ ਆਈ ਹਸਪਤਾਲ ਵਿਖੇ 138ਵਾਂ ਅੱਖਾਂ ਦਾ ਆਪ੍ਰੇਸ਼ਨ ਅਤੇ ਚੈੱਕਅੱਪ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਰਾਮਪੁਰਾ ਫੂਲ, 1 ਜਨਵਰੀ (ਹੇਮੰਤ ਕੁਮਾਰ ਸ਼ਰਮਾ)-ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਰਾਮਪੁਰਾ ਫੂਲ ਵਲੋਂ ਸ੍ਰੀ ਮਹੰਤ ਰਾਮ ਨਰਾਇਣ ਗਿਰੀ ਜੀ ਦੇ ਅਸ਼ੀਰਵਾਦ ਸਦਕਾ ਸਵਰਗੀ ਭੀਮ ਚੰਦ ਗਰਗ (ਰਾਈਆ ਵਾਲੇ) ਦੀ ਯਾਦ ਨੂੰ ਸਮਰਪਿਤ ਅੱਖਾਂ ਦਾ 138ਵਾਂ ਚੈੱਕਅਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ | ਸੰਸਥਾ ਪ੍ਰਧਾਨ ਰਾਕੇਸ਼ ਤਾਇਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਮਹੰਤ ਸ੍ਰੀ ਰਾਮ ਨਰਾਇਣ ਗਿਰੀ ਨੇ ਆਪਣੇ ਪ੍ਰਵਚਨਾਂ ਰਾਹੀਂ ਲੋਕਾਂ ਨੂੰ ਸਮਾਜ ਸੇਵਾ ਅਤੇ ਚੰਗੇ ਕੰਮਾਂ ਲਈ ਦਾਨ ਦੇਣ ਦਾ ਉਪਦੇਸ਼ ਦਿੱਤਾ | ਇਸ ਮੌਕੇ ਤੇ ਮਾਹਿਰ ਡਾਕਟਰਾਂ ਵਲੋਂ 240 ਮਰੀਜਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਅਤੇ 175 ਮਰੀਜ਼ਾਂ ਦੇ ਆਪ੍ਰੇਸ਼ਨ ਕਰਕੇ ਲੈਂਜ਼ ਪਾਏ ਗਏ | ਇਸ ਮੌਕੇ ਸਵਰਗੀ ਭੀਮ ਚੰਦ ਗਰਗ ਦੇ ਪਰਿਵਾਰ ਨੂੰ ਸੰਸਥਾ ਵਲੋਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਸੰਸਥਾ ਦੇ ਮੈਂਬਰ ਮਿਲਵਰਤਨ ਭੰਡਾਰੀ, ਸ਼ੇਰਜੰਗ ਬੌਬੀ, ਪਰਸ਼ੋਤਮ ਕੁਮਾਰ ਮੰਡੀ ਕਲਾਂ, ਨੀਟਾ ਮੰਡੀ ਕਲਾਂ, ਟੈਣੀ ਬੁਗਰ, ਫ਼ਕੀਰ ਚੰਦ, ਵਿਜੇ ਕੁਮਾਰ ਪਨਸਪ, ਦਵਿੰਦਰ ਡਿੱਕੀ ਅਤੇ ਸੰਸਥਾ ਦੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹੰਤ ਰਾਮ ਸੁਖਦਰਸ਼ਨ ਨੂੰ ਡੇਰਾ ਬਾਬਾ ਇੰਦਰ ਦਾਸ ਦੀ ਗੱਦੀ ਸੌਂਪੀ ਅਗਲੀ ਖ਼ਬਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਪ੍ਰੋਗਰਾਮ ਦੀ ਸ਼ੁਰੂਆਤ 5 ਨੂੰ
Ad Position 24