ਰਾਮਾਂ ਮੰਡੀ, 1 ਜਨਵਰੀ (ਤਰਸੇਮ ਸਿੰਗਲਾ)-ਸਥਾਨਕ ਡੇਰਾ ਬਾਬਾ ਇੰਦਰ ਦਾਸ ਪੀਰਖਾਨਾ ਰੋਡ ਦੇ ਮਹੰਤ ਬਾਬਾ ਫੱਕਰ ਦਾਸ ਜੀ ਬੀਤੇ ਦਿਨੀਂ ਸਰੀਰ ਤਿਆਗ ਕੇ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਸਨ¢ ਉਨ੍ਹਾਂ ਦੀ ਰਸਮ ਪੱਗੜੀ ਦਾ ਸਮਾਗਮ ਐਤਵਾਰ ਨੂੰ ਡੇਰੇ ਵਿਚ ਸ਼ਰਧਾਪੂਰਵਕ ਸੰਪੰਨ ਕੀਤਾ ਗਿਆ¢ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਸੰਤ, ਮਹੰਤ ਅਤੇ ਸੰਗਤਾਂ ਮÏਜੂਦ ਸਨ¢ ਇਸ ਦੌਰਾਨ ਸੰਤ ਮਹੰਤਾਂ ਦੀ ਹਾਜ਼ਰੀ ਵਿੱਚ ਮਹੰਤ ਬਾਬਾ ਭਰਪੂਰ ਦਾਸ ਜੀ ਮਲਕਾਣਾ ਵਲੋਂ ਮਹੰਤ ਰਾਮ ਸੁਖਦਰਸ਼ਨ ਨੂੰ ਪੱਗ ਦੇਣ ਦੀ ਰਸਮ ਅਦਾ ਕਰਕੇ ਡੇਰੇ ਦੀ ਗੱਦੀ ਸੌਂਪੀ ਗਈ¢ ਇਸ ਮੌਕੇ ਮਹੰਤ ਦਰਸ਼ਨ ਦਾਸ ਭੂਟੀ, ਬਾਬਾ ਬੁੱਧ ਦਾਸ ਜੱਜਲ, ਬਾਬਾ ਗੋਬਿੰਦ ਦਾਸ ਮੱਕਾਸਰ, ਕਿਰਪਾਲ ਦਾਸ ਬਾਘਾ, ਚਰਨ ਦਾਸ ਜੱਜਲ ਵਾਲੇ, ਤਾਰਾ ਦਾਸ ਕੋਟ ਵਖਤੂ, ਵਕੀਲ ਦਾਸ ਮਿਠੜੀ, ਸੰਤ ਮੁਨੀ ਰਾਮਾਂ, ਗਿਆਨ ਦਾਸ ਜੱਜਲ, ਤਾਰੀ ਦਾਸ ਮਾਂਗੇਆਣਾ, ਦਲਵਾਰਾ ਦਾਸ ਰਾਮਾਂ, ਗੋਪੀ ਦਾਸ ਗਹਿਰੀ ਬੁੱਟਰ, ਸ਼ਾਮ ਮੁਨੀ ਅਤੇ ਲਛਮਣ ਦਾਸ ਸਮੇਤ ਸਾਰਾ ਭੇਖ ਭਗਤ ਸੰਗਤ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਰਮੇਸ਼ ਕੁਮਾਰ ਰਾਮਾਂ, ਵਿਕਾਸ ਬਸ ਮਲਕਾਣਾ, ਗੋਲਡੀ ਮਹੇਸ਼ਵਰੀ, ਨਰੇਸ਼ ਕੁਮਾਰ ਗੱਗੀ ਮਹੇਸ਼ਵਰੀ, ਰਾਜ ਕੁਮਾਰ ਮੱਲ ਵਾਲਾ, ਰੁਪਿੰਦਰ ਗੁਪਤਾ, ਨਰੇਸ਼ ਗੋਇਲ, ਤੇਜਿੰਦਰ ਬਾਂਸਲ, ਵਿਨੇ ਗਰਗ, ਸੁਨੀਲ ਮਲਕਾਣਾ, ਅਰਪਿਤ ਸਿੰਗਲਾ, ਰਾਜ ਕੁਮਾਰ, ਰਵਿੰਦਰ ਕੁਮਾਰ, ਗੁਰਮੇਲ ਸਿੰਘ ਤੰਗਰਾਲੀ, ਰਾਜ ਸਿੰਘ ਤੰਗਰਾਲੀ, ਭੋਲਾ ਸਿੰਘ ਤੰਗਰਾਲੀ, ਰਾਜੂ ਆਪ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢ ਇਸ ਮੌਕੇ ਲੰਗਰ ਅਤੁੱਟ ਵਰਤਿਆ¢