07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਤਿਕਾਰ ਮਹਿਲਾ ਕਲੱਬ ਵਲੋਂ ਨਵੇਂ ਸਾਲ ਦਾ ਰੰਗਾ-ਰੰਗ ਸਮਾਰੋਹ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਬਠਿੰਡਾ, 1 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ): ਸਤਿਕਾਰ ਮਹਿਲਾ ਕਲੱਬ ਵਲੋਂ ਨਵੇਂ ਸਾਲ ਦੇ ਸਵਾਗਤ ਮੌਕੇ ਸਥਾਨਕ ਰਿਕ੍ਰੀਏਸ਼ਨ ਸੈਂਟਰ ਵਿਚ ਇਕ ਵਿਸਤਿ੍ਤ ਅਤੇ ਰੰਗਾਰੰਗ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਰਾਜ ਪੁਰਸਕਾਰ ਪ੍ਰਾਪਤ ਸ਼੍ਰੀਮਤੀ ਪਰਵੀਨ ਗਰੋਵਰ ਵਲੋਂ ਭਾਗੀਦਾਰ ਮਹਿਲਾਵਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਸਭ ਨੂੰ ਜੀ ਆਇਆਂ ਆਖਣ ਨਾਲ ਹੋਈ¢ ਸਮਾਰੋਹ ਦੌਰਾਨ ਖ਼ੁਸ਼ੀ, ਉਤਸ਼ਾਹ ਅਤੇ ਆਪਸੀ ਸਾਂਝ ਦਾ ਸੁਹਾਵਣਾ ਮਾਹੌਲ ਬਣਿਆ, ਜਿੱਥੇ ਗਿੱਧੇ ਦੀਆਂ ਜੋਸ਼ ਭਰੀਆਂ ਧਮਕਦਾਰ ਥਾਪਾਂ 'ਤੇ ਮਹਿਲਾਵਾਂ ਨੇ ਰਵਾਇਤੀ ਗਿੱਧਾ ਪੇਸ਼ ਕਰਕੇ ਸਮਾਗਮ ਨੂੰ ਰੌਣਕ ਨਾਲ ਭਰ ਦਿੱਤਾ¢ ਇਸ ਦੇ ਨਾਲ ਮਨੋਰੰਜਕ ਖੇਡਾਂ ਨੇ ਭਾਗੀਦਾਰਾਂ ਵਿਚ ਖ਼ਾਸ ਉਤਸ਼ਾਹ ਪੈਦਾ ਕੀਤਾ ਅਤੇ ਸਮਾਰੋਹ ਦੀ ਮੁੱਖ ਆਕਰਸ਼ਣ ਬਣੀਆਂ¢ ਸਮਾਗਮ ਦੌਰਾਨ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਰਾਹੀਂ ਪੰਜਾਬੀ ਸਭਿਆਚਾਰ, ਲੋਕ-ਰਿਵਾਇਤਾਂ ਅਤੇ ਸਮਾਜਕ ਸਾਂਝ ਨੂੰ ਉਭਾਰਿਆ ਗਿਆ ਅਤੇ ਅੰਤ ਵਿਚ ਨਵੇਂ ਸਾਲ ਦੀਆਂ ਵਧਾਈਆਂ ਦੇ ਨਾਲ ਭਾਈਚਾਰੇ, ਸਹਿਯੋਗ ਅਤੇ ਖ਼ੁਸ਼ਹਾਲੀ ਦਾ ਸੰਦੇਸ਼ ਦਿੱਤਾ ਗਿਆ, ਜਦਕਿ ਪੂਰਾ ਸਮਾਰੋਹ ਖ਼ੁਸ਼ਗਵਾਰ ਅਤੇ ਅਨੁਸ਼ਾਸਿਤ ਮਾਹੌਲ ਵਿਚ ਸਮਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸਾਇਬਰ ਠੱਗਾਂ ਨੇ ਬੈਂਕ ਕਰਮਚਾਰੀ ਦੱਸ ਕੇ ਮਾਰੀ 6 ਲੱਖ 53 ਹਜ਼ਾਰ ਦੀ ਠੱਗੀ ਅਗਲੀ ਖ਼ਬਰ ਮਹੰਤ ਰਾਮ ਸੁਖਦਰਸ਼ਨ ਨੂੰ ਡੇਰਾ ਬਾਬਾ ਇੰਦਰ ਦਾਸ ਦੀ ਗੱਦੀ ਸੌਂਪੀ
Ad Position 24