07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਾਇਬਰ ਠੱਗਾਂ ਨੇ ਬੈਂਕ ਕਰਮਚਾਰੀ ਦੱਸ ਕੇ ਮਾਰੀ 6 ਲੱਖ 53 ਹਜ਼ਾਰ ਦੀ ਠੱਗੀ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਬਠਿੰਡਾ, 1 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਸਾਇਬਰ ਠੱਗ ਨੇ ਪੰਜਾਬ ਨੈਸ਼ਨਲ ਬੈਂਕ ਦਾ ਕਰਮਚਾਰੀ ਦੱਸ ਕੇ ਬਠਿੰਡਾ ਦੇ ਇਕ ਵਿਅਕਤੀ ਨਾਲ 6 ਲੱਖ 53 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ 'ਚ ਪੀੜਤ ਵਿਅਕਤੀ ਵਲੋਂ ਥਾਣਾ ਸਾਇਬਰ ਕਰਾਇਮ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ | ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਦੇ ਕੋਲ ਤਰਸੇਮ ਚੰਦ ਵਾਸੀ ਨੇੜੇ ਮਿੱਤਲ ਮਾਲ ਬਠਿੰਡਾ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਕਿ 29 ਸਤੰਬਰ 2025 ਨੂੰ ਉਸ ਨੇ ਫੇਸਬੁੱਕ ਅਕਾਊਾਟ 'ਤੇ ਪੰਜਾਬ ਨੈਸ਼ਨਲ ਬੈਂਕ ਦਾ ਲੋਗੋ ਲੱਗਿਆ ਇਕ ਇਸ਼ਤਿਹਾਰ ਦੇਖਿਆ ਸੀ, ਜਿਸ 'ਚ ਮੋਬਾਈਲ ਨੰਬਰ 87774-24503 ਲਿਖਿਆ ਹੋਇਆ ਸੀ | ਸ਼ਿਕਾਇਤਕਰਤਾ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ 'ਚ ਹੈ | ਇਸ ਲਈ ਉਹ ਬੈਂਕ ਦੀ ਐਪ ਮੋਬਾਈਲ 'ਚ ਚਲਾਉਣਾ ਚਾਹੁੰਦਾ ਸੀ, ਪਰ ਤਕਨੀਕੀ ਕਾਰਨਾਂ ਨਾਲ ਉਹ ਚੱਲ ਨਹੀਂ ਰਹੀ ਸੀ | ਜਿਸ 'ਚ ਮੈਸੇਜ ਭੇਜਣ ਵਾਲੇ ਵਿਅਕਤੀ ਨੇ ਖ਼ੁਦ ਨੂੰ ਪੰਜਾਬ ਨੈਸ਼ਨਲ ਬੈਂਕ ਦਾ ਕਰਮਚਾਰੀ ਦੱਸਿਆ | ਇਸ ਦੇ ਚਲਦੇ ਉਸ ਨੇ ਐਪ ਦੇ ਸੰਬੰਧ 'ਚ ਉਸ ਤੋਂ ਜਾਣਕਾਰੀ ਮੰਗੀ ਤਾਂ ਮੁਲਜ਼ਮ ਵਿਅਕਤੀ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਹ ਆਪਣੀ ਜਾਣਕਾਰੀ ਬੈਂਕ ਖਾਤਾ ਨੰਬਰ ਸਹਿਤ ਉਸ ਨੂੰ ਭੇਜੇ | ਇਸ ਤੋਂ ਬਾਅਦ ਉਸ ਨੇ ਇਕ ਓਟੀਪੀ ਜਨਰੇਟ ਕੀਤਾ ਤੇ ਕਿਹਾ ਕਿ ਐਪ ਚੱਲ ਜਾਵੇਗੀ, ਇਸ 'ਚ ਜੋ ਓਟੀਪੀ ਆਇਆ ਹੈ ਉਸ ਨੂੰ ਦੱਸੋ | ਤਰਸੇਮ ਚੰਦ ਨੇ ਸਾਇਬਰ ਠੱਗ 'ਤੇ ਵਿਸ਼ਵਾਸ ਕਰਕੇ ਉਸ ਵਲੋਂ ਮੰਗੀ ਜਾਣਕਾਰੀ ਦੱਸ ਦਿੱਤੀ ਗਈ | ਮਾਮਲੇ 'ਚ 30 ਸਤੰਬਰ 2025 ਨੂੰ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਖਾਤੇ 'ਚੋਂ 6 ਲੱਖ 53 ਹਜਾਰ 500 ਰੁਪਏ ਨਿਕਲ ਗਏ ਹਨ | ਇਸ ਦੇ ਬਾਅਦ ਪੀੜਤ ਨੂੰ ਪਤਾ ਲੱਗਿਆ ਕਿ ਉਕਤ ਵਿਅਕਤੀ ਸਾਇਬਰ ਠੱਗ ਸੀ, ਜਿਸ ਨੇ ਉਸ ਤੋਂ ਲੱਖਾਂ ਰੁਪਏ ਠੱਗ ਲਏ ਹਨ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸੁੰਦਰ ਭਜਨਾਂ ਨਾਲ ਨਵੇਂ ਸਾਲ ਦਾ ਸਵਾਗਤ ਅਗਲੀ ਖ਼ਬਰ ਸਤਿਕਾਰ ਮਹਿਲਾ ਕਲੱਬ ਵਲੋਂ ਨਵੇਂ ਸਾਲ ਦਾ ਰੰਗਾ-ਰੰਗ ਸਮਾਰੋਹ
Ad Position 24