04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਤਿੰਨ ਰੋਜ਼ਾ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਸਮਾਰਟ ਸਕੋਪ ਰਾਹੀਂ 5 ਮਿੰਟ 'ਚ ਹੋ ਰਹੀ ਮੁਫ਼ਤ ਜਾਂਚ

Ad Position 21
No active advertisement
ਅਜੀਤ ਡੈਸਕ 10-03-2026
ਰਾਮਾਂ ਮੰਡੀ, 9 ਮਾਰਚ (ਤਰਸੇਮ ਸਿੰਗਲਾ)- ਸਿਵਲ ਸਰਜਨ ਬਠਿੰਡਾ ਡਾ. ਜੋਤੀ ਕÏਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਰਾਮਾਂ ਮੰਡੀ ਵਿਖੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮÏਕੇ 'ਤੇ ਤਿੰਨ ਰੋਜ਼ਾ 9 ਤੋਂ 13 ਮਾਰਚ ਤੱਕ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਮਹਿਲਾਵਾਂ ਵਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਅਤੇ ਉਨ੍ਹਾਂ ਦੀ ਮੁਫ਼ਤ ਜਾਂਚ ਕੀਤੀ ਗਈ ¢ ਇਸ ਮÏਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸਤਪਾਲ ਸਿੰਘ ਨੇ ਪੱਤਰਕਾਰਾਂ ਅਤੇ ਮਹਿਲਾਵਾਂ ਨੂੰ ਦੱਸਿਆ ਕਿ ਸਰਵਾਈਕਲ ਕੈਂਸਰ ਦੀ ਜਾਂਚ ਸਮਾਰਟ ਸਕੋਪ ਤਕਨੀਕ ਰਾਹੀਂ ਕੀਤੀ ਜਾ ਰਹੀ ਹੈ, ਜਿਸ ਨਾਲ ਕਰੀਬ 5 ਮਿੰਟ ਵਿੱਚ ਹੀ ਟੈੱਸਟ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਕਿਸੇ ਤਰ੍ਹ ਦਾ ਇੰਜੈੱਕਸ਼ਨ ਨਹੀਂ ਲਗਾਇਆ ਜਾਂਦਾ¢ ਇਹ ਤਕਨੀਕ ਮਸਨੂਈ ਬੌਧਿਕਤਾ ਨਾਲ ਲੈਸ ਹੈ, ਜਿਸ ਨਾਲ ਬਿਮਾਰੀ ਦਾ ਪਤਾ ਸ਼ੁਰੂਆਤੀ ਪੜਾਅ 'ਚ ਹੀ ਲਗਾਇਆ ਜਾ ਸਕਦਾ ਹੈ ¢ ਡਾਕਟਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਤÏਰ 'ਤੇ 30 ਤੋਂ 45 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੂੰ ਹਰ ਤਿੰਨ ਸਾਲ ਬਾਅਦ ਅਤੇ 45 ਤੋਂ 65 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੂੰ ਹਰ ਪੰਜ ਸਾਲ ਬਾਅਦ ਇਹ ਟੈੱਸਟ ਕਰਵਾਉਣਾ ਚਾਹੀਦਾ ਹੈ¢ ਸਮਾਰਟ ਸਕੋਪ ਟੈੱਸਟ ਸਿਰਫ਼ ਇਕ ਪ੍ਰਾਇਮਰੀ ਸਕਰੀਨਿੰਗ ਜਾਂਚ ਹੈ, ਇਸ ਨਾਲ ਬਿਮਾਰੀ ਦਾ ਸ਼ੁਰੂਆਤੀ ਪੜਾਅ ਵਿੱਚ ਹੀ ਪਤਾ ਲੱਗ ਜਾਂਦਾ ਹੈ, ਸਮਾਰਟ ਸਕੋਪ ਨਾਲ ਜੇਕਰ ਟੈੱਸਟ ਦੀ ਰਿਪੋਰਟ ਠੀਕ ਨਹੀਂ ਆਉਂਦੀ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ, ਇਸ ਨੂੰ ਆਪਣੀ ਸਰਵਾਈਕਲ ਬੱਚੇਦਾਨੀ ਦੀ ਸੇਧ ਦੇ ਸ਼ੀਸ਼ੇ ਵਾਂਗ ਸੋਚੋ, ਜਿੰਨੀ ਜਲਦੀ ਬਿਮਾਰੀ ਦੀ ਪਛਾਣ ਹੋ ਜਾਂਦੀ ਹੈ, ਉਨੀ ਜਲਦੀ ਹੀ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ¢ ਸਿਹਤ ਵਿਭਾਗ ਵਲੋਂ ਰਾਮਾਂ ਮੰਡੀ ਅਤੇ ਨੇੜਲੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਬੇਨਤੀ ਕੀਤੀ ਗਈ ਕਿ ਉਹ 11 ਮਾਰਚ ਤੱਕ ਸਿਵਲ ਹਸਪਤਾਲ ਰਾਮਾਂ ਵਿਚ ਲਗ ਰਹੇ ਇਸ ਕੈਂਪ ਵਿਚ ਆ ਕੇ ਆਪਣੀ ਮੁਫ਼ਤ ਜਾਂਚ ਜ਼ਰੂਰ ਕਰਵਾਉਣ¢ ਇਸ ਮÏਕੇ ਨੇਵੀਗੇਟਰ ਮੀਰਾ ਕÏਰ ਤੇ ਡਿਵਾਈਸ ਅਪਰੇਟਰ ਰਮਨਦੀਪ ਕÏਰ ਨੇ ਦੱਸਿਆ ਕਿ ਅੱਜ ਕੈਂਪ ਵਿਚ ਕੁਲ 14 ਮਹਿਲਾਵਾਂ ਨੇ ਜਾਂਚ ਕਰਵਾਈ ਹੈ, ਇਨ੍ਹਾਂ 14 ਕੇਸ ਵਿਚੋਂ ਕੋਈ ਵੀ ਸ਼ੱਕੀ ਕੇਸ ਨਹੀਂ ਮਿਲਿਆ, ਇਸ ਮÏਕੇ ਡਾ.ਰਿਸ਼ੂ ਗਰਗ ਏ.ਐਨ.ਐਮ. ਸ਼ਮਿੰਦਰਦੀਪ ਕÏਰ, ਅਮਨਦੀਪ ਕÏਰ, ਵੀਰਪਾਲ ਕÏਰ, ਅਮਨਦੀਪ ਕÏਰ, ਸਟਾਫ਼ ਨਰਸ ਅਮਨਦੀਪ ਕÏਰ, ਆਸ਼ਾ ਵਰਕਰ ਹਰਵਿੰਦਰ ਕÏਰ, ਰਜਿੰਦਰ ਕੌਰ, ਵਾਰਡ ਅਟੈਂਡਡ ਰਾਜਵਿੰਦਰ ਸਿੰਘ ਅਤੇ ਨੀਤੂ ਰਾਣੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਬੁਢਲਾਡਾ ਅਤੇ ਬਰੇਟਾ ਸ਼ਹਿਰਾਂ 'ਚ ਜਲਦ ਹੀ ਉਸਾਰੇ ਜਾਣਗੇ ਬਿਜਲੀ ਬੋਰਡ ਦੇ ਨਵੇਂ ਦਫ਼ਤਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਮੰਡੀ ਕਲਾਂ ਦੀ ਹੋਈ ਚੋਣ <br/>
Ad Position 24