ਮੌੜ ਮੰਡੀ, 9 ਮਾਰਚ (ਗੁਰਜੀਤ ਸਿੰਘ ਕਮਾਲੂ)- ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਵੱਲੋਂ ਲੋਕ ਹਿੱਤ ਸੰਘਰਸ਼ ਮਨਰੇਗਾ ਬਚਾਓ, ਨਵੇਂ ਕਾਨੂੰਨ 'ਜੀ ਰਾਮ ਜੀ' ਭਜਾਓ ਦੇ ਨਾਲ ਕਿਰਤ ਕਾਨੂੰਨਾਂ ਵਿੱਚ 12 ਘੰਟੇ ਸਮਾਂ ਵਿਰੁੱਧ, ਬਿਜਲੀ ਮੀਟਰ ਐਕਟ 2025 ਵਿਰੋਧ ਨਾਲ ਹੀ ਸਿੱਖਿਆ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਢਾਂਚੇ ਦੀ ਕਾਨੂੰਨੀ ਵਿਵਸਥਾ ਵਿਚ ਸੁਧਾਰਾਂ) ਨੂੰ ਲੈ ਕੇ ਅਨੇਕਾਂ ਪ੍ਰਕਾਰ ਦੇ ਹੋਰ ਮਜ਼ਦੂਰ ਪੱਖੀ ਸਰਕਾਰੀ ਸਕੀਮਾਂ ਨਾ ਮਿਲਣ ਨੂੰ ਲੈ ਕੇ ਅੱਜ ਮੋੜ ਵਿਖੇ ਰਮਨਦੀਪ ਕੌਰ ਬੰਗੀ ,ਅਮਨਦੀਪ ਕੌਰ ਉਡਤ, ਸੁਖਪ੍ਰੀਤ ਪੱਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਸਮੇਂ ਸੂਬਾ ਪ੍ਰਧਾਨ ਇੰਜ਼ ਰਜਿੰਦਰ ਸਿੰਘ ਮੌੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਯੋਜਨਾ ਦਾ ਨਾਮ ਹੀ ਨਹੀਂ ਬਦਲਿਆ, ਸਗੋਂ ਆਪਣਾ ਯੋਗਦਾਨ 90 ਫ਼ੀਸਦੀ ਤੋਂ ਘਟਾ ਕੇ 60 ਫ਼ੀਸਦੀ ਕਰਨ ਨਾਲ ਇਸ ਸਕੀਮ ਦਾ ਭੋਗ ਪਾਇਆ ਹੈ | 'ਜੀ ਰਾਮ ਜੀ' ਕਾਨੂੰਨ ਤਹਿਤ ਵੱਖ-ਵੱਖ ਰਾਜ ਸਰਕਾਰਾਂ 40 ਫ਼ੀਸਦੀ ਹਿੱਸਾ ਪਾਉਣ ਤੇ ਅਸਮਰੱਥ ਹਨ | ਜਿਸ ਕਰਕੇ ਮਨਰੇਗਾ ਮਜ਼ਦੂਰਾਂ ਦੇ ਨਾਲ ਕੇਂਦਰ ਸਰਕਾਰ ਨੇ ਕੋਝੀ ਸਾਜ਼ਿਸ਼ ਕਰਕੇ 'ਜੀ ਰਾਮ ਜੀ' ਨਵੇਂ ਕਾਨੂੰਨ ਨੂੰ ਧਾਰਮਿਕ ਸਟੰਟ ਬਣਾ ਕੇ ਧਰਮ ਦੀ ਆੜ ਵਿੱਚ ਮਨਰੇਗਾ ਐਕਟ 2005 ਵਿੱਚ ਹੁਣ ਤੱਕ ਦੇ ਕੀਤੇ ਗਏ ਘਪਲਿਆਂ ਨੂੰ ਛਪਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਬਹੁਤ ਵੱਡਾ ਧੋਖਾ ਕੀਤਾ ਹੈ | 1 ਮਾਰਚ ਤੋਂ ਸ਼ੁਰੂ ਹੋ ਰਹੇ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਐਨ ਐਸ ਡਬਲਯੂ ਐਸ ਜਥੇਬੰਦੀ ਭਾਰਤ ਦੇ ਲੋਕਾਂ ਨੂੰ ਲੋਕ ਹਿੱਤ ਰੈਲੀਆਂ ਇਕਜੁੱਟ ਹੋਣ ਲਈ ਅਪੀਲ ਕਰਦਾ ਹੈ | ਤਾਂ ਜੋ ਗਰੀਬ ਸਮਾਜ ਦੇ ਚੁੱਲਿ੍ਹਆਂ ਦੀ ਅੱਗ ਠੰਢੀ ਨਾ ਹੋਵੇ | ਸੰਵਿਧਾਨ ਅਨੁਸਾਰ ਸਰਕਾਰੀ ਕਰਮਚਾਰੀ ਵੀ ਜ਼ਿਆਦਾਤਰ ਗ਼ਰੀਬਾਂ ਦੀਆਂ ਸਕੀਮਾਂ ਉਨ੍ਹਾਂ ਤੱਕ ਪਹੁੰਚਾਉਣ ਵਿੱਚ ਨਾਕਾਮ ਰਹੇ ਹਨ | ਅਤੇ ਸਿਰਫ਼ ਤਨਖ਼ਾਹਾਂ ਤਕ ਸੀਮਤ ਹੋਕੇ ਆਵਦੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਸਿਰਫ਼ ਤਾਨਾਸ਼ਾਹ ਪਾਰਟੀਆਂ ਦੀਆਂ ਕਠਪੁਤਲੀਆਂ ਬਣ ਕੇ ਰਹੇ ਹਨ | ਇਸ ਮੌਕੇ ਮਨਜੀਤ ਕੌਰ ਚੱਕ ਹੀਰਾ ਸਿੰਘ, ਮਨਜੀਤ ਕੌਰ ਮੀਤ ਪ੍ਰਧਾਨ, ਬੂਟਾ ਸਿੰਘ ਉੱਡਤ ਭਗਤ ਰਾਮ ਮਾਨਸਾ, ਸੁਖਪਾਲ ਕੌਰ ਕਮਾਲੂ, ਲਛਮਣ ਸਿੰਘ ਭਾਗੀਵਾਂਦਰ, ਸੁਰਿੰਦਰ ਕੌਰ ਪੱਕਾ ਕਲਾਂ ਅਤੇ ਇੰਚਾਰਜ ਪਰਮਜੀਤ ਕੌਰ, ਵੀਰਪਾਲ ਕੌਰ, ਸਮਨਦੀਪ ਕੌਰ ਫੱਲੜ, ਸੁਖਪ੍ਰੀਤ ਕੌਰ ਚੱਕ ਹੀਰਾ ਸਿੰਘ, ਨਵਦੀਪ ਕੌਰ ਕਮਾਲੂ, ਅਮਨਦੀਪ ਕੌਰ ਉਡਤ ਭਗਤ ਰਾਮ, ਕਿਰਨਦੀਪ ਕੌਰ, ਰਜਨੀ ਕੌਰ, ਸੁਖਪ੍ਰੀਤ ਕੌਰ ਪੱਕਾ ਕਲਾਂ ਗੁਰਦੀਪ ਸਿੰਘ ਬੁਰਜ ਆਦਿ ਸ਼ਾਮਿਲ ਸਨ |