04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਡੀ.ਟੀ.ਐੱਫ. ਤੇ ਹੋਰ ਅਧਿਆਪਕ ਜਥੇਬੰਦੀਆਂ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਅਤੇ ਪ੍ਰਾਇਮਰੀ ਦੇ ਦਫ਼ਤਰਾਂ ਦਾ ਘਿਰਾਓ

Ad Position 21
No active advertisement
ਅਜੀਤ ਡੈਸਕ 10-03-2026
ਬਠਿੰਡਾ, 9 ਮਾਰਚ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਇਸ ਵਾਰ ਅਧਿਆਪਕਾਂ ਦੀਆਂ ਤਨਖ਼ਾਹਾਂ ਸਬੰਧੀ ਬਣਦਾ ਬਜਟ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਅਧਿਆਪਕ ਤਨਖ਼ਾਹਾਂ ਨੂੰ ਤਰਸ ਰਹੇ ਹਨ ਪਰ ਅੱਜ ਅਧਿਆਪਕਾਂ ਦਾ ਰੋਹ ਉਸ ਸਮੇਂ ਭੜਕ ਉੱਠਿਆ ਜਦੋਂ ਸਕੂਲਾਂ ਤੋਂ ਛੁੱਟੀ ਹੋਣ ਬਾਅਦ ਉਨ੍ਹਾਂ ਨੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਝੰਡੇ ਹੇਠਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਅਤੇ ਪ੍ਰਾਇਮਰੀ ਦੇ ਦਫ਼ਤਰਾਂ ਦਾ ਘਿਰਾਓ ਕਰ ਕੀਤਾ | ਇਸ ਦੌਰਾਨ ਅਧਿਆਪਕਾਂ ਨੇ ਦੋਵੇਂ ਜ਼ਿਲ੍ਹਾ ਸਿੱਖਿਆ ਅਤੇ ਉੱਪ-ਜਿਲ੍ਹਾ ਅਧਿਕਾਰੀਆਂ ਨੂੰ 4 ਘੰਟੇ ਦਫਤਰ 'ਚ ਬੰਦੀ ਬਣਾਈ ਰੱਖਿਆ | ਘਿਰਾਓ ਦੀ ਅਗਵਾਈ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਬਠਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਬੰਗੀ, ਬੇਅੰਤ ਸਿੰਘ ਫੂਲੇਵਾਲਾ ਤੇ ਗੁਰਮੇਲ ਸਿੰਘ ਮਲਕਾਣਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਸੂਬੇ 'ਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਅਧਿਆਪਕਾਂ ਦੀਆਂ ਤਨਖ਼ਾਹਾਂ ਲਈ ਪੈਸੇ ਜਾਰੀ ਨਹੀਂ ਕੀਤੇ ਜਾ ਰਹੇ ਹਨ, ਜਿਸ ਕਾਰਨ ਅਧਿਆਪਕਾਂ ਨੂੰ ਅਜੇ ਤੱਕ ਫਰਵਰੀ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ ਤੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਤਨਖ਼ਾਹਾਂ ਲਈ ਬਣਦਾ ਬਜਟ ਜਾਰੀ ਨਹੀਂ ਕੀਤਾ | ਅੱਜ ਉਨ੍ਹਾਂ ਨੂੰ ਮਜਬੂਰਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਅਤੇ ਪ੍ਰਾਇਮਰੀ ਦੇ ਦਫਤਰ ਦਾ ਘਿਰਾਓ ਕਰਨਾ ਪਿਆ | ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਰੋਹ ਨੂੰ ਦੇਖਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਅਗਲੇ ਦੋ ਦਿਨਾਂ 'ਚ ਬਜਟ ਜਾਰੀ ਕਰਵਾ ਕੇ ਤਨਖ਼ਾਹ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਬਾਅਦ ਉਨ੍ਹਾਂ ਰਾਤ ਦੇ ਸਾਢੇ 7 ਵਜੇ ਘਿਰਾਓ ਛੱਡਿਆ ਗਿਆ | ਇਸ ਮੌਕੇ 6635 ਅਧਿਆਪਕ ਯੂਨੀਅਨ ਦੇ ਕੁਲਦੀਪ ਖੋਖਰ, ਲਖਵੀਰ ਨੰਗਲਾ, ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਗੁਰਜੀਤ ਜੱਸੀ, ਨਛੱਤਰ ਵਿਰਕ, ਬੀ.ਐੱਡ. ਫ਼ਰੰਟ ਦੇ ਰਾਜਵੀਰ ਮਾਨ, ਅਧਿਆਪਕ ਦਲ ਦੇ ਜਗਤਾਰ ਬਾਠ, ਗੌਰਮਿੰਟ ਟੀਚਰ ਯੂਨੀਅਨ ਦੇ ਬਲਦੇਵ ਸਿੰਘ, ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਕਨਵੀਨਰ ਅੰਮਿ੍ਤਪਾਲ ਮਾਨ, ਆਦਰਸ਼ ਸਕੂਲ ਚਾਉਕੇ ਦੇ ਸੰਦੀਪ ਸਿੰਘ, ਪਵਨਦੀਪ ਕੌਰ, ਫਿਜ਼ੀਕਲ ਐਸੋਸੀਏਸ਼ਨ ਦੇ ਕੁਲਵਿੰਦਰ ਗਿਆਨਾ, ਹੈਡੱਮਾਸਟਰ ਐਸੋਸੀਏਸ਼ਨ ਦੇ ਕੁਲਵਿੰਦਰ ਕਟਾਰੀਆ, ਗੁਰਮਪਾਲ ਸਿੰਘ, ਮੋਹਨ ਮਲਕਾਣਾ, ਜਸਵਿੰਦਰ ਸਿੰਘ, ਗੁਰਸੇਵਕ ਫੂਲ, ਰਾਜ ਕੁਮਾਰ ਵਰਮਾ, ਸਿਮਰਜੀਤ ਕੌਰ ਤੇ ਕੁਲਵੰਤ ਕੌਰ ਸਮੇਤ ਵੱਡੀ ਗਿਣਤੀ 'ਚ ਅਧਿਆਪਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨਸਾ 'ਚ ਸਰਸ ਮੇਲਾ 13 ਤੋਂ 22 ਤੱਕ ਡੀ.ਸੀ. ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਐਨ.ਐਸ.ਡਬਲਯੂ.ਐਸ ਜਥੇਬੰਦੀ ਵਲੋਂ ਮਨਰੇਗਾ ਮਜ਼ਦੂਰਾਂ, ਮਜ਼ਲੂਮਾਂ ਗ਼ਰੀਬਾਂ ਦੇ ਹਿੱਤ 'ਚ ਮੌੜ ਵਿਖੇ ਰੈਲੀ <br/>
Ad Position 24