10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਜ਼ਦੂਰ ਮੁਕਤੀ ਮੋਰਚਾ ਵਲੋਂ 5 ਦੀ ਰੈਲੀ ਲਈ ਪਿੰਡਾਂ 'ਚ ਮੀਟਿੰਗਾਂ <br/>

Ad Position 21
No active advertisement
ਅਜੀਤ ਡੈਸਕ 29-03-2026
ਬੋਹਾ, 28 ਮਾਰਚ (ਰਮੇਸ਼ ਤਾਂਗੜੀ)-ਭਾਜਪਾ ਤੇ 'ਆਪ' ਨੇ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹਿਆ ਲਿਆ ਹੈ | ਇਹ ਦੋਸ਼ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ 5 ਅਪ੍ਰੈਲ ਨੂੰ ਬੁਢਲਾਡਾ ਵਿਖੇ ਰੱਖੀ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਰੈਲੀ ਦੀ ਤਿਆਰੀ ਲਈ ਪਿੰਡ ਹਾਕਮਵਾਲਾ, ਉੱਡਤ, ਭੀਮੜਾ, ਸ਼ੇਰਖਾਂ, ਮੰਘਾਣੀਆਂ, ਰਿਉਂਦ ਖ਼ੁਰਦ ਵਿਖੇ ਲਾਮਬੰਦੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਲਗਾਏ | ਉਨ੍ਹਾਂ ਕਿਹਾ ਕਿ ਭਾਜਪਾ ਮੋਦੀ ਸਰਕਾਰ ਵਲੋਂ ਮਨਰੇਗਾ ਕਾਨੂੰਨ ਦੀ ਥਾਂ ਜੀ ਰਾਮ ਜੀ ਦੇ ਲਿਆਂਦੇ ਕਾਨੂੰਨ ਤਹਿਤ ਹੁਣ ਕੇਂਦਰ ਪੇਂਡੂ ਰੁਜ਼ਗਾਰ ਗਰੰਟੀ ਲਈ 90 ਦੀ ਥਾਂ 60 ਪ੍ਰਤੀਸ਼ਤ ਬਜਟ ਜਾਰੀ ਕਰੇਗਾ ਅਤੇ ਸੂਬਾ ਸਰਕਾਰ 10 ਦੀ ਥਾਂ 40 ਫ਼ੀਸਦੀ ਬਜਟ ਹਿੱਸਾ ਪਾਉਣ ਤੋਂ ਬਾਅਦ ਸੂਬੇ ਦੇ ਮਜ਼ਦੂਰ ਨੂੰ ਜੀ ਰਾਮ ਜੀ ਕਾਨੂੰਨ ਤਹਿਤ ਰੁਜ਼ਗਾਰ ਮਿਲੇਗਾ | ਇਸ ਮੌਕੇ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਸੁਖਵਿੰਦਰ ਸਿੰਘ ਬੋਹਾ, ਸੁਖਵੀਰ ਸਿੰਘ ਖਾਰਾ, ਜਗਤਾਰ ਸਿੰਘ ਹਾਕਮਵਾਲਾ, ਨਛੱਤਰ ਸਿੰਘ ਫ਼ੌਜੀ ਸ਼ੇਰਖਾਂ, ਜੋਰਾ ਸਿੰਘ ਰਿਉਂਦ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਦਾਨੀ ਸੱਜਣਾਂ ਨੇ ਸਕੂਲੀ ਬੱਚਿਆਂ ਲਈ ਦਿੱਤਾ ਏ.ਸੀ. ਅਗਲੀ ਖ਼ਬਰ ਬਾਰ ਕੌਂਸਲ ਚੋਣਾਂ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਪਹਿਲੀ ਪਸੰਦ ਦੇ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ ਹੋਈ ਮੁਕੰਮਲ
Ad Position 24