11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੇਂਟ ਸੋਲਜ਼ਰ ਸਕੂਲ ਢਪਾਲੀ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ <br/>

Ad Position 21
No active advertisement
ਅਜੀਤ ਡੈਸਕ 03-04-2026
ਭਾਈਰੂਪਾ, 2 ਅਪ੍ਰੈਲ (ਵਰਿੰਦਰ ਲੱਕੀ)-ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਵਿਖੇ ਸਲਾਨਾ ਅਥਲੈਟਿਕਸ ਮੀਟ ਕਰਵਾਈ ਗਈ, ਜਿਸ 'ਚ ਸਕੂਲ ਕੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਹਿੱਸਾ ਲਿਆ | ਕਿਰਨਦੀਪ ਕੌਰ ਦੀ ਅਗਵਾਈ 'ਚ ਕਰਵਾਈਆ ਗਈਆਂ ਖੇਡਾਂ ਨੂੰ ਸੁਚਾਰੂ ਢੰਗ ਨਾਲ ਸਿਰੇ ਚੜ੍ਹਾਉਣ 'ਚ ਸੁਖਦੀਪ ਕੌਰ, ਸੋਨਾ ਗੁਪਤਾ, ਨਵਜੋਤ ਕੌਰ ਰੂਬੀ, ਸੀਮਾ ਸੇਲਬਰਾਹ ਦਾ ਵਿਸ਼ੇਸ਼ ਯੋਗਦਾਨ ਰਿਹਾ | ਸੀਨੀਅਰ ਜਮਾਤ ਦੀਆਂ ਵਿਦਿਆਰਥਣਾਂ ਮਨਜੋਤ ਚਾਹਿਲ ਅਤੇ ਨਵੀ ਚਾਹਲ ਵਲੋਂ ਕੀਤੀ ਸ਼ਾਨਦਾਰ ਕੁਮੈਂਟਰੀ ਨੇ ਦਰਸ਼ਕਾਂ ਜੋਸ਼ ਬਣਾਈ ਰੱਖਿਆ | ਵੱਖ-ਵੱਖ ਦੂਰੀ ਦੀਆਂ ਦੌੜਾਂ, ਛਾਲਾਂ ਅਤੇ ਐਕਟੀਵਿਟੀ ਖੇਡਾਂ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ, ਜਿਨ੍ਹਾਂ 'ਚ ਵਿਸ਼ੇਸ਼ ਜੇਤੂ ਬੱਚੇ ਨਵਰੀਤ ਕੌਰ, ਮਨਪ੍ਰੀਤ ਕੌਰ, ਮਨਜੋਤ ਕੌਰ, ਤਨਵੀਰ ਸੱਗੂ, ਗੁਰਸ਼ਰਨਪ੍ਰੀਤ ਸਿੰਘ, ਮਨਰਾਜ ਕੌਲੋਕੇ, ਅਨਮੋਲਪ੍ਰੀਤ ਸਿੰਘ ਖਾਲਸਾ ਤੇ ਅਵਿਜੋਤ ਹੀਰੋ ਰਹੇ | ਜਸ਼ਨ, ਹਰਮਨ, ਕਰਨ ਧਿੰਗੜ, ਯੁਵੀ ਤੇ ਸੁਲਤਾਨ ਨੇ ਗਰਾਊਾਡ ਦੀ ਜ਼ਿੁੰਮੇਵਾਰੀ ਸੰਭਾਲੀ | ਇਸ ਮੌਕੇ ਪਰਮਿੰਦਰ ਕੌਰ, ਗੁਰਮੀਤ ਕੌਰ, ਮਨਦੀਪ ਭੁੱਲਰ, ਰਮਨ ਸੰਧੂ, ਗਿੰਨੀ ਰਾਈਆ, ਨੀਤੂ ਸ਼ਰਮਾ, ਪ੍ਰੀਤੀ ਰਿਉਂਨ, ਗਗਨਦੀਪ ਕੌਰ, ਐਮ ਕੇ ਧਾਲੀਵਾਲ, ਸਰਬ ਕੌਰ, ਸੀ ਕੇ ਸਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਕਟਾਈ ਲਈ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨ ਮਸ਼ੀਨ ਚਲਾਉਣ 'ਤੇ ਪੂਰਨ ਪਾਬੰਦੀ ਅਗਲੀ ਖ਼ਬਰ ਆਰਟਸ ਐਂਡ ਹਿਉਮੈਨੀਟੀਜ਼ ਵਿਭਾਗ ਦੇ ਵਿਦਿਆਰਥੀਆਂ ਸੰਦੀਪ ਤੇ ਅਸ਼ਵਨੀ ਨੇ ਜਿੱਤਿਆ ਜੀ.ਕੇ.ਯੂ. ਕੁਇਜ਼ ਮੁਕਾਬਲਾ <br/>
Ad Position 24