ਭੁੱਚੋ ਮੰਡੀ, 10 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਸਥਾਨਕ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਇੰਚਾਰਜ ਪਿ੍ੰਸੀਪਲ ਦਵਿੰਦਰ ਪਾਲ ਬਾਵਾ ਦੀ ਅਗਵਾਈ ਅਧੀਨ ਕਿੱਤਾ ਮੁਖੀ ਵਿਸ਼ਿਆਂ, ਉਸਾਰੀ ਅਤੇ ਨਿੱਜੀ ਸੁਰੱਖਿਆ ਨਾਲ ਸਬੰਧਿਤ ਟੂਲ ਕਿੱਟਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਗਈਆਂ¢ ਜ਼ਿਕਰਯੋਗ ਹੈ ਕਿ 2700 ਰੁਪਏ ਪ੍ਰਤੀ ਵਿਦਿਆਰਥੀ ਗ੍ਰਾਂਟ ਅਧੀਨ ਸਕੂਲ ਦੇ ਸੈਸ਼ਨ 2025-26 ਬਾਰ੍ਹਵੀਂ ਜਮਾਤ ਵਿਚ ਉਸਾਰੀ ਟ੍ਰੇਡ ਅਧੀਨ 11 ਵਿਦਿਆਰਥੀਆਂ ਨੂੰ ਅਤੇ ਨਿੱਜੀ ਸੁਰੱਖਿਆ ਟ੍ਰੇਡ ਨਾਲ ਸਬੰਧਿਤ 17 ਵਿਦਿਆਰਥੀਆਂ ਨੂੰ ਸਿਖਲਾਈ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਤਾਂ ਜੋ ਇਹ ਵਿਦਿਆਰਥੀ ਆਪਣੀ ਪੜ੍ਹਾਈ ਤੋਂ ਬਾਅਦ ਵੀ ਟ੍ਰੇਡ ਵਿਚ ਸਿੱਖੇ ਹੋਏ ਆਪਣੇ ਹੁਨਰ ਨੂੰ ਸਿਖਲਾਈ ਕਿੱਟਾਂ ਦੀ ਮਦਦ ਨਾਲ ਹੋਰ ਉਭਾਰ ਸਕਣ¢ ਸਿਖਲਾਈ ਕਿੱਟਾਂ ਨੂੰ ਵੰਡਣ ਸਮੇਂ ਮਨਦੀਪ ਸਿੰਘ (ਵੋਕੇਸ਼ਨਲ ਟ੍ਰੇਨਰ), ਹਰਪ੍ਰੀਤ ਕੌਰ (ਵੋਕੇਸ਼ਨਲ ਟ੍ਰੇਨਰ), ਰਵਿੰਦਰ ਸਿੰਘ (ਡੀਪੀਈ), ਤੇਜਵਿੰਦਰ ਸਿੰਘ (ਪੰਜਾਬੀ ਲੈਕਚਰਾਰ) ਅਤੇ ਵੀਰਾਂਵੰਤੀ (ਇਕਨਾਮਿਕਸ ਲੈਕਚਰਾਰ) ਵੀ ਮੌਜੂਦ ਸਨ¢