ਬਠਿੰਡਾ, 25 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸ਼ਹਿਰ ਦੇ ਉੱਘੇ ਵਪਾਰੀ ਐੱਸ ਐੱਮ ਬੈਟਰੀ ਅਤੇ ਪੀ ਕੇ ਐੱਸ ਇੰਟਰਨੈਸ਼ਨਲ ਸਕੂਲ ਬੱਲੂਆਣਾ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਿਆ ਜਦ ਮਹਿੰਦਰ ਸਿੰਘ ਜੌੜਾ (ਭੋਲਾ) ਅਤੇ ਧਰਮਿੰਦਰ ਸਿੰਘ ਜੌੜਾ (ਕਾਕਾ) ਦੀ ਮਾਤਾ ਪ੍ਰਕਾਸ਼ ਕੌਰ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਤੇ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿਗੇ | ਖ਼ਬਰ ਸੁਣਦੇ ਹੀ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ | ਸਵ: ਸੁਖਦੇਵ ਸਿੰਘ ਐੱਸ. ਐਮ. ਬੈਟਰੀ ਵਾਲੇ ਦੀ ਪਤਨੀ ਮਾਤਾ ਪ੍ਰਕਾਸ਼ ਕੌਰ ਦੇ ਅਚਾਨਕ ਸਦਵੀ ਵਿਛੋੜਾ ਦੇਣ ਦੀ ਦੁੱਖਦਾਈ ਖ਼ਬਰ ਸੁਣਕੇ ਰਾਜਸੀ, ਸਮਾਜਿਕ, ਧਾਰਮਿਕ, ਸਭਾ ਸੁਸਾਇਟੀ ਆਗੂ, ਵਪਾਰੀ, ਵਕੀਲ, ਸਵਰਨਕਾਰ ਸੰਘ ਦੇ ਪਤਵੰਤੇ ਸੱਜਣ ਸਸਕਾਰ ਮੌਕੇ ਹਾਜ਼ਰ ਸਨ | ਸਮੂਹ ਸੱਜਣਾਂ ਨੇ ਇਸ ਵੱਡੇ ਸਦਮੇ ਦੇ ਸਮੇਂ ਪਰਿਵਾਰ ਨਾਲ ਗਹਿਰੀ ਸੰਵੇਦਨਾ ਪ੍ਰਗਟ ਕੀਤੀ, ਵਾਹਿਗੁਰੂ ਅਕਾਲ ਪੁਰਖ ਜੀ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਸ ਅਸਹਿਣਯੋਗ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਦੇਣ |