ਲਹਿਰਾ ਮੁਹੱਬਤ, 25 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਵਿਖੇ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਤੋਂ ਇੱਥੇ ਨਿਯੁਕਤੀ ਦੌਰਾਨ ਡਿਪਟੀ ਸੈਕਟਰੀ ਵਰਿੰਦਰ ਕੁਮਾਰ ਦਾ ਬਿਜਲੀ ਮੁਲਾਜ਼ਮਾਂ ਵਲੋਂ ਵਧਾਈ ਦਿੰਦਿਆਂ ਵਿਸ਼ੇਸ਼ ਸਨਮਾਨ ਕਰਦਿਆਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਟੈਕਨੀਕਲ ਸਰਵਿਸਜ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ, ਮੀਤ ਪ੍ਰਧਾਨ ਜਗਦੀਪ ਸਿੰਘ ਹੰਸ, ਪ੍ਰਚਾਰ ਸਕੱਤਰ ਪਿਆਰਾ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਸਾਬਕਾ ਸੰਯੁਕਤ ਸਕੱਤਰ ਸੀਤਾ ਰਾਮ ਤੇ ਮੁੱਖ ਇੰਜੀਨੀਅਰ ਦੇ ਨਿੱਜੀ ਸਕੱਤਰ ਰਾਜਪਾਲ ਸਿੰਘ ਖਾਰਾ, ਤਲਵਿੰਦਰ ਸਿੰਘ ਲਹਿਰਾ ਮੁਹੱਬਤ, ਸੁਖਵਿੰਦਰ ਸਿੰਘ ਲਹਿਰਾ ਸੋਧਾ, ਹਰਬੰਸ ਸਿੰਘ ਨੇ ਸਨਮਾਨ ਚਿੰਨ੍ਹ ਦੇ ਕੇ ਵਧਾਈਆਂ ਦਿੱਤੀ | ਇਸ ਸਮੇਂ ਨਵ ਨਿਯੁਕਤ ਡਿਪਟੀ ਸੈਕਟਰੀ ਵਰਿੰਦਰ ਕੁਮਾਰ ਨੇ ਸਾਰੇ ਮੁਲਾਜ਼ਮ ਸਾਥੀਆਂ ਦਾ ਧੰਨਵਾਦ ਕੀਤਾ |