09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਛੀਆਂ ਲਈ ਆਲ੍ਹਣੇ ਅਤੇ ਪੀਣ ਲਈ ਪਾਣੀ ਰੱਖਿਆ

Ad Position 21
No active advertisement
ਅਜੀਤ ਡੈਸਕ 10-05-2026
ਅਜੀਤਵਾਲ, 9 ਮਈ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ ਕਾਲਜ ਅਜੀਤਵਾਲ ਵਿਖੇ ਗਰਮੀ ਦੇ ਕਹਿਰ ਅਤੇ ਲੂ ਦੀ ਤਪਸ਼ ਤੋਂ ਪੰਛੀਆਂ ਨੂੰ ਰਾਹਤ ਦੇਣ ਲਈ ਵਿਦਿਆਰਥੀਆਂ ਨੇ ਛਾਂਦਾਰ ਰੁੱਖਾਂ 'ਤੇ ਆਲ੍ਹਣੇ ਬਣਾ ਕੇ ਲਾਏ ਅਤੇ ਕਾਲਜ ਦੀਆਂ ਦੀਵਾਰਾਂ ਅਤੇ ਉੱਚੀਆਂ ਥਾਵਾਂ 'ਤੇ ਰੁੱਖਾਂ ਥੱਲੇ ਪੀਣ ਵਾਲੇ ਪਾਣੀ ਦੇ ਬਰਤਨ ਰੱਖੇ¢ ਇਸ ਮੌਕੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਵਿਕਾਸ ਦੇ ਨਾਂਅ 'ਤੇ ਦਰਖਤਾਂ ਦੀ ਹੋ ਰਹੀ ਕਟਾਈ ਅਤੇ ਆਵਾਜਾਈ ਸਾਧਨਾਂ ਦੇ ਆਵਾਜ਼ ਪ੍ਰਦੂਸ਼ਣ ਕਾਰਨ ਪੰਛੀਆਂ ਦੇ ਆਲ੍ਹਣੇ ਤੇ ਦਰਖਤਾਂ 'ਤੇ ਬਣੇ ਰੈਣ ਬਸੇਰੇ ਉੱਜੜ ਰਹੇ ਹਨ ਜਿਸ ਕਰਕੇ ਪੰਛੀ ਵੀ ਅਲੋਪ ਹੁੰਦੇ ਜਾ ਰਹੇ ਹਨ¢ ਇਸ ਵੱਡੀ ਤਰਾਸਦੀ ਵਿਚ ਥੋੜ੍ਹਾ ਜਿਹਾ ਯੋਗਦਾਨ ਪਾਉਣ ਦੀ ਮਨਸ਼ਾ ਲੈ ਕੇ ਉਨ੍ਹਾਂ ਦੀ ਪੂਰਤੀ ਲਈ ਛਾਂ ਵਾਲੀਆਂ ਥਾਵਾਂ 'ਤੇ ਬਨਾਵਟੀ ਆਲ੍ਹਣੇ ਲਾਉਣ ਅਤੇ ਪੰਛੀਆਂ ਲਈ ਪਾਣੀ ਦੇ ਪ੍ਰਬੰਧ ਕਾਰਜ ਦਾ ਸ਼ੁਭ ਆਰੰਭ ਕਰਦਿਆਂ ਸਟਾਫ ਅਤੇ ਵਿਦਿਆਰਥੀਆਂ ਨੇ ਆਪਣੇ ਹਰ ਜਨਮ ਦਿਨ 'ਤੇ ਹੋਰ ਖੁਸ਼ੀਆਂ ਦੇ ਸਮੇਂ ਬੂਟੇ ਲਾਉਣ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਦਾ ਪ੍ਰਣ ਲਿਆ ਹੈ¢ ਕਾਲਜ ਪਿ੍ੰਸੀਪਲ ਰਾਜ ਕੁਮਾਰ ਗੁਪਤਾ, ਐਨ.ਸੀ.ਸੀ. ਇੰਚਾਰਜ ਹਰਮੇਲ ਸਿੰਘ, ਸੁਖਜਿੰਦਰ ਸਿੰਘ, ਕਮਲਪ੍ਰੀਤ ਸਿੰਘ ਆਦਿ ਨੇ ਵੀ ਵਿਸ਼ੇਸ਼ ਸਹਿਯੋਗ ਨਾਲ ਯੋਗਦਾਨ ਪਾਇਆ¢
Ad Position 22
No active advertisement
ਪਿਛਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਲਗਾਤਾਰ ਵੀਜ਼ੇ ਅਗਲੀ ਖ਼ਬਰ ਪੈਨਸ਼ਨਰਾਂ ਦੇ ਡੀ. ਏ. ਸਬੰਧੀ ਹਾਈਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨ ਦੀ ਮੰਗ <br/>
Ad Position 24