10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸ਼ਹਿਰ ਦੇ ਸੁੰਦਰੀਕਰਨ ਦੇ ਨਾਂਅ 'ਤੇ ਝੋਕਿਆ ਜਾ ਰਿਹਾ ਕਰੋੜਾਂ ਦਾ ਬਜਟ-ਅਜੇ ਸੂਦ

Ad Position 21
No active advertisement
ਅਜੀਤ ਡੈਸਕ 10-05-2026
ਮੋਗਾ, 9 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਭਾਵੇਂ ਕਿ ਨਗਰ ਨਿਗਮ ਮੋਗਾ ਦੀ ਮਿਆਦ 12 ਮਈ ਨੂੰ ਖਤਮ ਹੋ ਰਹੀ ਹੈ ਅਤੇ ਉਸ ਤੋਂ ਬਾਅਦ ਸਾਰੇ ਅਧਿਕਾਰ ਨਗਰ ਨਿਗਮ ਦੇ ਕਮਿਸ਼ਨਰ ਕੋਲ ਹੋਣਗੇ ਅਤੇ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਅਤੇ ਮੇਅਰ ਇਕ ਬੇਦਾਗ ਚਿਹਰੇ ਹਨ ਜਿਨ੍ਹਾਂ ਨੇ ਕਦੇ ਵੀ ਕਿਸੇ ਕਿਸਮ ਦਾ ਲਾਲਚ ਨਹੀਂ ਕੀਤਾ ਪਰ ਦੂਸਰੇ ਪਾਸੇ ਮੌਜੂਦਾ ਸੱਤਾਧਾਰੀ ਪਾਰਟੀ ਮੋਗਾ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਕਰੋੜਾਂ ਰੁਪਏ ਦਾ ਬਜਟ ਝੋਕ ਰਹੀ ਹੈ | ਜਿਵੇਂ ਕਿ ਪ੍ਰਤਾਪ ਰੋਡ ਮੋਗਾ ਦੇ ਵੱਡੇ ਵੱਡੇ ਸ਼ੋਅ ਰੂਮਾਂ ਦੇ ਮੁੱਖ ਦੁਆਰ ਤੋੜ ਦਿੱਤੇ ਗਏ ਹਨ ਜਿਸ ਨਾਲ ਦੁਕਾਨਦਾਰ ਵਰਗ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਸ਼ਹਿਰ ਦੀ ਸਬਜ਼ੀ ਮੰਡੀ ਅੰਦਰ ਦੁਕਾਨਾਂ ਬਣਾਉਣੀਆਂ ਤੇ ਸ਼ਹਿਰ ਦੇ ਨੇਚਰ ਪਾਰਕ ਦੇ ਕੋਲ ਚੌਂਕ ਵਿਚ ਕਲਾਕ ਟਾਵਰ ਸਥਾਪਤ ਕਰਨਾ ਸ਼ਾਮਿਲ ਹਨ | ਇਸ ਦੇ ਟੈਂਡਰਾਂ 'ਚੋਂ ਮੋਟੀ ਰਕਮ ਕਮਿਸ਼ਨ ਦੇ ਰੂਪ ਵਿਚ ਖਾਧੀ ਜਾ ਰਹੀ ਹੈ ਤੇ ਸੱਤਾਧਾਰੀ ਪਾਰਟੀ ਦੇ ਲੋਕ ਇਹ ਰਕਮ ਬਟੋਰ ਕੇ ਆਪਣੀਆਂ ਤਜੋਰੀਆਂ ਭਰ ਰਹੇ ਹਨ¢ ਇਹ ਪ੍ਰਗਟਾਵਾ ਸਿਵਲ ਸੁਸਾਇਟੀ ਮੋਗਾ ਦੇ ਸਲਾਹਕਾਰ ਅਜੇ ਸੂਦ ਗੋਰਾ ਨੇ ਗੱਲਬਾਤ ਦੌਰਾਨ ਕੀਤਾ¢ ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਇਹ ਮੁੱਢਲਾ ਫਰਜ਼ ਹੁੰਦਾ ਹੈ ਕਿ ਜੋ ਵੀ ਸ਼ਹਿਰ ਦੇ ਵਿਕਾਸ ਕਾਰਜ ਹੋਣੇ ਹਨ ਉਨ੍ਹਾਂ ਦੇ ਨਕਸ਼ੇ ਸ਼ਹਿਰ ਵਿਚ ਲਗਾਏ ਜਾਣ ਅਤੇ ਨਾਲ ਬਜਟ ਦੱਸਿਆ ਜਾਵੇ ਤਾਂ ਕਿ ਲੋਕਾਂ ਨੂੰ ਉਸ ਦੀ ਜਾਣਕਾਰੀ ਅਤੇ ਹੋ ਰਹੇ ਕੰਮ ਦੀ ਪਾਰਦਰਸ਼ਤਾ ਦਾ ਪਤਾ ਲੱਗ ਸਕੇ | ਅਜੇ ਸੂਦ ਗੋਰਾ ਨੇ ਕਿਹਾ ਕਿ ਇਕ ਪਾਸੇ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਮੋਗਾ ਸ਼ਹਿਰ ਵਿਚ ਸਫਾਈ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਦੇ ਕਰਮਚਾਰੀ ਹੜਤਾਲ ਕਰਨ ਲਈ ਮਜਬੂਰ ਹਨ¢ ਉਨ੍ਹਾਂ ਨਗਰ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਮੋਗਾ ਤੋਂ ਮੰਗ ਕੀਤੀ ਕਿ ਨਗਰ ਨਿਗਮ ਮੋਗਾ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਜਾਂਚ ਕਰਵਾਈ ਜਾਵੇ ਨਹੀਂ ਤਾਂ ਉਹ ਸਿਵਲ ਸੁਸਾਇਟੀ ਦੇ ਸਲਾਹਕਾਰ ਹੋਣ ਦੇ ਨਾਤੇ ਆਪਣੇ ਤੌਰ 'ਤੇ ਚਾਰਾਜੋਈ ਕਰਨਗੇ¢
Ad Position 22
No active advertisement
ਪਿਛਲੀ ਖ਼ਬਰ ਜੇਕਰ ਕਮਰਸ਼ੀਅਲ ਬੈਂਕਾਂ ਦੇ ਹੱਦ ਕਰਜ਼ੇ 'ਚ ਵਾਧਾ ਹੋ ਸਕਦਾ ਤਾਂ ਸਹਿਕਾਰੀ ਬੈਂਕਾਂ ਵਿਚ ਕਿਉਂ ਨਹੀਂ-ਬਹਿਰਾਮਕੇ, ਗਿੱਲ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਵਫ਼ਦ ਦੀ ਡਿਪਟੀ ਡਾਇਰੈਕਟਰ ਨਾਲ ਮੀਟਿੰਗ
Ad Position 24