05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮੰਡੀ ਕਲਾਂ ਦੀ ਲਾਪਤਾ ਲੜਕੀ ਤਰਨਤਾਰਨ ਤੋਂ ਬਰਾਮਦ

Ad Position 21
No active advertisement
ਅਜੀਤ ਡੈਸਕ 22-05-2026

ਬਾਲਿਆਂਵਾਲੀ, 21 ਮਈ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਮੰਡੀ ਕਲਾਂ ਦੀ ਪਿਛਲੇ 18 ਦਿਨਾਂ ਤੋਂ ਲਾਪਤਾ ਨਾਬਾਲਿਗ ਲੜਕੀ ਨੂੰ ਲੱਭਣ 'ਚ ਆਖਰ ਪੁਲਿਸ ਥਾਣਾ ਬਾਲਿਆਂਵਾਲੀ ਨੂੰ ਸਫਲਤਾ ਮਿਲ ਹੀ ਗਈ ਕਿਉਂਕਿ ਲੜਕੀ ਲਾਪਤਾ ਹੋਣ ਤੋਂ ਬਾਅਦ ਪਿੰਡ ਵਾਸੀਆਂ ਨੇ ਦੋ ਦਿਨਾਂ ਤੋਂ ਰਾਮਪੁਰਾ-ਦਮਦਮਾ ਸਾਹਿਬ ਰੋਡ ਜਾਮ ਕਰਕੇ ਪੱਕਾ ਮੋਰਚਾ ਲਗਾਇਆ ਹੋਇਆ ਸੀ¢ ਇਸ ਲੜਕੀ ਦੇ ਲੱਭਣ ਕਰਕੇ ਧਰਨਾ ਤੇ ਰੋਸ ਪ੍ਰਦਰਸ਼ਨ ਸਮਾਪਤ ਹੋ ਗਿਆ¢ ਇਸ ਸਬੰਧੀ ਡੀ.ਐਸ.ਪੀ ਮੌੜ ਜਸਵਰਿੰਦਰ ਸਿੰਘ ਤੇ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਜਾਂਚ ਕਰਵਾਉਣ ਉਪਰੰਤ ਅਦਾਲਤ 'ਚ ਪੇਸ਼ ਕਰਕੇ ਜੱਜ ਸਾਹਿਬ ਕੋਲ ਅ/ਧ 164 ਤਹਿਤ ਬਿਆਨ ਦਰਜ ਕਰਵਾਏ ਗਏ ਹਨ ਜਦਕਿ ਲਾਪਤਾ ਲੜਕੀ ਸਬੰਧੀ ਦਰਜ ਕੀਤੇ ਗਏ ਮੁਕੱਦਮਾ ਨੰਬਰ 50 'ਚ ਪੋਸਕੋ ਐਕਟ ਤਹਿਤ ਤਫ਼ਤੀਸ਼ੀ ਅਧਿਕਾਰੀ ਏ.ਐਸ. ਆਈ ਰਣਧੀਰ ਸਿੰਘ ਨੇ ਜੁਰਮ 'ਚ ਵਾਧਾ ਕੀਤਾ ਗਿਆ ਹੈ¢ ਉਨ੍ਹਾਂ ਦੱਸਿਆ ਕਿ ਉਕਤ ਮੁਕੱਦਮੇ 'ਚ ਨਾਮਜ਼ਦ ਅÏਰਤ ਨੂਰਾਂ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਹੈ ਅਤੇ ਨੂੰ ਰਾਂ ਹੀ ਨਾਬਾਲਿਗ ਲੜਕੀ ਨੂੰ ਬਠਿੰਡਾ ਤੱਕ ਛੱਡ ਕੇ ਆਈ ਸੀ ¢ ਇਹ ਲੜਕੀ ਤਰਨਤਾਰਨ ਤੋਂ ਬਰਾਮਦ ਕੀਤੀ ਗਈ ਹੈ ਤੇ ਕਥਿਤ ਦੋਸ਼ੀ ਰਾਹੁਲ ਜੋ ਕਿ ਪੱਟੀ ਤੋਂ ਸੀ, ਉਸ ਨੰੂ ਗਿ੍ਫ਼ਤਾਰ ਕਰ ਲਿਆ ਹੈ ਜੋ ਪੁਲਿਸ ਰਿਮਾਂਡ 'ਤੇ ਹੈ ¢ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੇ 4 ਵੱਡੇ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਅਲਰਟ, ਸਕੂਲ ਕਰਵਾਏ ਖਾਲੀ ਅਗਲੀ ਖ਼ਬਰ ਫੂਡ ਪੋਇਜ਼ਨਿੰਗ - ਖਾਣਾ ਬਹੁਤਾ ਸਮਾਂ ਪਹਿਲਾਂ ਨਾ ਪੱਕਿਆ ਹੋਵੇ
Ad Position 24