05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਫੂਡ ਪੋਇਜ਼ਨਿੰਗ - ਖਾਣਾ ਬਹੁਤਾ ਸਮਾਂ ਪਹਿਲਾਂ ਨਾ ਪੱਕਿਆ ਹੋਵੇ

Ad Position 21
No active advertisement
ਅਜੀਤ ਡੈਸਕ 22-05-2026

ਅੱਜਕਲ੍ਹ ਇਕ ਨਵੀਂ ਪ੍ਰੇਸ਼ਾਨੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ 'ਫੂਡ ਪੋਇਜ਼ਨਿੰਗ' ਭਾਵ ਦੂਸ਼ਿਤ ਜਾਂ ਖ਼ਰਾਬ ਭੋਜਨ ਖਾਣ ਨਾਲ ਹੋਣ ਵਾਲੀ ਬਿਮਾਰੀ। ਏਨੀ ਤੇਜ਼ ਰਫ਼ਤਾਰ ਨਾਲ ਦੌੜਦੀ ਜ਼ਿੰਦਗੀ ਵਿਚ ਆਦਮੀ ਕਦੀ ਭੁੱਖਾ ਰਹਿੰਦਾ ਹੈ ਤੇ ਕਦੀ ਏਨਾ ਖਾ ਲੈਂਦਾ ਹੈ ਕਿ ਵਾਧੂ ਹੋ ਜਾਂਦਾ ਹੈ। ਕਦੀ ਬਾਹਰ ਤੋਂ ਮੰਗਵਾ ਕੇ ਜੰਕ ਭੋਜਨ, ਫਾਸਟ ਭੋਜਨ ਆਦਿ ਖਾਂਦਾ ਹੈ ਤੇ ਕਦੀ ਘਰ ਦਾ ਰੁੱਖਾ-ਬੇਹਾ ਖਾਣਾ ਹੀ ਖਾ ਲੈਂਦਾ ਹੈ।
ਇਨ੍ਹਾਂ ਕਾਰਨਾਂ ਨਾਲ ਕਦੀ ਵੀ 'ਫੂਡ ਪੋਇਜ਼ਨਿੰਗ' ਆਪਣਾ ਅਸਰ ਦਿਖਾ ਸਕਦੀ ਹੈ। ਜ਼ਿਆਦਾ ਖਾ ਲੈਣਾ ਅਤੇ ਸਵੇਰ ਦਾ ਬਣਿਆ ਖਾਣਾ ਦੂਜੇ-ਤੀਜੇ ਸਮੇਂ ਖਾਣਾ ਫੂਡ ਪੋਇਜ਼ਨਿੰਗ ਪੈਦਾ ਕਰਦਾ ਹੈ।
ਹਰ ਆਦਮੀ ਏਨੀ ਕਾਹਲੀ ਵਿਚ ਹੁੰਦਾ ਹੈ ਕਿ ਨਾ ਤਾਂ ਉਸ ਕੋਲ ਖਾਣਾ ਬਣਾਉਣ ਦੀ ਫੁਰਸਤ ਹੈ ਅਤੇ ਨਾ ਖਾਣ ਦੀ ਵਿਹਲ ਹੁੰਦੀ ਹੈ। ਜੇਕਰ ਖਾਣਾ ਸਮੇਂ 'ਤੇ ਖਾ ਲਿਆ ਜਾਵੇ ਤਾਂ ਬਹੁਤ ਵੱਡੀ ਗੱਲ ਹੈ। ਸਮੇਂ ਦੀ ਘਾਟ ਵਿਚ ਹੀ ਲੋਕ ਫਾਸਟ ਫੂਡ ਅਤੇ ਬੇਹਾ ਖਾਣ ਨੂੰ ਤਵੱਜੋ ਦੇਣ ਲੱਗੇ ਹਨ। ਕਈ ਦਿਨਾਂ ਦਾ ਰੱਖਿਆ ਖਾਣਾ ਤਾਂ ਹੋਰ ਵੀ ਘਾਤਕ ਹੁੰਦਾ ਹੈ। ਇਹ ਸਭ ਹੀ ਫੂਡ ਪੋਇਜ਼ਨਿੰਗ ਦੇ ਕਾਰਨ ਹਨ। ਜ਼ਿਆਦਾ ਦਿਨਾਂ ਦਾ ਰੱਖਿਆ ਹੋਇਆ ਭੋਜਨ ਸਿਹਤ ਲਈ ਫਾਇਦੇਮੰਦ ਨਹੀਂ ਹੁੰਦਾ ਕਿਉਂਕਿ ਇਸ ਵਿਚ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ।
ਕੁਝ ਇਸੇ ਤਰ੍ਹਾਂ ਹੀ ਬਾਹਰ ਤੋਂ ਮੰਗਵਾਇਆ ਭੋਜਨ ਵੀ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਚਾਹੇ ਉਹ ਪੈਕਡ ਹੋਵੇ ਜਾਂ ਨਾ। ਕਿਹਾ ਨਹੀਂ ਜਾ ਸਕਦਾ ਕਿ ਉਹ ਕਿੰਨਾ ਪੁਰਾਣਾ ਹੋਵੇਗਾ। ਜਿੰਨਾ ਪੁਰਾਣਾ ਭੋਜਨ ਹੋਵੇਗਾ, ਓਨਾ ਹੀ ਸਿਹਤ ਲਈ ਹਾਨੀਕਾਰਕ ਹੋਵੇਗਾ। ਰੱਖੇ ਹੋਏ ਭੋਜਨ ਵਿਚ ਬੈਕਟੀਰੀਆ ਬਹੁਤ ਛੇਤੀ ਪੈਦਾ ਹੋ ਜਾਂਦੇ ਹਨ। ਉਹ ਬਹੁਤ ਘੱਟ ਸਮੇਂ ਵਿਚ ਇਹ ਤੇਜ਼ੀ ਨਾਲ ਵਧਦੇ ਹਨ। ਇਨ੍ਹਾਂ ਦੇ ਪੈਦਾ ਹੋਣ ਦੀ ਗਿਣਤੀ ਲੱਖਾਂ, ਕਰੋੜਾਂ ਵਿਚ ਹੁੰਦੀ ਹੈ। ਇਕ ਦਿਨ ਵਿਚ ਇਸ ਤੋਂ ਵੀ ਜ਼ਿਆਦਾ ਬੈਕਟੀਰੀਆ ਪੈਦਾ ਹੋ ਸਕਦੇ ਹਨ। ਇਹ ਬੈਕਟੀਰੀਆ 5 ਸੈਲੀਅਸ ਤੋਂ 60 ਸੈਲੀਅਸ ਤਾਪਮਾਨ 'ਤੇ ਬਹੁਤ ਤੇਜ਼ੀ ਨਾਲ ਵਧਦੇ ਹਨ।
ਬੇਹੇ ਭੋਜਨ ਵਿਚ ਤਾਂ ਬੈਕਟੀਰੀਆ ਪੈਦਾ ਹੁੰਦੇ ਹੀ ਹਨ, ਨਾਲ ਹੀ ਨਾਲ ਡੇਅਰੀ ਵਾਲੀਆਂ ਚੀਜ਼ਾਂ ਵਿਚ ਵੀ ਬੈਕਟੀਰੀਆ ਬਹੁਤ ਤੇਜ਼ੀ ਨਾਲ ਪੈਦਾ ਹੁੰਦੇ ਹਨ। ਡੇਅਰੀ ਪਦਾਰਥ ਇਕ ਨਾ ਹੋ ਸਕਣ। ਖ਼ਾਸ ਤਾਪਮਾਨ 'ਤੇ ਉਬਾਲੇ ਹੋਏ ਦੁੱਧ ਦੀ ਹੀ ਵਰਤੋਂ ਕਰੋ। ਅਜਿਹੇ ਦੁੱਧ ਤੋਂ ਬਣੇ ਹੋਰ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਣਗੇ। ਇਹ ਸਰੀਰ ਲਈ ਪੌਸ਼ਟਿਕ ਵੀ ਹੋਣਗੇ।
ਬਾਜ਼ਾਰ ਤੋਂ ਬਣਿਆ ਖਾਣਾ ਮੰਗਵਾ ਕੇ ਖਾਣ ਤੋਂ ਬਚੋ ਕਿਉਂਕਿ ਇਹ ਸਿਹਤ ਲਈ ਸਹੀ ਨਹੀਂ ਹੁੰਦਾ। ਇਸ ਵਿਚ ਵਰਤੇ ਗਏ ਸਾਮਾਨ ਨੂੰ ਸਾਫ਼ ਰੱਖਿਆ ਗਿਆ ਹੈ ਜਾਂ ਨਹੀਂ, ਇਸ ਬਾਰੇ ਕਿਹਾ ਨਹੀਂ ਜਾ ਸਕਦਾ। ਚੌਲ ਅਤੇ ਆਲੂ ਦੀ ਜ਼ਿਆਦਾ ਵਰਤੋਂ ਤੋਂ ਬਚੋ। ਪੱਕੀ, ਬਗ਼ੈਰ ਪੱਕੀ ਅਤੇ ਬਚੀ-ਖੁਚੀ ਖਾਣ ਵਾਲੀ ਸਮੱਗਰੀ ਫਰਿੱਜ ਵਿਚ ਹੀ ਰੱਖੋ। ਫਰਿੱਜ ਵਿਚ ਵੀ ਕਈ ਦਿਨਾਂ ਤੱਕ ਰੱਖੀ ਹੋਈ ਚੀਜ਼ ਨਾ ਖਾਓ। ਜਿੰਨਾ ਖਾਣਾ ਚਾਹੀਦਾ ਹੋਵੇ, ਓਨਾ ਹੀ ਬਣਾਓ ਤਾਂ ਕਿ ਬਚੇ ਨਾ। ਕੋਸ਼ਿਸ਼ ਕਰੋ ਕਿ ਇਕ ਸਮੇਂ ਦਾ ਬਣਿਆ ਭੋਜਨ ਦੂਜੇ ਸਮੇਂ ਨਾ ਖਾਧਾ ਜਾਵੇ।
ਕੇਕ, ਬ੍ਰੈੱਡ ਆਦਿ ਨੂੰ ਫਰਿੱਜ ਵਿਚ ਹੀ ਰੱਖੋ। ਮਠਿਆਈਆਂ ਵਿਚ ਅਕਸਰ ਬੈਕਟੀਰੀਆ ਛੇਤੀ ਪੈਦਾ ਹੁੰਦਾ ਹੈ, ਅਖੀਰ ਇਸ ਤਰ੍ਹਾਂ ਮਠਿਆਈਆਂ ਜਿਨ੍ਹਾਂ ਵਿਚ ਬੈਕਟੀਰੀਆ ਹੋਣ ਦਾ ਖ਼ਤਰਾ ਹੋਵੇ, ਉਨ੍ਹਾਂ ਨੂੰ ਜ਼ਿਆਦਾ ਸਮੇਂ ਲਈ ਨਾ ਬਚਾ ਕੇ ਰੱਖੋ। ਨਾ ਹੀ ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿਚ ਖਾਓ ਜਿਵੇਂ ਕਿ ਗੁਲਾਬਜਾਮਣ, ਰਸਗੁੱਲੇ ਅਤੇ ਬਰਫ਼ੀ ਆਦਿ। ਇਨ੍ਹਾਂ ਵਿਚ ਬੈਕਟੀਰੀਆ ਬਹੁਤ ਛੇਤੀ ਵੱਡੀ ਮਾਤਰਾ ਵਿਚ ਵਧਦਾ ਚਲਿਆ ਜਾਂਦਾ ਹੈ ਅਤੇ 'ਫੂਡ ਪੋਇਜ਼ਨਿੰਗ' ਹੋਣ ਦਾ ਖ਼ਤਰਾ ਰਹਿੰਦਾ ਹੈ।
ਜੈਮ, ਸ਼ਹਿਦ ਆਦਿ ਵੀ ਫੂਡ ਪੋਇਜ਼ਨਿੰਗ ਪੈਦਾ ਕਰ ਸਕਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਸੋਚ ਸਮਝ ਕੇ ਕਰੋ। ਦਾਲਾਂ ਅਤੇ ਅਨਾਜ ਵਗੈਰਾ ਜਦੋਂ ਤੱਕ ਬਿਨਾਂ ਪੱਕੇ ਰਹਿਣਗੇ, ਖ਼ੂਬ ਚੱਲਣਗੇ ਪਰ ਪੱਕਣ ਤੋਂ ਬਾਅਦ ਉਨ੍ਹਾਂ ਵਿਚ ਬੈਕਟੀਰੀਆ ਪੈਦਾ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਓਨਾ ਹੀ ਬਣਾਓ ਜਿੰਨਾ ਇਕ ਸਮੇਂ ਖਾ ਸਕੋ। ਬੇਹੇ ਖਾਣੇ ਨਾਲ ਫੂਡ ਪੋਇਜ਼ਨਿੰਗ ਦਾ ਖ਼ਤਰਾ ਵਧ ਜਾਂਦਾ ਹੈ।
ਗਰਮੀ ਦੇ ਮੌਸਮ ਵਿਚ ਫੂਡ ਪੋਇਜ਼ਨਿੰਗ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ, ਇਸ ਲਈ ਇਸ ਮੌਸਮ ਵਿਚ ਤਾਜ਼ਾ ਬਣਾਓ ਅਤੇ ਤਾਜ਼ਾ ਖਾਓ। ਫਰਿੱਜ ਦੀ ਪੂਰੀ ਵਰਤੋਂ ਕਰੋ। ਪਰ ਇਹ ਧਿਆਨ ਰਹੇ ਕਿ ਫਰਿੱਜ ਵਿਚ ਰੱਖਿਆ ਜ਼ਿਆਦਾ ਪੁਰਾਣਾ ਭੋਜਨ ਨਾ ਵਰਤੋ। ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਮੰਡੀ ਕਲਾਂ ਦੀ ਲਾਪਤਾ ਲੜਕੀ ਤਰਨਤਾਰਨ ਤੋਂ ਬਰਾਮਦ ਅਗਲੀ ਖ਼ਬਰ ਜਦੋਂ ਕਰੋ ਤੁਸੀਂ ਪ੍ਰਾਣਾਯਾਮ
Ad Position 24