24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਆਪਣੇ ਗੋਡਿਆਂ ਅਤੇ ਲੱਤਾਂ ਨੂੰ ਮੋੜ ਕੇ ਨਾ ਬੈਠੋ

ਆਪਣੇ ਗੋਡਿਆਂ ਅਤੇ ਲੱਤਾਂ ਨੂੰ ਮੋੜ ਕੇ ਨਾ ਬੈਠੋ

Ad Position 21
No active advertisement
ਅਜੀਤ ਡੈਸਕ 25-09-2026

ਜ਼ਿਆਦਾਤਰ ਲੋਕ ਮੇਜ਼-ਕੁਰਸੀ 'ਤੇ ਬੈਠ ਕੇ ਕੰਮ ਕਰਦੇ ਸਮੇਂ ਜਾਂ ਸੋਫੇ 'ਤੇ ਆਰਾਮ ਨਾਲ ਬੈਠਦੇ ਸਮੇਂ ਆਪਣੇ ਗੋਡਿਆਂ ਅਤੇ ਲੱਤਾਂ ਨੂੰ  ਮੋੜ ਜਾਂ ਕਰਾਸ ਕਰ ਲੈਂਦੇ ਹਨ | ਉਹ ਲੇਟਣ ਵੇਲੇ ਵੀ ਆਪਣੀਆਂ ਲੱਤਾਂ ਨੂੰ  ਮੋੜ ਲੈਂਦੇੇ ਹਨ ਅਤੇ ਫਰਸ਼ 'ਤੇ ਆਰਾਮ ਕਰਦੇ ਸਮੇਂ ਵੀ ਆਪਣੀਆਂ ਲੱਤਾਂ ਨੂੰ  ਮੋੜ ਲੈਂਦੇ ਹਨ | ਉਨ੍ਹਾਂ ਨੂੰ  ਇਹ ਸਥਿਤੀ ਆਰਾਮਦਾਇਕ ਲੱਗਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਸਥਿਤੀ ਵਿਚ ਲੰਬੇ ਸਮੇਂ ਤੱਕ ਬੈਠਣਾ ਸਾਡੀ ਸਿਹਤ ਲਈ ਚੰਗਾ ਨਹੀਂ ਹੈ? ਕਰਾਸ ਕੀਤੀਆਂ ਲੱਤਾਂ ਜਾਂ ਕਰਾਸ ਕੀਤੇ ਪੈਰਾਂ ਨਾਲ ਬੈਠਣਾ ਸਾਡੇ ਸਰੀਰ ਦੇ ਕੁਦਰਤੀ ਆਕਾਰ ਨੂੰ  ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਕੁਝ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ |

ਇਹ ਦਿਲ ਨੂੰ  ਪ੍ਰਭਾਵਿਤ ਕਰ ਸਕਦਾ ਹੈ: ਲੰਬੇ ਸਮੇਂ ਤੱਕ ਆਪਣੀਆਂ ਲੱਤਾਂ ਨੂੰ  ਮੋੜ ਕੇ ਬੈਠਣ ਨਾਲ ਗੋਡਿਆਂ ਅਤੇ ਲੱਤਾਂ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਸਹੀ ਖੂਨ ਸੰਚਾਰ ਵਿਗੜਦਾ ਹੈ ਅਤੇ ਅਸਥਾਈ ਤੌਰ 'ਤੇ ਬਲੱਡ ਪ੍ਰੈਸ਼ਰ ਵਧਦਾ ਹੈ | ਖ਼ਰਾਬ ਖੂਨ ਸੰਚਾਰ ਦਿਲ ਨੂੰ  ਵੀ ਪ੍ਰਭਾਵਿਤ ਕਰ ਸਕਦਾ ਹੈ |
ਇਹ ਨਾੜੀਆਂ ਦੀਆਂ ਸਮੱਸਿਆਵਾਂ ਦੇ ਜੋਖ਼ਮ ਨੂੰ  ਵਧਾ ਸਕਦਾ ਹੈ: ਲੰਬੇ ਸਮੇਂ ਤੱਕ ਕਰਾਸ ਕਰਕੇ ਬੈਠਣ ਨਾਲ ਲੱਤਾਂ ਅਤੇ ਪੈਰਾਂ ਦੀਆਂ ਨਾੜੀਆਂ ਪ੍ਰਭਾਵਿਤ ਹੁੰਦੀਆਂ ਹਨ | ਜੋ ਲੋਕ ਗੋਡਿਆਂ 'ਤੇ ਆਪਣੀਆਂ ਲੱਤਾਂ ਨੂੰ  ਧਰ ਕੇ ਬੈਠਦੇ ਹਨ, ਉਨ੍ਹਾਂ ਨੂੰ  ਪੈਰੋਨਿਅਲ ਨਰਵ 'ਤੇ ਦਬਾਅ ਵਧਦਾ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਗੋਡਿਆਂ ਦੇ ਹੇਠਾਂ ਅਤੇ ਪੈਰ ਦੇ ਬਾਹਰਲੇ ਪਾਸਿਓਾ ਲੰਘਦੀ ਹੈ | ਇਸ ਨਾਲ ਖੂਨ ਦੇ ਪ੍ਰਵਾਹ ਵਿਚ ਕਮੀ ਦੇ ਕਾਰਨ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ | ਕਈ ਵਾਰ, ਜਦੋਂ ਅਸੀਂ ਅਚਾਨਕ ਉੱਠਦੇ ਹਾਂ ਤਾਂ ਸਾਡੇ ਪੈਰਾਂ ਅਤੇ ਲੱਤਾਂ ਵਿਚ ਖੂਨ ਦੀ ਸਪਲਾਈ ਦੀ ਘਾਟ ਕਾਰਨ ਅਸੀਂ ਲੜਖੜਾਉਣ ਦਾ ਕਾਰਨ ਬਣ ਸਕਦੀ ਹੈ ਅਤੇ ਕਈ ਵਾਰ ਅਸਥਾਈ ਅਧਰੰਗ ਦਾ ਕਾਰਨ ਵੀ ਬਣ ਸਕਦੀ ਹੈ |
ਪਿੱਠ ਅਤੇ ਧੌਣ ਵਿਚ ਦਰਦ ਵੀ ਹੋ ਸਕਦਾ ਹੈ: ਹੱਡੀਆਂ ਦੇ ਮਾਹਿਰਾਂ ਦੇ ਅਨੁਸਾਰ ਲੰਬੇ ਸਮੇਂ ਤੱਕ ਬੈਠਣ ਨਾਲ ਪਿੱਠ ਅਤੇ ਗਰਦਨ ਵਿਚ ਦਰਦ ਹੋ ਸਕਦਾ ਹੈ | ਇੱਕ ਗੋਡੇ ਨੂੰ  ਦੂਜੇ ਗੋਡੇ 'ਤੇ ਰੱਖ ਕੇ ਬੈਠਣ ਨਾਲ ਰੀੜ੍ਹ ਦੀ ਹੱਡੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ, ਜਿਸ ਨਾਲ ਸਾਡੀਆਂ ਪੇਡੂ ਹੱਡੀਆਂ ਦੇ ਹੇਠਲੇ ਅਤੇ ਵਿਚਕਾਰਲੇ ਹਿੱਸੇ 'ਤੇ ਦਬਾਅ ਪੈ ਸਕਦਾ ਹੈ, ਜੋ ਕਿ ਰੀੜ੍ਹ ਦੀ ਹੱਡੀ ਦਾ ਅਧਾਰ ਬਣਦੇ ਹਨ | ਇਸ ਨਾਲ ਪਿੱਠ ਅਤੇ ਗਰਦਨ ਵਿਚ ਦਰਦ ਹੋ ਸਕਦਾ ਹੈ | ਇਸ ਲਈ ਜਦੋਂ ਵੀ ਕੁਰਸੀ, ਸੋਫੇ ਜਾਂ ਬਿਸਤਰੇ 'ਤੇ ਬੈਠੋ, ਤਾਂ ਆਪਣੀਆਂ ਲੱਤਾਂ ਨੂੰ  ਕਰਾਸ ਕਰਕੇ ਜਾਂ ਪੈਰ ਕਰਾਸ ਕਰਕੇ ਬੈਠਣ ਤੋਂ ਬਚੋ |

Ad Position 22
No active advertisement
ਪਿਛਲੀ ਖ਼ਬਰ ਦਵਾਈਆਂ ਵਰਤੋ ਪਰ ਸਾਵਧਾਨੀ ਨਾਲ ਅਗਲੀ ਖ਼ਬਰ ਚੂਲ਼ੇ ਦੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ
Ad Position 24