ਰਾਮਪੁਰਾ ਫੂਲ, 28 ਮਈ (ਹੇਮੰਤ ਕੁਮਾਰ ਸ਼ਰਮਾ)- ਪਿੰਡ ਫੂਲ ਟਾਊਨ ਤੋਂ ਪਿੰਡ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ 'ਤੇ ਰਾਤ ਕਰੀਬ 2 ਵਜੇ ਟਰੈਕਟਰ ਟਰਾਲੀ ਅੱਗੇ ਰੋਜ ਆਉਣ ਕਾਰਨ ਭਿਆਨਕ ਐਕਸੀਡੈਂਟ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ¢ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਰਾਤ ਕਰੀਬ 2 ਵਜੇ ਸੂਚਨਾ ਮਿਲੀ ਕਿ ਪਿੰਡ ਫੂਲ ਤੋਂ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ ਤੇ ਇਕ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਇਆ ਹੈ ਜਿਸ ਵਿਚ ਕਾਫ਼ੀ ਲੋਕ ਸਵਾਰ ਨੇ ਬਿਨਾਂ ਕਿਸੇ ਦੇਰੀ ਤੋਂ ਸਹਾਰਾ ਸਮਾਜ ਸੇਵਾ ਦੀਆਂ ਐਂਬੂਲੈਂਸਾਂ, 112 ਪੁਲਿਸ ਪਾਰਟੀ ਥਾਣਾ ਫੂਲ ਅਤੇ 108 ਐਂਬੂਲੈਂਸਾਂ ਘਟਨਾ ਸਥਾਨ 'ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ¢ ਉਨਾਂ ਕਿਹਾ ਕਿ ਇਸ ਟਰੈਕਟਰ ਟਰਾਲੀ ਵਿਚ ਦਰੱਖਤਾਂ ਦੀ ਕਟਾਈ ਦਾ ਕੁਤਰਾ ਸੀ ਇਹ ਪਿੰਡ ਦਿਆਲਪੁਰਾ ਤੋਂ ਪਿੰਡ ਸੰਦੋਹਾ ਵੱਲ ਜਾ ਰਿਹਾ ਸੀ ਟਰੈਕਟਰ ਤੇ ਬੱਚੇ ਸਮੇਤ ਦਸ ਵਿਅਕਤੀ ਸਵਾਰ ਸਨ¢ ਪਿੰਡ ਫੂਲ ਟਾਊਨ ਦੇ ਨਜ਼ਦੀਕ ਅਚਾਨਕ ਸੜਕ 'ਤੇ ਰੋਜ ਆਉਣ ਕਾਰਨ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਭਿਆਨਕ ਹਾਦਸਾ ਹੋ ਗਿਆ ਜਿਸ ਵਿਚ ਨੌਜਵਾਨ ਦੀਪਕ ਉਮਰ 18 ਸਾਲ ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਸੰਦੋਹਾ ਦੀ ਮੌਕੇ 'ਤੇ ਹੀ ਮੌਤ ਹੋ ਗਈ¢ ਜਦ ਕਿ ਖ਼ੁਸ਼ਦੀਪ ਸਿੰਘ, ਹਰਮਨ ਉਰਫ਼ ਸੁਖਦੀਪ ਸਿੰਘ, ਪਾਲਾ ਸਿੰਘ ਪਿੰਡ ਵਾਸੀ ਸੰਦੋਹਾ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਬਠਿੰਡਾ ਰੈਫ਼ਰ ਦਿੱਤਾ ਗਿਆ¢ ਇਸ ਤੋਂ ਇਲਾਵਾ ਮੱਛਾ ਸਿੰਘ, ਇੰਦਰਜੀਤ ਸਿੰਘ, ਜਸਨੂਰ ਸਿੰਘ ਜ਼ਖਮੀ ਜੇਰੇ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਵਿਚ ਦਾਖਲ ਹਨ¢ ਜਦ ਕਿ ਰੋਹੀ ਸਿੰਘ, ਬਲਵੰਤ ਸਿੰਘ, ਜਸਕਰਨ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਹਨ¢