ਮਲੋਟ, 28 ਮਈ (ਪਾਟਿਲ)-ਕੀ ਕੋਈ ਮਾਂ ਆਪਣੀ ਹੀ ਕੁੱਖੋਂ ਜੰਮੇ ਬੱਚੇ ਨੂੰ ਸਿਰਫ਼ ਇਸ ਲਈ ਦੁਰਕਾਰ ਸਕਦੀ ਹੈ ਕਿ ਉਹ ਇਕ ਧੀ ਹੈ? ਮਲੋਟ ਸ਼ਹਿਰ ਵਿਚ ਇਕ ਬੇਹੱਦ ਦੁਖਦਾਈ ਤੇ ਰੂਹ ਨੂੰ ਕੰਬਾ ਦੇਣ ਵਾਲਾ ਭਾਣਾ ਵਾਪਰਿਆ ਹੈ, ਜੋ ਅਖ਼ੀਰ ਇਕ ਮਾਸੂਮ ਦੀ ਮੌਤ ਦੇ ਨਾਲ ਖ਼ਤਮ ਹੋ ਗਿਆ | ਮਲੋਟ ਦੇ ਸਰਕਾਰੀ ਹਸਪਤਾਲ ਵਿਚ ਜਨਮੀ ਇਕ ਨਵਜੰਮੀ ਬੱਚੀ, ਜੋ ਬੀਤੇ ਕਈ ਦਿਨਾਂ ਤੋਂ ਹਸਪਤਾਲ ਦੇ ਬਿਸਤਰੇ 'ਤੇ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਜੂਝ ਰਹੀ ਸੀ | ਅਖ਼ੀਰ 23 ਦਿਨਾਂ ਦੀ ਲੰਬੀ ਜੰਗ ਤੋਂ ਬਾਅਦ ਇਸ ਬੇਦਰਦ ਦੁਨੀਆ ਨੂੰ ਅਲਵਿਦਾ ਕਹਿ ਗਈ | ਪਰਿਵਾਰ ਦੀ ਕਥਿਤ ਮਾੜੀ ਸੋਚ ਤੇ ਬੱਚਾ ਬਦਲਣ ਦੇ ਦੋਸ਼ਾਂ ਦੀ ਬਲੀ ਚੜ੍ਹੀ ਇਸ ਮਾਸੂਮ ਨੂੰ ਆਖ਼ਰੀ ਸਾਹ ਤੱਕ ਨਾ ਤਾਂ ਮਾਂ ਦੀ ਮਮਤਾ ਮਿਲੀ ਅਤੇ ਨਾ ਹੀ ਪਿਤਾ ਦਾ ਸਹਾਰਾ | ਇਹ ਮੰਦਭਾਗੀ ਦਾਸਤਾਨ ਕੁਝ ਦਿਨ ਪਹਿਲਾਂ ਮਲੋਟ ਦੇ ਸਿਵਲ ਹਸਪਤਾਲ ਤੋਂ ਸ਼ੁਰੂ ਹੋਈ ਸੀ | ਮੂਲ ਰੂਪ ਵਿਚ ਫ਼ਿਰੋਜ਼ਾਬਾਦ (ਉਤਰ ਪ੍ਰਦੇਸ਼) ਦੇ ਰਹਿਣ ਵਾਲੇ ਅਤੇ ਪਿਛਲੇ ਤਿੰਨ ਸਾਲਾਂ ਤੋਂ ਮਲੋਟ ਰਹਿ ਰਹੇ ਇਕ ਪਰਿਵਾਰ ਵਲੋਂ ਹਸਪਤਾਲ ਪ੍ਰਸ਼ਾਸਨ 'ਤੇ ਬੱਚਾ ਬਦਲਣ ਦੇ ਗੰਭੀਰ ਦੋਸ਼ ਲਗਾ ਕੇ ਸਨਸਨੀ ਫ਼ੈਲਾ ਦਿੱਤੀ ਗਈ | ਪਰਿਵਾਰ ਦਾ ਕਹਿਣਾ ਸੀ ਕਿ ਜਨਮ ਸਮੇਂ ਡਾਕਟਰਾਂ ਨੇ ਉਨ੍ਹਾਂ ਨੂੰ ਲੜਕਾ ਪੈਦਾ ਹੋਣ ਦੀ ਗੱਲ ਕਹੀ ਸੀ, ਪਰ ਬਾਅਦ ਵਿਚ ਉਨ੍ਹਾਂ ਨੂੰ ਇਕ ਲੜਕੀ ਸੌਂਪ ਦਿੱਤੀ ਗਈ | ਇਸੇ ਗੱਲ ਨੂੰ ਲੈ ਕੇ ਪਰਿਵਾਰ ਨੇ ਉਸ ਨਵਜੰਮੀ ਧੀ ਨੂੰ ਆਪਣਾ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ | ਜਨਮ ਤੋਂ ਤੁਰੰਤ ਬਾਅਦ ਬੱਚੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਇਕ ਨਿੱਜੀ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖ਼ਲ ਕਰਵਾਇਆ ਗਿਆ ਸੀ | ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਖ਼ੁਦ ਹਸਪਤਾਲ ਪਹੁੰਚ ਕੇ ਬੱਚੀ ਦਾ ਹਾਲ-ਚਾਲ ਜਾਣਿਆ ਸੀ | ਉਨ੍ਹਾਂ ਬੇਹੱਦ ਭਾਵੁਕ ਹੁੰਦਿਆਂ ਕਿਹਾ ਸੀ ਕਿ ਅੱਜ ਮਾਂ ਦਿਵਸ ਦੇ ਮੌਕੇ 'ਤੇ ਇਹ ਬਹੁਤ ਦੁਖਦਾਈ ਗੱਲ ਹੈ ਕਿ ਇਕ ਮਾਂ ਆਪਣੀ ਧੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੀ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਬੱਚੀ ਦੇ ਮੁਫ਼ਤ ਤੇ ਬਿਹਤਰ ਇਲਾਜ ਦੇ ਨਿਰਦੇਸ਼ ਦਿੱਤੇ ਸਨ ਅਤੇ ਮਾਪਿਆਂ ਦੀ ਕਾਊਾਸਲਿੰਗ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਤਾਂ ਜੋ ਉਹ ਧੀ ਨੂੰ ਅਪਣਾ ਲੈਣ | ਡਾਕਟਰਾਂ ਨੇ ਬੱਚੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਰਿਵਾਰ ਵਲੋਂ ਲਗਾਏ ਗਏ ਦੋਸ਼ਾਂ ਦੇ ਮੱਦੇਨਜ਼ਰ ਬੱਚੀ ਦਾ ਡੀ.ਐੱਨ.ਏ. ਟੈੱਸਟ ਦੀ ਪ੍ਰਕਿਰਿਆ ਅਜੇ ਜਾਰੀ ਹੈ | ਫ਼ਿਲਹਾਲ ਮਾਸੂਮ ਦੀ ਮਿ੍ਤਕ ਦੇਹ ਕਿਸੇ ਨੂੰ ਵੀ ਨਹੀਂ ਸੌਂਪੀ ਗਈ ਅਤੇ ਪ੍ਰਸ਼ਾਸਨ ਦੇ ਉਚ ਨਿਰਦੇਸ਼ਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ