06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪਿੰਡ ਸਿਰੀਏਵਾਲਾ 'ਚ ਥਾਪਰ ਮਾਡਲ ਛੱਪੜ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 14-06-2026
ਭਗਤਾ ਭਾਈਕਾ, 13 ਜੂਨ (ਸੁਖਪਾਲ ਸਿੰਘ ਸੋਨੀ)-ਪਿੰਡ ਸਿਰੀਏਵਾਲਾ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਪੁਰਾਣੇ ਛੱਪੜ ਨੂੰ ਥਾਪਰ ਮਾਡਲ ਛੱਪੜ ਦੇ ਰੂਪ 'ਚ ਵਿਕਸਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਸਰਪੰਚ ਹਰਜਿੰਦਰ ਕੌਰ ਧਰਮਪਤਨੀ ਯਾਦਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਅਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਪਿੰਡਾਂ ਵਿਚ ਛੱਪੜਾਂ ਨੂੰ ਸੁੰਦਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਪਿੰਡ ਸਿਰੀਏਵਾਲਾ ਵਿਖੇ ਪਿੰਡ ਵਾਸੀਆਂ, ਪਤਵੰਤੇ ਸੱਜਣਾਂ ਅਤੇ ਸੂਝਵਾਨ ਵਿਅਕਤੀਆਂ ਦੀ ਰਾਏ ਨਾਲ ਇਸ ਪ੍ਰੋਜੈਕਟ ਦਾ ਸੁੰਦਰ ਨਕਸ਼ਾ ਤਿਆਰ ਕੀਤਾ | ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਵਲੋਂ ਨੌਜਵਾਨ ਆਗੂ ਨਿੱਕਾ ਸਿੰਘ ਖੋਖਰ ਅਤੇ ਕਰਨਬੀਰ ਸਿੰਘ ਸਮੇਤ ਹੋਰ ਉੱਦਮੀ ਨੌਜਵਾਨਾਂ, ਪਿੰਡ ਵਾਸੀਆਂ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਛੱਪੜ ਵਿਚ ਮੌਜੂਦ ਪਾਣੀ ਨੂੰ ਮੋਟਰਾਂ ਰਾਹੀਂ ਖੇਤਾਂ ਵਿਚ ਪਹੁੰਚਾਕੇ ਛੱਪੜ ਨੂੰ ਖਾਲੀ ਕੀਤਾ ਗਿਆ ਅਤੇ ਲਗਭਗ 45 ਸਾਲਾਂ ਬਾਅਦ ਛੱਪੜ ਦੀ ਸਫ਼ਾਈ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਹੋਇਆ ਹੈ | ਸਰਪੰਚ ਹਰਜਿੰਦਰ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿਰੀਏਵਾਲਾ ਵੀ ਪੰਜਾਬ ਦੇ ਨਮੂਨੇ ਦੇ ਪਿੰਡਾਂ ਵਿਚ ਸ਼ਾਮਲ ਹੋਵੇਗਾ | ਇਹ ਛੱਪੜ ਹੁਣ ਗੰਦੇ ਪਾਣੀ ਵਾਲੇ ਛੱਪੜ ਦੀ ਬਜਾਏ ਸਾਫ਼ ਪਾਣੀ, ਸੁੰਦਰ ਵਾਤਾਵਰਣ, ਸੈਰਗਾਹ ਅਤੇ ਕਿਸ਼ਤੀਆਂ ਵਾਲੀ ਝੀਲ ਦੇ ਰੂਪ ਵਿਚ ਜਾਣਿਆ ਜਾਵੇਗਾ | ਇਸ ਸਬੰਧੀ ਤਕਨੀਕੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਗੁਰਮੀਤ ਸਿੰਘ ਖੋਖਰ ਨੇ ਦੱਸਿਆ ਕਿ ਛੱਪੜ ਨੂੰ ਤਿੰਨ ਮੁੱਖ ਹਿੱਸਿਆਂ ਪਹਿਲੇ ਹਿੱਸੇ ਵਿਚ ਅਣਸੋਧਿਆ ਪਾਣੀ, ਦੂਜੇ ਹਿੱਸੇ ਆਕਸੀਡੇਸ਼ਨ ਪੌਂਡ, ਆਕਸੀਡੇਸ਼ਨ ਪੌਂਡ ਵਿਚ ਵੱਖ-ਵੱਖ ਪੌਦੇ, ਐਲਗੀ ਅਤੇ ਬੈਕਟੀਰੀਆ ਕੰਮ ਕਰਨਗੇ, ਜੋ ਧੁੱਪ ਦੀ ਮਦਦ ਨਾਲ ਆਕਸੀਜਨ ਪੈਦਾ ਕਰਕੇ ਪਾਣੀ ਵਿਚੋਂ ਹਾਨੀਕਾਰਕ ਅਤੇ ਜ਼ਹਿਰੀਲੇ ਤੱਤਾਂ ਨੂੰ ਖਤਮ ਕਰਨਗੇ | ਛੱਪੜ ਦੇ ਚਾਰੇ ਪਾਸੇ ਫੁੱਟਪਾਥ ਬਣਾਏ ਜਾਣਗੇ, ਜਿਸ ਨਾਲ ਪਿੰਡ ਵਾਸੀਆਂ ਨੂੰ ਸੈਰ ਦੀ ਸਹੂਲਤ ਮਿਲੇਗੀ | ਮੌਕੇ 'ਤੇ ਮੌਜੂਦ ਪਿੰਡ ਵਾਸੀ ਇਕੱਤਰ ਸਿੰਘ ਗ੍ਰੰਥੀ ਨੇ ਸਰਪੰਚ ਹਰਜਿੰਦਰ ਕੌਰ ਦਾ ਧੰਨਵਾਦ ਕੀਤਾ | ਨੰਬਰਦਾਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਰਪੰਚ ਦੀ ਅਗਵਾਈ ਵਿਚ ਪਿਛਲੇ 7 ਸਾਲਾਂ ਦੌਰਾਨ ਪਿੰਡ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਨਹਿਰੀ ਪਾਣੀ ਛੱਡਦਿਆਂ ਹੀ ਰਜਬਾਹੇ 'ਚ ਦੋ ਜਗ੍ਹਾ ਪਿਆ ਪਾੜ <br/> ਅਗਲੀ ਖ਼ਬਰ ਕਰੋੜਾਂ ਰੁਪਏ ਖਰਚ ਕਰ ਕੇ ਵੀ ਸ਼ਹਿਰ ਦੀ ਸਥਿਤੀ ਵਿਚ ਨਹੀਂ ਹੋਇਆ ਸੁਧਾਰ <br/>
Ad Position 24
No active advertisement