ਨਹਿਰੀ ਪਾਣੀ ਛੱਡਦਿਆਂ ਹੀ ਰਜਬਾਹੇ 'ਚ ਦੋ ਜਗ੍ਹਾ ਪਿਆ ਪਾੜ <br/>
ਅਜੀਤ ਡੈਸਕ
14-06-2026
ਬਾਗ ਦੇ ਠੇਕੇਦਾਰ ਕਾਕਾ ਸਿੰਘ ਮੁਤਾਬਿਕ ਪਾਣੀ ਕਾਰਣ ਉਸ ਦੀਆਂ ਲੱਖਾਂ ਰੁਪਏ ਦੀਆਂ ਸਬਜ਼ੀਆਂ ਖ਼ਰਾਬ ਹੋ ਗਈਆਂ | ਉੱਧਰ ਇਸੇ ਰਜਬਾਹੇ 'ਚ ਨੱਤ ਤੋਂ ਲੇਲੇਵਾਲਾ ਨੂੰ ਜਾਂਦੀ ਸੜਕ ਕੋਲ ਦੂਜਾ ਪਾੜ ਪੈ ਗਿਆ ਜੋ ਕਿ ਤਲਵੰਡੀ ਸਾਬੋ ਦੇ ਕਿਸਾਨਾਂ ਦੇ ਖੇਤਾਂ 'ਚ ਟੁੱਟਣ ਕਰਕੇ ਕਰੀਬ 150 ਏਕੜ ਵਿਚ ਪਾਣੀ ਭਰ ਗਿਆ ਜਿਸ ਕਾਰਣ ਕਿਸਾਨਾਂ ਦੀ ਮੂੰਗੀ ਅਤੇ ਮੱਕੀ ਦੀ ਬਿਜਾਂਦ ਪ੍ਰਭਾਵਿਤ ਹੋਈ | ਕਿਸਾਨਾਂ ਅਨੁਸਾਰ ਝੋਨੇ ਦੀ ਬਿਜਾਈ ਲਈ ਤਿਆਰ ਕੀਤੇ ਖੇਤਾਂ 'ਚ ਵੀ ਗਾਰ ਅਤੇ ਪਾਣੀ ਭਰਨ ਕਾਰਨ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ | ਮਾਮਲੇ ਸਬੰਧੀ ਨਹਿਰੀ ਵਿਭਾਗ ਦੇ ਐੱਸ.ਡੀ.ਓ ਫਿਜ਼ੀ ਬਾਂਸਲ ਨੇ ਫੋਨ ਤੇ ਦੱਸਿਆ ਕਿ ਬੀਤੀ ਰਾਤ ਪਾਣੀ ਆਇਆ ਸੀ ਪਰ ਕਈ ਜਗ੍ਹਾ 'ਤੇ ਖੱਡਾਂ ਆਦਿ ਹੋਣ ਕਾਰਨ ਪਾੜ ਪਏ ਹਨ ਫਿਰ ਵੀ ਜਾਂਚ ਕਰ ਰਹੇ ਹਾਂ ਤੇ ਸਮੁੱਚੀ ਸਥਿੱਤੀ ਸੰਭਾਲਣ 'ਚ ਪੰਜ-ਸੱਤ ਦਿਨ ਲੱਗ ਸਕਦੇ ਹਨ | ਦੂਜੇ ਪਾਸੇ ਜਮਹੂਰੀ ਕਿਸਾਨ ਸਭਾ ਦੇ ਆਗੂ ਸੁਖਮੰਦਰ ਸਿੰਘ ਧਾਲੀਵਾਲ ਨੇ ਨੁਕਸਾਨੀਆਂ ਫ਼ਸਲਾਂ ਅਤੇ ਘਰਾਂ ਲਈ ਸਰਕਾਰ ਤੋਂ ਯੋਗ ਮੁਆਵਜ਼ਾ ਮੰਗਿਆ ਹੈ |