07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਬਿਜਲੀ ਦੀ ਥੁੜ ਨੂੰ ਪੂਰਾ ਕਰਨ ਲਈ ਵਚਨਬੱਧ <br/>

Ad Position 21
No active advertisement
ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ (ਮਾਨਸਾ) ਦਾ ਦਿ੍ਸ਼ | ਅਜੀਤ ਤਸਵੀਰ <br/> 14-06-2026
ਮਾਨਸਾ, 13 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ੍ਹ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਵੇਦਾਂਤਾ ਪਾਵਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਲਾਂਟ ਪੰਜਾਬ 'ਚ ਬਿਜਲੀ ਦੀ ਥੁੜ ਨੂੰ ਪੂਰਾ ਕਰਨ ਲਈ ਵਚਨਬੱਧ ਹੈ | ਪਲਾਂਟ ਦੀ ਸੀ. ਈ. ਓ. ਰਾਜਿੰਦਰ ਸਿੰਘ ਅਹੂਜਾ ਵਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਵਧ ਰਹੀਆਂ ਬਿਜਲੀ ਦੀਆਂ ਲੋੜਾਂ ਦੇ ਮੱਦੇਨਜ਼ਰ ਐਤਕੀਂ ਪਿਛਲੇ ਵਰੇ੍ਹ ਦੇ ਮੱਦੇਨਜ਼ਰ ਲੋਡ ਫੈਕਟਰ 'ਚ 5 ਫ਼ੀਸਦੀ ਵਾਧਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਨਿੱਜੀ ਥਰਮਲ ਪਲਾਂਟ ਹੈ, ਜਿਸ ਦੀ ਸਮਰਥਾ 1980 ਮੈਗਾਵਾਟ ਹੈ | ਬੁਲਾਰੇ ਅਨੁਸਾਰ ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ ਦੇ ਨਿਰਦੇਸ਼ਾਂ ਅਨੁਸਾਰ ਪਲਾਂਟ ਨੇ ਕੇਂਦਰੀ ਬਿਜਲੀ ਅਥਾਰਿਟੀ ਦੇ ਮਾਪਦੰਡਾਂ ਮੁਤਾਬਿਕ ਲੋੜੀਂਦਾ ਕੋਲਾ ਭੰਡਾਰ ਵੀ ਬਣਾਈ ਰੱਖਿਆ ਹੈ ਤਾਂ ਜੋ ਉੱਚ ਮੰਗ ਵਾਲੇ ਸਮੇਂ ਦੌਰਾਨ ਭਰੋਸੇਯੋਗਤਾ ਅਤੇ ਬਿਜਲੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ | ਪਿਛਲੇ ਵਿੱਤੀ ਸਾਲ ਦੌਰਾਨ ਪੰਜਾਬ ਵਿਚ ਲਗਪਗ 17,161 ਮੈਗਾਵਾਟ ਦੀ ਸਭ ਤੋਂ ਉੱਚੀ ਬਿਜਲੀ ਮੰਗ ਦਰਜ ਕੀਤੀ ਗਈ ਸੀ ਅਤੇ ਮੌਜੂਦਾ ਸੀਜ਼ਨ ਦੌਰਾਨ ਇਸ ਮੰਗ 'ਚ 4-6 ਫ਼ੀਸਦੀ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਇਹ ਮੰਗ ਲਗਪਗ 18,000 ਮੈਗਾਵਾਟ ਤੱਕ ਪਹੁੰਚ ਸਕਦੀ ਹੈ | ਦੱਸਣਯੋਗ ਹੈ ਕਿ ਝੋਨੇ ਦੀ ਬਿਜਾਈ ਦਾ ਸੀਜ਼ਨ ਇੱਧਰਲੇ ਜ਼ਿਲਿ੍ਹਆਂ 'ਚ 9 ਜੂਨ ਤੋਂ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਿਆ ਹੈ, ਜਿਨ੍ਹਾਂ 'ਚ ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਜਲੰਧਰ, ਪਟਿਆਲਾ, ਮਲੇਰਕੋਟਲਾ, ਲੁਧਿਆਣਾ, ਕਪੂਰਥਲਾ ਅਤੇ ਨਵਾਂਸ਼ਹਿਰ ਸ਼ਾਮਿਲ ਹਨ | ਖੇਤੀਬਾੜੀ ਖੇਤਰ ਵਿਚ ਬਿਜਲੀ ਦੀ ਮੰਗ 'ਚ ਹੋਣ ਵਾਲੇ ਇਸ ਵਾਧੇ ਨੂੰ ਧਿਆਨ ਵਿਚ ਰੱਖਦੇ ਹੋਏ, ਪਲਾਂਟ ਨੇ ਸਾਰੀਆਂ ਲੋੜੀਂਦੀਆਂ ਸੰਚਾਲਕੀ ਤਿਆਰੀਆਂ ਪਹਿਲਾਂ ਹੀ ਪੂਰੀਆਂ ਕਰ ਲਈਆਂ ਸਨ ਅਤੇ ਖੇਤੀਬਾੜੀ ਮੌਸਮ ਦੌਰਾਨ ਨਿਰੰਤਰ ਅਤੇ ਭਰੋਸੇਯੋਗ ਬਿਜਲੀ ਸਹਾਇਤਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ |

Ad Position 22
No active advertisement
ਪਿਛਲੀ ਖ਼ਬਰ ਭੇਦਭਰੀ ਹਾਲਤ 'ਚ ਘਰੋਂ ਗਏ ਭੁਪਿੰਦਰ ਕੁਮਾਰ ਦੀ ਭਾਖੜਾ ਨਹਿਰ 'ਚੋਂ ਭਾਲ ਜਾਰੀ <br/> ਅਗਲੀ ਖ਼ਬਰ ਬਿੱਲਾਂ ਦੇ ਭੁਗਤਾਨ ਕਾਰਨ ਕੋਈ ਵੀ ਹਸਪਤਾਲ ਮਿ੍ਤਕ ਦੇਹ ਦੇਣ ਤੋਂ ਨਹੀਂ ਕਰ ਸਕੇਗਾ ਇਨਕਾਰ- ਸ਼ੰਟੀ <br/>
Ad Position 24
No active advertisement