07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਰਕਾਰੀ ਤਾਪ ਬਿਜਲੀ ਘਰਾਂ ਦੇ ਆੳੇੂਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਹੜਤਾਲ ਖ਼ਤਮ

Ad Position 21
No active advertisement
ਅਜੀਤ ਡੈਸਕ 02-07-2026
ਲਹਿਰਾ ਮੁਹੱਬਤ, 1 ਜੁਲਾਈ (ਸੁਖਪਾਲ ਸਿੰਘ ਸੁੱਖੀ)-ਪਾਵਰਕਾਮ ਵਲੋਂ ਨੋਟੀਫ਼ਿਕੇਸ਼ਨ ਜਾਰੀ ਹੋਣ ਮਗਰੋਂ ਸਾਂਝੀ ਥਰਮਲ ਕੰਟਰੈਕਟਰ ਵਰਕਰਜ਼ ਸੰਘਰਸ਼ ਕਮੇਟੀ ਏਟਕ ਪੰਜਾਬ ਦੇ ਸੱਦੇ ਤਹਿਤ ਸੂਬੇ 3 ਸਰਕਾਰੀ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮ ਅੱਜ ਸਵੇਰੇ ਹੜ੍ਹਤਾਲ ਖ਼ਤਮ ਕਰਕੇ ਕੰਮ ’ਤੇ ਪਰਤ ਗਏ ਹਨ। ਜੋ ਸਰਕਾਰੀ ਥਰਮਲਾਂ ਲਈ ਰਾਹਤ ਭਰੀ ਖ਼ਬਰ ਹੈ। ਕਿਉਂਕਿ ਠੇਕਾ ਪ੍ਰਣਾਲੀ ਨੂੰ ਬੰਦ ਕਰਕੇ ਪਾਵਰਕਾਮ ਵਿਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ 15 ਦਿਨਾਂ ਤੋਂ ਚੱਲਦੀ ਹੜ੍ਹਤਾਲ ਦੇ ਅੱਜ 16ਵੇਂ ਦਿਨ ਸੀ.ਐਮ.ਡੀ ਪਾਵਰਕਾਮ ਵਲੋਂ 30 ਜੂਨ ਨੂੰ ਮਰਜ਼ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਜਲਦ ਨਿਯੁੱਕਤੀ ਪੱਤਰ ਦੇਣ ਦੇ ਭਰੋਸੇ ਮਗਰੋਂ ਸੰਭਵ ਹੋਇਆ ਹੈ। ਇਸ ਸਬੰਧੀ ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਨੇ ਸੰਬੋਧਨ ਕਰਦਿਆਂ ਠੇਕਾ ਮੁਲਾਜ਼ਮਾਂ ਨੂੰ ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਵਧਾਈ ਦਿੰਦਿਆਂ ਆਪਣੇ ਹੱਕਾਂ ਲਈ ਭਵਿੱਖ ਵਿਚ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਵਿਭਾਗੀ ਸਾਰੀ ਪ੍ਰਕਿਰਿਆ ਪੂਰੀ ਕਰਕੇ ਠੇਕਾ ਮੁਲਾਜ਼ਮਾਂ ਨੂੰ 15 ਜੁਲਾਈ ਤੱਕ ਮਰਜ਼ ਕਰਨ ਦੇ ਨਿਯੁੱਕਤੀ ਪੱਤਰ ਦਿੱਤੇ ਜਾਣ। ਉਨ੍ਹਾਂ ਭਰਾਤਰੀ ਜਥੇਬੰਦੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸੀ ਐਂਡ ਆਈ ਦੇ ਬੁਲਾਰੇ ਅਜੀਤਪਾਲ ਸਿੰਘ ਬੇਗਾ, ਬਲਵਿੰਦਰ ਸਿੰਘ ਬੱਲੀ ਪ੍ਰਧਾਨ ਸੀ ਤੇ ਆਈ ਸਰਕਲ, ਗੁਰਸੇਵਕ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ ਏਟਕ, ਹਰਪ੍ਰੀਤ ਸਿੰਘ ਜਰਨਲ ਸਕੱਤਰ ਏਟਕ, ਕੋਹਲੀ ਬਾਠ ਆਗੂ ਏਟਕ, ਰਘਵੀਰ ਸਿੰਘ ਸੈਣੀ ਇੰਪਲਾਇਜ਼ ਫੈਡਰੇਸ਼ਨ ਚਾਹਲ, ਪ੍ਰਧਾਨ ਬਲਜੀਤ ਸਿੰਘ ਬਰਾੜ, ਰਾਜਿੰਦਰ ਸਿੰਘ ਨਿੰਮਾ ਜਰਨਲ ਸਕੱਤਰ, ਗੁਰਮੇਲ ਸਿੰਘ ਲਹਿਰਾ ਬੀ. ਕੇ. ਯੂ. ਸਿੱਧੂਪੁਰ ਆਗੂਆਂ ਨੇ ਵਧਾਈ ਦਿੱਤੀ ਤੇ ਲੰਬੇ ਸੰਘਰਸ਼ ਲਈ ਠੇਕਾ ਮੁਲਾਜ਼ਮਾਂ ਦੇ ਸਬਰ, ਜ਼ਾਬਤੇ ਤੇ ਏਕਤਾ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਪਹਿਲੀ ਸਰਕਾਰ ਬਣੀ ਜਿਸਨੇ ਔਰਤਾਂ ਨੂੰ ਅਸਲ ’ਚ ਦਿੱਤਾ ਸਤਿਕਾਰ- ਚੇਅਰਪਰਸਨ ਗੁਰਪ੍ਰੀਤ ਕੌਰ ਅਗਲੀ ਖ਼ਬਰ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਵਲੋਂ ‘ਜੀ ਰਾਮ ਜੀ’ ਕਾਨੂੰਨ ਦੇ ਵਿਰੋਧ ’ਚ ਇਜਲਾਸ
Ad Position 24
No active advertisement