ਬਠਿੰਡਾ, 1 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ, ਅਵਤਾਰ ਸਿੰਘ ਕੈਥ):- ਮਾਲਵਾ ਐਪੈਕਸ ਫੁੱਟਬਾਲ ਅਕੈਡਮੀ (ਮਾਫਾ) ਵਲੋਂ ਇਕ ਮਹੀਨੇ ਤੱਕ ਚਲਾਏ ਗਏ ਸਮਰ ਕੈਂਪ ਦੀ ਸਮਾਪਤੀ ਚਾਰ ਰੋਜ਼ਾ ਫੁੱਟਬਾਲ ਲੀਗ ਟੂਰਨਾਮੈਂਟ ਨਾਲ ਹੋਈ। ਇਸ ਮੌਕੇ ਟੀਮ ਮੈਵਰਿਕਸ ਨੇ ਚਾਰਾਂ ਉਮਰ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਓਵਰਆਲ ਬੈੱਸਟ’ ਟੀਮ ਦਾ ਖ਼ਿਤਾਬ ਜਿੱਤ ਕੇ ਟਰਾਫ਼ੀ ਆਪਣੇ ਨਾਮ ਕੀਤੀ। ਫੁੱਟਬਾਲ ਲੀਗ ਟੂਰਨਾਮੈਂਟ ਵਿਚ 16 ਟੀਮਾਂ ਦੇ 136 ਨੌਜਵਾਨ ਖਿਡਾਰੀਆਂ ਨੇ ਹਿੱਸਾ ਲਿਆ। ਅੰਡਰ-11, 13, 15 ਅਤੇ ਅੰਡਰ-17 ਵਰਗਾਂ ਵਿਚ ਕੁੱਲ 24 ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਖਿਡਾਰੀਆਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ। ਅੰਡਰ-11 ਵਰਗ ’ਚ ਮੈਟਾਡੋਰਜ਼ ਨੇ ਪਹਿਲਾ, ਥੰਡਰਜ਼ ਨੇ ਦੂਜਾ ਅਤੇ ਫੀਅਰਲੈੱਸ ਨੇ ਤੀਜਾ ਸਥਾਨ ਹਾਸਲ ਕੀਤਾ। ਅਨੰਤਬੀਰ ਗਿੱਲ ਨੂੰ ਸਰਵੋਤਮ ਖਿਡਾਰੀ, ਸਮਰ ਕਾਂਸਲ ਨੂੰ ਸਰਵੋਤਮ ਗੋਲ ਸਕੋਰਰ, ਗੁਰਫ਼ਤਿਹ ਸਿੰਘ ਨੂੰ ਸਰਵੋਤਮ ਡਿਫੈਂਡਰ ਅਤੇ ਹਰਨੂਰ ਨੂੰ ਸਰਵੋਤਮ ਗੋਲਕੀਪਰ ਚੁਣਿਆ ਗਿਆ। ਅੰਡਰ-13 ਵਰਗ ਵਿਚ ਮੈਵਰਿਕਸ ਚੈਂਪੀਅਨ, ਥੰਡਰਜ਼ ਉਪ ਜੇਤੂ ਅਤੇ ਮੈਟਾਡੋਰਜ਼ ਤੀਜੇ ਸਥਾਨ ’ਤੇ ਰਹੀ। ਸ਼ਬਦ ਮਹਿਤਾ ਸਰਵੋਤਮ ਖਿਡਾਰੀ, ਕਰਨਵੀਰ ਸਿੰਘ ਸਰਵੋਤਮ ਗੋਲ ਸਕੋਰਰ, ਦੇਵਕਿਰਤ ਸਰਵੋਤਮ ਡਿਫੈਂਡਰ ਅਤੇ ਨਵਰੋਜ਼ ਸਰਵੋਤਮ ਗੋਲਕੀਪਰ ਬਣੇ। ਅੰਡਰ-15 ਵਰਗ ਦਾ ਖ਼ਿਤਾਬ ਮੈਟਾਡੋਰਜ਼ ਨੇ ਜਿੱਤਿਆ, ਜਦਕਿ ਫੀਅਰਲੈੱਸ ਉਪ ਜੇਤੂ ਅਤੇ ਮੈਵਰਿਕਸ ਤੀਜੇ ਸਥਾਨ ’ਤੇ ਰਹੀ। ਅਰਨਵ ਨੂੰ ਸਰਵੋਤਮ ਖਿਡਾਰੀ, ਪ੍ਰਹਿਲ ਸ਼ਰਮਾ ਨੂੰ ਸਰਵੋਤਮ ਗੋਲ ਸਕੋਰਰ, ਅਰਮਾਨ ਸਿੱਧੂ ਨੂੰ ਸਰਵੋਤਮ ਡਿਫੈਂਡਰ ਅਤੇ ਅਭੈਪ੍ਰਤਾਪ ਸਿੰਘ ਨੂੰ ਸਰਵੋਤਮ ਗੋਲਕੀਪਰ ਦਾ ਸਨਮਾਨ ਮਿਲਿਆ। ਅੰਡਰ-17 ਵਰਗ ਵਿਚ ਥੰਡਰਜ਼ ਨੇ ਚੈਂਪੀਅਨਸ਼ਿਪ ਜਿੱਤੀ, ਜਦਕਿ ਮੈਵਰਿਕਸ ਦੂਜੇ ਅਤੇ ਫੀਅਰਲੈੱਸ ਤੀਜੇ ਸਥਾਨ ’ਤੇ ਰਹੀ। ਸ਼ੌਰਿਆ ਅਰੋੜਾ ਸਰਵੋਤਮ ਖਿਡਾਰੀ, ਆਦਿਸ਼ਵਰ ਸਿੰਘ ਅਤੇ ਗੁਰਸ਼ਾਨ ਸਿੰਘ ਸਾਂਝੇ ਤੌਰ ’ਤੇ ਸਰਵੋਤਮ ਗੋਲ ਸਕੋਰਰ, ਅੰਸ਼ੁਮਨ ਮਿਸ਼ਰਾ ਸਰਵੋਤਮ ਡਿਫੈਂਡਰ ਅਤੇ ਐਲੇਕਸ ਬੇਨ ਸਰਵੋਤਮ ਗੋਲਕੀਪਰ ਐਲਾਨੇ ਗਏ। ਜੇਤੂ ਟੀਮਾਂ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਟਰਾਫ਼ੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਟੂਰਨਾਮੈਂਟ ਦੇ ਆਯੋਜਨ ਲਈ ਆਲਮਜੋਤ ਸਿੰਘ ਬਰਾੜ, ਅਜੈਪੀਤ ਸਿੰਘ ਬਹਿਣੀਵਾਲ, ਰੌਬਿਨ ਸੈਣੀ, ਦੀਪਕ ਕੁਮਾਰ, ਮਾਨਵ, ਸਾਹਿਲ ਮਹਿਤਾ, ਜੈਦੀਪ, ਗੁਰਸਿਮਰਨ, ਜੈਦੀਪ ਢਿੱਲੋਂ ਤੇ ਪ੍ਰਿੰਸ ਦਾ ਵਿਸ਼ੇਸ਼ ਯੋਗਦਾਨ ਰਿਹਾ।