ਸੀਂਗੋ ਮੰਡੀ, 18 ਜੁਲਾਈ (ਪ੍ਰਿੰਸ ਗਰਗ)- ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਜੋਗੇਵਾਲਾ ਵਲੋਂ ਤੀਸਰੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੇਮ ਫਨ ਵਾਟਰ ਪਾਰਕ ਦਾ ਇਕ ਰੋਜ਼ਾ ਵਿੱਦਿਅਕ ਮਨੋਰੰਜਕ ਟੂਰ ਕਰਵਾਇਆ ਗਿਆ। ਇਹ ਟੂਰ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਪ੍ਰੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਹੁਤ ਹੀ ਸੁਚੱਜੇ ਅਤੇ ਅਨੁਸ਼ਾਸਿਤ ਢੰਗ ਨਾਲ ਆਯੋਜਿਤ ਕੀਤਾ ਗਿਆ। ਸਕੂਲ ਦੇ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਵਿੱਦਿਅਕ ਅਤੇ ਮਨੋਰੰਜਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਆਤਮ-ਵਿਸ਼ਵਾਸ ਅਤੇ ਸਮਾਜਿਕ ਕੌਸ਼ਲਾਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਤਵੀਰ ਕੌਰ ਕੋਆਰਡੀਨੇਟਰ ਦੀ ਅਗਵਾਈ ਹੇਠ ਟੂਰ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਜਮਾਤ ਇੰਚਾਰਜ ਅਧਿਆਪਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਅਤੇ ਸਮਰਪਣ ਨਾਲ ਨਿਭਾਈਆਂ। ਵਿਦਿਆਰਥੀਆਂ ਨੇ ਵੱਖ-ਵੱਖ ਝੂਲਿਆਂ, ਵਾਟਰ ਸਲਾਈਡਾਂ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਦਾ ਭਰਪੂਰ ਆਨੰਦ ਮਾਣਿਆ। ਇਸ ਟੂਰ ਰਾਹੀਂ ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ-ਨਾਲ ਆਪਸੀ ਸਾਂਝ, ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਨੂੰ ਵੀ ਪ੍ਰਫੱਲਤ ਕਰਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਨੇ ਪੂਰਾ ਅਨੁਸਾਸ਼ਨ ਬਣਾ ਕੇ ਰੱਖਿਆ।ਟੂਰ ਦੌਰਾਨ ਕੋਆਰਡੀਨੇਟਰ ਮੈਡਮ ਸਤਵੀਰ ਕੌਰ ਅਤੇ ਅਧਿਆਪਕ ਪ੍ਰਭਜੋਤ ਕੌਰ ਇੰਚਾਰਜ ਗਤੀਵਿਧੀਆਂ, ਕਿਰਨਜੀਤ ਕੌਰ ਕਲਰਕ, ਗੁਰਸੇਵਕ ਸਿੰਘ, ਸਿਖਾ ਬਾਂਸਲ, ਸੁਖਮਨਪਾਲ ਕੌਰ, ਸੁਖਪ੍ਰੀਤ ਕੌਰ, ਮੁਨੀਸ਼ ਕੁਮਾਰ, ਸਿਮਰਨਜੀਤ ਕੌਰ, ਵੀਰਪਾਲ ਕੌਰ, ਬੇਅੰਤ ਕੌਰ ਅਤੇ ਗੁਰਵਿੰਦਰ ਕੌਰ ਵਿਦਿਆਰਥੀਆਂ ਦੀ ਨਿਗਰਾਨੀ ਲਈ ਮੌਜੂਦ ਰਹੇ।