06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪ੍ਰਧਾਨ ਮੰਤਰੀ ਸੰਸਦ ’ਚ ਜਵਾਬ ਦੇਣ, ਵਿਦਿਆਰਥੀਆਂ ’ਤੇ ਲਾਠੀਚਾਰਜ ਦੀ ਜਾਂਚ ਹੋਵੇ- ਕੁਮਾਰੀ ਸ਼ੈਲਜਾ

Ad Position 21
No active advertisement
ਅਜੀਤ ਡੈਸਕ 26-07-2026

ਡੱਬਵਾਲੀ, 25 ਜੁਲਾਈ (ਇਕਬਾਲ ਸਿੰਘ ਸ਼ਾਂਤ)- ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਡੱਬਵਾਲੀ ਵਿੱਚ ਮੀਡੀਆ ਗੱਲਬਾਤ ‘ਚ ਆਖਿਆ ਕਿਹਾ ਕਿ ਨੀਟ ਪੇਪਰ ਲੀਕ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨਾਲ ਹੀ ਗੱਲ ਨਹੀਂ ਮੁੱਕਣੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ‘ਚ ਆ ਕੇ ਗੱਲ ਕਰਨ ਤੋਂ ਬਚਦੇ ਹਨ। ਉਨ੍ਹਾਂ ਨੂੰ ਦੇਸ਼ ਦੇ ਸਾਹਮਣੇ ਅਹਿਮ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਲੋਕਤੰਤਰ ‘ਚ ਅਜਿਹੀ ਅੱਗ ਭੜਕਦੀ ਹੈ ਤਾਂ ਉਸ ਤੋਂ ਕੋਈ ਨਹੀਂ ਬਚ ਸਕਦਾ। ਸਰਕਾਰ ਨੂੰ ਅਜਿਹੇ ਹਾਲਾਤ ਬਣਨ ਹੀ ਨਹੀਂ ਦੇਣੇ ਚਾਹੀਦੇ ਸਨ, ਹੁਣ ਹਾਲਾਤ ਉਸ ਦੇ ਕਾਬੂ ਤੋਂ ਬਾਹਰ ਹੋ ਚੁੱਕੇ ਹਨ। ਉਹ ਅੱਜ ਦੇਰ ਸ਼ਾਮ ਗਾਂਧੀ ਚੌਕ ਵਿੱਚ ਜੰਤਰ-ਮੰਤਰ ‘ਤੇ ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ਦੇ ਖ਼ਿਲਾਫ਼ ਸੀਨੀਅਰ ਕਾਂਗਰਸੀ ਆਗੂ ਡਾ. ਕੇਵੀ ਸਿੰਘ ਅਤੇ ਸਾਬਕਾ ਵਿਧਾਇਕ ਅਮਿਤ ਸਿਹਾਗ ਦੀ ਅਗਵਾਈ ਹੇਠਲੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਇਸ ਉਪਰੰਤ ਸ਼ਹੀਦ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਨੀਟ ਪੇਪਰ ਲੀਕ ਮਗਰੋਂ ਜਾਨ ਗੁਆਉਣ ਵਾਲੇ 21 ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਹਲਕੇ ਭਰ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਰਹੇ।ਧਰਨੇ ਨੂੰ ਸੰਬੋਧਨ ਕਰਦਿਆਂ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਕਾਂਗਰਸ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਵੱਡੇ-ਵਡੇਰੇ ਗੋਰਿਆਂ ਨਾਲ ਲੜੇ ਸਨ, ਹੁਣ ਸਾਨੂੰ ਚੋਰਾਂ ਨਾਲ ਲੜਨਾ ਪਵੇਗਾ। ਉਨ੍ਹਾਂ ਕਿਹਾ ਕਿ ਅਸਤੀਫ਼ੇ ਬਾਅਦ ਵੀ ਧਰਮੇਂਦਰ ਪ੍ਰਧਾਨ ਨੈਤਿਕ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। ਉਨ੍ਹਾਂ ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ਦੀ ਪੜਤਾਲ ਤੇ ਜ਼ਿੰਮੇਵਾਰ ਲੋਕਾਂ ‘ਤੇ ਕਾਰਵਾਈ ਮੰਗੀ।ਸੀਨੀਅਰ ਕਾਂਗਰਸੀ ਆਗੂ ਡਾ. ਕੇਵੀ ਸਿੰਘ ਨੇ ਨੌਜਵਾਨਾਂ ‘ਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਇਸ ਨੂੰ ਹੰਕਾਰ ਦੀ ਹਾਰ ਕਰਾਰ ਦਿੱਤਾ। ਸਾਬਕਾ ਵਿਧਾਇਕ ਅਮਿਤ ਸਿਹਾਗ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਨੌਜਵਾਨਾਂ ‘ਚ ਆਤਮ-ਵਿਸ਼ਵਾਸ ਪੈਦਾ ਕਰਨ ਦੀ ਬਜਾਏ ਨਿਰਾਸ਼ਾ ਵਧਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਯੂਪੀਏ ਸਰਕਾਰ ਦੌਰਾਨ ਸਿੱਖਿਆ ‘ਤੇ 4.5 ਤੋਂ 5 ਫ਼ੀਸਦੀ ਬਜਟ ਖ਼ਰਚ ਹੁੰਦਾ ਸੀ, ਮੌਜੂਦਾ ਸਰਕਾਰ ਨੇ ਇਸ ਨੂੰ ਘਟਾ ਕੇ ਕਰੀਬ 2.5 ਫ਼ੀਸਦੀ ਕਰ ਦਿੱਤਾ। ਪਿਛਲੇ ਦਹਾਕੇ ‘ਚ 152 ਪੇਪਰ ਲੀਕ ਹੋਣ ਨਾਲ ਕਰੀਬ 7.5 ਕਰੋੜ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ, ਪਰ ਕਿਸੇ ਵੀ ਮੁੱਖ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ।ਇਸ ਮੌਕੇ ਵੀਰਭਾਨ ਮਹਿਤਾ, ਜੱਗਾ ਸਿੰਘ ਬਰਾੜ, ਰਾਜੇਸ਼ ਚਾੜੀਵਾਲ, ਵਿਨੋਦ ਬਾਂਸਲ, ਪਵਨ ਗਰਗ, ਅਨਿਲ ਕਾਲੜਾ, ਗੁਰਦੀਪ ਕਾਮਰਾ, ਜਗਦੀਪ ਸੂਰਿਆ, ਅਮਨ ਭਾਰਦਵਾਜ, ਰਾਕੇਸ਼ ਬੱਬਰ, ਅਮਰੀਕ ਸਿੰਘ ਗੰਗਾ, ਜਸਵੰਤ ਸਿੰਘ ਚੋਰਮਾਰ, ਰੁਪਿੰਦਰ ਸਿੰਘ ਸਰਾਂ, ਸੁਮਿਤ ਮਿੱਡਾ, ਸਮਨਦੀਪ ਬਰਾੜ, ਨਾਨਕ ਚੰਦ ਅਤੇ ਜਗਜੀਤ ਸਿੰਘ ਪੰਨੀਵਾਲਾ ਰੁਲਦੂ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਮੌਜੂਦ ਸਨ। ਧਰਨੇ ਤੋਂ ਪਹਿਲਾਂ ਕੁਮਾਰੀ ਸ਼ੈਲਜਾ ਨੇ ਮਰਹੂਮ ਕਾਂਗਰਸੀ ਆਗੂ ਭਾਰਤ ਭੂਸ਼ਣ ਛਾਬੜਾ ਦੀ ਰਿਹਾਇਸ਼ ‘ਤੇ ਛਾਬੜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਚੂਰਾ ਪੋਸਤ ਡੋਡੇ ਤਸਕਰੀ ਦੇ ਦੋਸ਼ਾਂ ਹੇਠ ਦੋ ਔਰਤਾਂ ਗ੍ਰਿਫਤਾਰ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਦਿਆਰਥੀ ਸੰਘਰਸ਼ ਦੀ ਜਿੱਤ ਦੀ ਖ਼ੁਸ਼ੀ ਵਿਚ ਪੈਦਲ ਮਾਰਚ
Ad Position 24
No active advertisement