02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੀ ਹੋਈ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 28-07-2026

ਬਾਲਿਆਂਵਾਲੀ, 27 ਜੁਲਾਈ (ਪੱਤਰ/ਪ੍ਰੇਰਕ)-ਪੇਂਡੂ ਸਾਹਿਤ ਸਭਾ ਰਜਿ: ਬਾਲਿਆਂਵਾਲੀ ਦੀ ਮੀਟਿੰਗ ਸਭਾ ਦੇ ਪ੍ਰਧਾਨ ਸੁਖਦਰਸ਼ਨ ਗਰਗ ਦੀ ਪ੍ਰਧਾਨਗੀ ਹੇਠ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਬਾਲਿਆਂਵਾਲੀ ਵਿਖੇ ਹੋਈ। ਸਭਾ ਵਲੋਂ ਡਾਇਰੈਕਟਰ, ਸੱਭਿਆਚਾਰਕ ਮਾਮਲੇ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਪ੍ਰੋਗਰਾਮ ਅਗਸਤ ਮਹੀਨੇ ਵਿਚ ਕਰਵਾਇਆ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਸਿਰਮੌਰ ਕਹਾਣੀਕਾਰ ਅਤਰਜੀਤ ਦੀ ਕਹਾਣੀਆਂ ਦੀ ਪੁਸਤਕ ‘ਸਬੂਤੇ ਕਦਮ’ ਨੂੰ ਬੀ.ਏ ਦੇ ਸਿਲੇਬਸ ਵਿਚ ਸ਼ਾਮਲ ਕਰਨ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਸਮੁੱਚੇ ਸਟਾਫ਼ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ। ਸਾਡੇ ਇਲਾਕੇ ਦੇ ਵੱਡੇ ਕਹਾਣੀਕਾਰ ਅਤਰਜੀਤ ਇਸ ਪ੍ਰਾਪਤੀ ਲਈ ਵਧਾਈ ਦੇ ਪਾਤਰ ਹਨ। ਸਾਹਿਤਕ ਦੌਰ ਵਿਚ ਜੀਤ ਸਿੰਘ ਚਹਿਲ ਨੇ ਚੋਣਾਂ ਸਬੰਧੀ ਵਿਅੰਗਮਈ ਕਵਿਤਾ ਸੁਣਾਈ। ਹਰਜਿੰਦਰ ਕੌਰ ਨੇ ਵੀ ਕਵਿਤਾ ਪੜ੍ਹੀ, ਹਰਿੰਦਰ ਕੁਮਾਰ ਹਨੀ ਨੇ ਆਪਣੀ ਰਚਨਾ ਪੇਸ਼ ਕੀਤੀ, ਕੁਲਦੀਪ ਮਤਵਾਲਾ ਨੇ ’ਫਾਂਸੀ ਤੋਂ ਪਹਿਲਾਂ’ ਮਿੰਨੀ ਕਹਾਣੀ ਸੁਣਾਈ। ਸੁਖਦਰਸ਼ਨ ਗਰਗ ਨੇ ਤਾਜ਼ਾ ਰੁਬਾਈਆਂ ਦਾ ਪਾਠ ਕੀਤਾ। ਪੜੀਆਂ ਰਚਨਾਵਾਂ ਤੇ ਉਸਾਰੂ ਬਹਿਸ ਵੀ ਹੋਈ। ਮੀਟਿੰਗ ਵਿਚ ਇਨ੍ਹਾਂ ਤੋਂ ਇਲਾਵਾ ਇੰਦਰ ਸਿੰਘ, ਗੁਰਤੇਜ ਸਿੰਘ ਅਤੇ ਗੁਰਪ੍ਰੀਤ ਕੌਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਗਰ ਮਹਿਰਾਜ ਤੋਂ ਦੋ ਬੱਸਾਂ ਸ਼ਰਧਾਲੂਆਂ ਨੂੰ ਲੈ ਕੇ ਰਵਾਨਾ ਅਗਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ 30 ਜੁਲਾਈ ਦੀ ਦਿੱਤੀ ਪੰਜਾਬ ਬੰਦ ਦੀ ਕਾਲ ਨੂੰ ਸਫ਼ਲ ਬਣਾਉਣ ਦੀ ਮੰਗ
Ad Position 24
No active advertisement