02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਵਿਰਕ ਖ਼ੁਰਦ ਦੇ ਸਕੂਲ ਨੇੜੇ ਅਧੂਰੇ ਪਏ ਪਾਰਕ ਵਿਚ ਪੱਥੀਆਂ ਜਾ ਰਹੀਆਂ ਨੇ ਪਾਥੀਆਂ

Ad Position 21
No active advertisement
ਅਜੀਤ ਡੈਸਕ 31-07-2026
ਬੱਲੂਆਣਾ, 30 ਜੁਲਾਈ (ਗੁਰਨੈਬ ਸਾਜਨ)- ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪਿੰਡਾਂ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ। ਪਿੰਡਾਂ ਨੂੰ ਸੋਹਣਾ ਬਣਾਉਣ ਲਈ ਜਿੱਥੇ ਸਕੂਲ, ਮੁਹੱਲਾ ਕਲੀਨਿਕ ਅਤੇ ਖੇਡ ਗਰਾਊਂਡ ਬਣਾ ਕੇ ਤੰਦਰੁਸਤ ਸਮਾਜ ਸਿਰਜਿਆ ਜਾ ਰਿਹਾ ਹੈ। ਉੱਥੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪਿੰਡਾਂ ਵਿਚ ਸਵੇਰ ਸ਼ਾਮ ਸੈਰ ਕਰਨ ਲਈ ਪਾਰਕ ਬਣਾਏ ਜਾ ਰਹੇ ਹਨ ਤਾਂ ਕਿ ਬੱਚੇ, ਨੌਜਵਾਨ, ਬਜ਼ੁਰਗ, ਔਰਤਾਂ ਪਾਰਕਾਂ ਵਿਚ ਸੈਰ ਕਰ ਸਕਣ। ਪਰ ਬਠਿੰਡਾ ਦਿਹਾਤੀ ਦੇ ਪਿੰਡ ਵਿਰਕ ਖ਼ੁਰਦ ਦੀ ਪਿਛਲੀ ਪੰਚਾਇਤ ਵਲੋਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਸਾਂਝਾ ਪਖਾਨਾ ਤਹਿਤ 2 ਲੱਖ 10 ਹਜਾਰ ਦੀ ਗਰਾਂਟ ਅਤੇ 15ਵੇਂ ਵਿੱਤ ਦੀ 90 ਹਜ਼ਾਰ ਦੀ ਗਰਾਂਟ, 3 ਲੱਖ ਦੀ ਗ੍ਰਾਂਟ ਨਾਲ ਇਹ ਸਵੱਛ ਭਾਰਤ ਸਾਂਝਾ ਪਖਾਨਾ ਤੇ ਪਾਰਕ ਸ਼ੁਰੂ ਹੋਇਆ ਸੀ ਜੋ ਕਿ ਅਗਲੀ ਗਰਾਂਟ ਨਾਂ ਮਿਲਣ ਕਾਰਨ ਅਧਵਾਟੇ ਹੀ ਲਟਕ ਗਿਆ। ਵਿਰਕ ਖ਼ੁਰਦ ਦੇ ਸਕੂਲ ਨੇੜੇ ਗੰਦੇ ਪਾਣੀ ਦੇ ਨਿਕਾਸ ਵਾਲੇ ਛੱਪੜ ਨੂੰ ਪੂਰ ਕੇ ਪਾਰਕ ਅੱਜ ਆਪਣੀ ਹੋਣੀ ਤੇ ਝੂਲ ਰਿਹਾ ਹੈ, ਵੀਰਾਨ ਪਏ ਪਾਰਕ ਦੇ ਬਣੇ ਰਸਤਿਆਂ ਤੇ ਆਸ ਪਾਸ ਦੇ ਘਰਾਂ ਵਲੋਂ ਪਾਥੀਆਂ ਪੱਥੀਆਂ ਜਾ ਰਹੀਆਂ ਹਨ। ਪਾਰਕ ਦੇ ਰਸਤਿਆਂ ਤੇ ਇੰਟਰਲੌਕ ਟਾਈਲਾਂ ਲਗਾਈਆਂ ਗਈਆਂ ਹਨ, ਉੱਥੇ ਅੱਕ ਤੇ ਕੰਡਿਆਲੀਆਂ ਉੱਘੀਆਂ ਹੋਈਆਂ ਹਨ। ਜਿੱਥੇ ਘਾਹ-ਫੁੱਲ ਬੂਟੇ ਲੱਗਣੇ ਸਨ ਉੱਥੇ ਵੀ ਵੀਰਾਨੀ ਛਾਈ ਹੋਈ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਹਿਤ 90 ਹਜ਼ਾਰ ਦੀ ਗਰਾਂਟ ਨਾਲ ਬਣੇ ਪਖਾਨਿਆਂ ਨੂੰ ਜਿੰਦਰੇ ਲੱਗੇ ਹੋਏ ਹਨ ਅਤੇ ਕੁੱਝ ਕੁ ਖੁੱਲ੍ਹੇ ਸਵੱਛ ਭਾਰਤ ਦਾ ਮੂੰਹ ਚਿੜਾ ਰਹੇ ਹਨ। ਜਿੱਥੇ ਇਸ ਪਾਰਕ ਵਿਚ ਸਵੇਰ ਸ਼ਾਮ ਚਹਿਲ ਪਹਿਲ ਹੋਣੀ ਸੀ ਉੱਥੇ ਚਾਰੇ ਪਾਸੇ ਵੀਰਾਨੀ ਛਾਈ ਹੋਈ ਹੈ ਅਤੇ ਲੋਕ ਪਾਰਕ ਦੀਆਂ ਇੰਟਰਲੌਕ ਟਾਈਲਾਂ ਵਾਲੇ ਰਸਤਿਆਂ ਉੱਪਰ ਪਾਥੀਆਂ ਪੱਥਣ ਨੂੰ ਤਰਜੀਹ ਦੇ ਰਹੇ ਹਨ। ਇਸ ਸਬੰਧੀ ਸਾਬਕਾ ਸਰਪੰਚ ਮਨਜੀਤ ਕੌਰ ਦੇ ਬੇਟੇ ਜਗਜੀਤ ਸਿੰਘ ਸੀਰਾ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਕੋਲ 15ਵੇਂ ਵਿੱਤ ਕਮਿਸ਼ਨ ਮੁਤਾਬਿਕ 90 ਹਜ਼ਾਰ ਦੀ ਗਰਾਂਟ ਆਈ ਸੀ, ਜਿਸ ਨਾਲ ਪਖਾਨੇ ਬਣਾਏ ਗਏ ਹਨ। ਜਦੋਂ ਕਿ ਸਵੱਛ ਭਾਰਤ ਮਿਸ਼ਨ ਤਹਿਤ 2 ਲੱਖ ਦਸ ਹਜਾਰ ਰੁਪਏ ਦੀ ਗਰਾਂਟ ਪਾਰਕ ਬਣਾਉਣ ਲਈ ਆਈ ਸੀ ਜੋ ਉਸ ਸਮੇਂ ਪਾਰਕ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਨਵੀਂ ਬਣੀ ਪੰਚਾਇਤ ਨੂੰ ਅਗਲੇ ਅਧਿਕਾਰ ਦੇ ਦਿੱਤੇ ਗਏ ਸਨ। ਫਿਰ ਉਹ ਪੰਚਾਇਤ ਨੂੰ ਹੀ ਪਤਾ ਹੈ ਕਿ ਇਹ ਪਾਰਕ ਮੁਕੰਮਲ ਕਿਉਂ ਨਹੀਂ ਹੋਇਆ। ਇਸ ਸਬੰਧੀ ਮੌਜੂਦਾ ਸਰਪੰਚ ਬੀਬੀ ਅਮਰਜੀਤ ਕੌਰ ਦੇ ਪਤੀ ਗੁਰਚਰਨ ਸਿੰਘ ਵਿਰਕ ਸੇਵਾ ਮੁਕਤ ਈ.ਟੀ.ਓ. ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਪਾਰਕ ਨੂੰ ਮੁਕੰਮਲ ਕਰਨ ਲਈ ਗ੍ਰਾਂਟ ਹੀ ਹੈ, ਜੇਕਰ ਸਰਕਾਰ ਕੋਈ ਗਰਾਂਟ ਦੇਵੇ ਤਾਂ ਇਸ ਨੂੰ ਮੁਕੰਮਲ ਕਰਨ ਬਾਰੇ ਸੋਚਿਆ ਜਾ ਸਕਦਾ ਹੈ ਵੈਸੇ ਇਹ ਪਾਰਕ ਇਕ ਛੱਪੜ ਵਿਚ ਬਣਿਆ ਹੋਇਆ ਹੈ ਜੋ ਕਿ ਛੱਪੜ ਨੇੜੇ ਪੰਚਾਇਤੀ ਜ਼ਮੀਨ ਵਿਚ ਬਣਾਇਆ ਗਿਆ ਹੈ। ਇਸ ਸਬੰਧੀ ਬਠਿੰਡਾ ਹਲਕਾ ਦਿਹਾਤੀ ਦੇ ਇੰਚਾਰਜ ਸੇਵਾ ਮੁਕਤ ਐਸ.ਡੀ.ਐਮ. ਗੋਪਾਲ ਸਿੰਘ ਕੋਟਫੱਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਤਹਿਤ ਪਖਾਨੇ ਜਾਂ ਜੋ ਵੀ ਪਾਰਕ ਅਧੂਰਾ ਹੈ। ਸਪੈਸ਼ਲ ਤੌਰ ‘ਤੇ ਇਸ ਪਿੰਡ ਦਾ ਦੌਰਾ ਕਰਕੇ ਅਸੀਂ ਸਬੰਧਿਤ ਅਧਿਕਾਰੀਆਂ ਦੀ ਟੀਮ ਨੂੰ ਬੁਲਾ ਕੇ ਪਾਰਕ ਨੂੰ ਕਿਵੇਂ ਹਰਾ ਭਰਾ ਬਣਾਉਣਾ ਹੈ ।ਇਸ ਬਾਰੇ ਅਗਲੀ ਰਣਨੀਤੀ ਬਣਾ ਕੇ ਪਾਰਕ ਨੂੰ ਲੋਕਾਂ ਦੇ ਸੈਰ ਕਰਨਯੋਗ ਬਣਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਾਮਿਆਂ ਦੇ ਹੱਕ ’ਚ ਭਗਤਾ ਭਾਈਕਾ ਮੁਕੰਮਲ ਬੰਦ ਅਗਲੀ ਖ਼ਬਰ ਸਫ਼ਾਈ ਸੇਵਕ ਤੇ ਸੀਵਰਮੈਨ ਯੂਨੀਅਨ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਗੋਨਿਆਣਾ ਮੰਡੀ ਮੁਕੰਮਲ ਬੰਦ
Ad Position 24
No active advertisement