02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਖੁਈਆਂ ਮਲਕਾਣਾ ਦੇ ਸਰਕਾਰੀ ਸਕੂਲ ਵਿਚ ਵਣ ਮਹਾ ਉਤਸਵ ਮੌਕੇ ਵਿਦਿਆਰਥੀਆਂ ਨੂੰ ਪੌਦੇ ਵੰਡਦੇ ਵਰਚਿਊਸ ਕਲੱਬ ਦੇ ਅਹੁਦੇਦਾਰ। ਵਰਚਿਊਸ ਕਲੱਬ ਨੇ 130 ਪੌਦੇ ਵੰਡ ਕੇ ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ

ਡੱਬਵਾਲੀ, 1 ਅਗਸਤ (ਇਕਬਾਲ ਸਿੰਘ ਸ਼ਾਂਤ)-ਪਿੰਡ ਖੁਈਆਂ ਮਲਕਾਣਾ ਦੇ ਸਰਕਾਰੀ ਸਕੂਲ ਵਿਚ ਵਰਚਿਊਸ ਕਲੱਬ (ਇੰਡੀਆ) ਨੇ ਆਪਣੇ ‘ਪੇੜ-ਪੌਦਾ ਬੈਂਕ’ ਪ੍ਰਾਜੈਕਟ ਦੇ ਤੀਜੇ ਪੜਾਅ ਤਹਿਤ ਵਣ ਮਹਾਂਉਤਸਵ ਮਨਾਇਆ। ਵਿਦਿਆਰਥੀਆਂ ਨੂੰ ਜੜ੍ਹੀ-ਬੂਟੀ, ਫਲਦਾਰ ਤੇ ਫੁੱਲਦਾਰ ਕਿਸਮਾਂ ਦੇ 130 ਪੌਦੇ ਵੰਡੇ ਗਏ ਅਤੇ ਉਨ੍ਹਾਂ ਨੂੰ ‘ ਪੇੜ ਮਿੱਤਰ’ ਬਣਾ ਕੇ ਸੰਭਾਲਣ ਦੀ ਸਹੁੰ ਦਿਵਾਈ ਗਈ।

Ad Position 21
No active advertisement
ਅਜੀਤ ਡੈਸਕ 02-08-2026
ਡੱਬਵਾਲੀ, 1 ਅਗਸਤ (ਇਕਬਾਲ ਸਿੰਘ ਸ਼ਾਂਤ)-ਪਿੰਡ ਖੁਈਆਂ ਮਲਕਾਣਾ ਦੇ ਸਰਕਾਰੀ ਸਕੂਲ ਵਿਚ ਵਰਚਿਊਸ ਕਲੱਬ (ਇੰਡੀਆ) ਨੇ ਆਪਣੇ ‘ਪੇੜ-ਪੌਦਾ ਬੈਂਕ’ ਪ੍ਰਾਜੈਕਟ ਦੇ ਤੀਜੇ ਪੜਾਅ ਤਹਿਤ ਵਣ ਮਹਾਂਉਤਸਵ ਮਨਾਇਆ। ਵਿਦਿਆਰਥੀਆਂ ਨੂੰ ਜੜ੍ਹੀ-ਬੂਟੀ, ਫਲਦਾਰ ਤੇ ਫੁੱਲਦਾਰ ਕਿਸਮਾਂ ਦੇ 130 ਪੌਦੇ ਵੰਡੇ ਗਏ ਅਤੇ ਉਨ੍ਹਾਂ ਨੂੰ ‘ ਪੇੜ ਮਿੱਤਰ’ ਬਣਾ ਕੇ ਸੰਭਾਲਣ ਦੀ ਸਹੁੰ ਦਿਵਾਈ ਗਈ।ਇਸ ਮੌਕੇ ਸੰਜੀਵ ਸ਼ਾਦ ਦੇ ਨਿਰਦੇਸ਼ਨ ਹੇਠ ਨਸ਼ਾ ਮੁਕਤੀ ਸਬੰਧੀ ਨੁੱਕੜ ਨਾਟਕ ‘ਬੱਸ ਦੇਣਾ ਸਾਥ ਤੁਮ...’ ਅਤੇ ਹਰਿਆਣਵੀ ਤੀਜ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ‘ਰੁੱਖ ਲਗਾਓ, ਧੀਆਂ ਬਚਾਓ, ਪਾਣੀ ਦਾ ਸਤਿਕਾਰ ਕਰੋ’ ਦਾ ਸੁਨੇਹਾ ਵੀ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਡਾ. ਬੀਰ ਚੰਦ ਗੁਪਤਾ ਨੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਪ੍ਰਿੰਸੀਪਲ ਮਨੋਜ ਕੁਮਾਰ ਨੇ ਪੌਦਿਆਂ ਦੀ ਸੰਭਾਲ ਦਾ ਭਰੋਸਾ ਦਿੱਤਾ। ਪੀ.ਆਰ.ਓ. ਭਾਰਤ ਵਧਵਾ ਨੇ ਹਰੇਕ ਵਿਅਕਤੀ ਨੂੰ ਇੱਕ ਪੌਦਾ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਨਰੇਸ਼ ਸ਼ਰਮਾ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸੋਨੂੰ ਬਜਾਜ ਨੇ ਵਾਤਾਵਰਨ ਬਾਰੇ ਰਚਨਾ ਸੁਣਾਈ ਤੇ ਅਧਿਆਪਕ ਸੋਨੂ ਸ਼ਰਮਾ ਨੇ ਕੁਦਰਤ ਤੋਂ ਨਿਸ਼ਕਾਮ ਸੇਵਾ ਦਾ ਸੁਨੇਹਾ ਦਿੱਤਾ। ਅਧਿਆਪਕ ਰਮੇਸ਼ ਕੁਮਾਰ ਸੇਠੀ ਤੇ ਵਿਦਿਆਰਥੀ ਜਗਦੀਸ਼ ਦਾ ਜਨਮ ਦਿਨ ਵੀ ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਗਿਆਨੀ ਗਿਆਨ ਸਿੰਘ, ਕੌਂਸਲਰ ਸੁਮਿਤ ਅਨੇਜਾ, ਸਕੱਤਰ ਪ੍ਰਣਵ ਗਰੋਵਰ ਸਮੇਤ ਸਕੂਲ ਸਟਾਫ਼, ਵਿਦਿਆਰਥੀ ਅਤੇ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਮਲੂਕਾ ਦੀ ਪ੍ਰਧਾਨਗੀ ਦੀ ਕੁਰਸੀ ਸ਼੍ਰੋਮਣੀ ਅਕਾਲੀ ਦਲ ਨੇ ਸੰਭਾਲੀ ਮਲੂਕਾ ਵਲੋਂ ਟੀਮ ਨੂੰ ਵਧਾਈ ਅਤੇ ਪ੍ਰਸ਼ਾਸ... ਅਗਲੀ ਖ਼ਬਰ ਪਰਸ ਰਾਮ ਨਗਰ ਕੌਂਸਲਰ ਦੇ ਘਰ ਵਿਚ ਲੱਗ ਰਹੇ ਮੋਬਾਈਲ ਟਾਵਰ ਲਗਾਉਣ ਨੂੰ ਲੈ ਕੇ ਵਿਰੋਧ ਮੁਹੱਲਾ ਵਾਸੀਆਂ ਨੇ ਕੌਂਸਲਰ ਅਤੇ...
Ad Position 24
No active advertisement