ਨਗਰ ਪੰਚਾਇਤ ਮਲੂਕਾ ਦੀ ਪ੍ਰਧਾਨਗੀ ਦੀ ਕੁਰਸੀ ਸ਼੍ਰੋਮਣੀ ਅਕਾਲੀ ਦਲ ਨੇ ਸੰਭਾਲੀ ਮਲੂਕਾ ਵਲੋਂ ਟੀਮ ਨੂੰ ਵਧਾਈ ਅਤੇ ਪ੍ਰਸ਼ਾਸਨ ਦਾ ਧੰਨਵਾਦ
ਭਗਤਾ ਭਾਈਕਾ, 1 ਅਗਸਤ (ਸੁਖਪਾਲ ਸਿੰਘ ਸੋਨੀ)- ਹਲਕਾ ਰਾਮਪੁਰਾ ਫੂਲ ਦੀ ਸਿਆਸਤ ਦੀ ਚਰਚਾ ਦੇ ਸਿਖਰ ਤੇ ਰਹਿਣ ਵਾਲੀ ਨਗਰ ਪੰਚਾਇਤ ਮਲੂਕਾ ਦੀ ਪ੍ਰਧਾਨਗੀ ਦੀ ਕੁਰਸੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਚਤਿੰਨ ਕੌਰ ਨੇ ਸੰਭਾਲ ਲਈ ਹੈ। ਇਸ ਨਗਰ ਪੰਚਾਇਤ ਦੀ ਚੋਣ ਕਰਵਾਉਣ ਸਬੰਧੀ ਸੱਤਾਧਾਰੀ ਧਿਰ ਵਲੋਂ ਲੰਮੇ ਸਮੇਂ ਤੋਂ ਟਾਲ ਮਟੋਲ ਕੀਤੀ ਜਾ ਰਹੀ ਸੀ।
ਨਗਰ ਪੰਚਾਇਤ ਮਲੂਕਾ ਦੇ ਨਵੇਂ ਚੁਣੇ ਪ੍ਰਧਾਨ ਮਾਤਾ ਚਤਿੰਨ ਕੌਰ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਬ੍ਰਿਛਪਾਲ ਸਿੰਘ ਅਤੇ ਸਮੂਹ ਕੌਂਸਲਰਾਂ ਨਾਲ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ।
02-08-2026